ਨੈਸ਼ਨਲ

ਲਿਬਰਲ ਪਾਰਟੀ ਉਮੀਦੁਆਰ ਸੁਮੀਰ ਜੁਬੇਰੀ ਨੇ ਸਿੱਖ ਪੰਜਾਬੀ ਭਾਈਚਾਰੇ ਨਾਲ ਮੁਲਾਕਾਤ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 10, 2025 07:36 PM

ਨਵੀਂ ਦਿੱਲੀ - ਕੈਨੇਡਾ ਵਿਖੇ 28 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਜਾ ਰਹੇ ਹਨ ਤੇ ਕੈਨੇਡੀਅਨ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦਾ ਕਾਫੀ ਵੱਡਾ ਯੋਗਦਾਨ ਬਣ ਚੁਕਿਆ ਹੈ ਜਿਸ ਕਰਕੇ ਚੋਣ ਉੱਮੀਦੁਆਰਾਂ ਦੀਆਂ ਨਜਰਾਂ ਪੰਜਾਬੀ ਭਾਈਚਾਰੇ ਉਪਰ ਰਹਿੰਦੀਆਂ ਹਨ । ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਮੌਂਟਰੀਆਲ ਵਿਖੇ ਪੰਜਾਬੀ ਭਾਈਚਾਰੇ ਲਈ ਅਣਥੱਕ ਸੇਵਾ ਕਰ ਰਹੇ ਹਨ ਵਲੋਂ ਡੀਡੀਓ ਖੇਤਰ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਅਤੇ ਲਿਬਰਲ ਪਾਰਟੀ ਤੋਂ ਮੌਜੂਦਾ ਉਮੀਦੁਆਰ ਸੁਮੀਰ ਜੁਬੇਰੀ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਸੁਆਗਤ ਕੀਤਾ ਗਿਆ । ਮੌਂਟਰੀਆਲ ਤੋਂ ਮੀਟਿੰਗ ਵਿਚ ਹਾਜਿਰ ਮਨਿੰਦਰ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਸੁਮੀਰ ਜੁਬੇਰੀ ਨੇ ਸੰਸਥਾ ਦੇ ਮੈਂਬਰਾਂ ਅਤੇ ਜਨਤਾ ਨਾਲ ਇਕ ਆਮ ਮਿਲਣੀ ਦੌਰਾਨ ਲਿਬਰਲ ਪਾਰਟੀ ਦੀਆਂ ਉਪਲਬਧੀਆਂ ਤੇ ਅਗਲੇ ਪ੍ਰੋਗਰਾਮ ਦੇ ਬਾਰੇ ਚਾਨਣ ਪਾਉਂਦਿਆਂ ਦੱਸਿਆ ਕਿ ਅਸੀਂ ਪੰਜਾਬੀ ਭਾਈਚਾਰੇ ਨਾਲ ਸੁੱਖ ਦੁੱਖ ਵਿੱਚ ਉਹਨਾਂ ਨਾਲ ਚਟਾਨ ਵਾਂਗ ਖੜੇ ਹੋਏ ਹਾਂ ਤੇ ਓਹਨਾ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਆਰਗਨਾਈਜੇਸ਼ਨ ਦੇ ਪ੍ਰਧਾਨ ਤਰਨਤੇਜ ਸਿੰਘ ਹੁੰਦਲ ਨੇ ਦਸਿਆ ਕੀ ਕੈਨੇਡਾ ਦੇ ਨਵੇ ਬਣਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਹੁਤ ਵਧੀਆ ਸ਼ਖਸ਼ੀਅਤ ਹਨ। ਲਖਵਿੰਦਰ ਸਿੰਘ ਉੱਪਲ ਨੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਲਿਬਰਲ ਪਾਰਟੀ ਦੀ ਸਪੋਰਟ ਕਰਨ ਅਪੀਲ ਕੀਤੀ | ਇਸ ਮੌਕੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਵੇਰਵਾ, ਡਾ. ਰਾਹੁਲ ਗਾਵਰੀ ਨੇ ਮੈਂਬਰ ਪਾਰਲੀਮੈਂਟ ਸੁਮੀਰ ਜੁਬੇਰੀ ਨੂੰ ਜਾਣੂ ਕਰਵਾਇਆ ਜਿਨ੍ਹਾਂ ਨੂੰ ਜੁਬੇਰੀ ਨੇ ਬਹੁਤ ਧਿਆਨ ਨਾਲ ਸੁਣਿਆ ਤੇ ਇੰਨ੍ਹਾ ਦਾ ਹੱਲ ਕਰਵਾਣ ਦਾ ਭਰੋਸਾ ਦਿਵਾਇਆ ।ਆਰਗੇਨਾਈਜੇਸ਼ਨ ਦੇ ਡਾਇਰੈਕਟਰ ਦਲਵਿੰਦਰ ਕੌਰ ਔਲਖ, ਕਪਿਲ ਦੇਵ, ਜੋਗਿੰਦਰ ਸਿੰਘ ਸਿੱਧੂ, ਅੰਮਿ੍ਤਪਾਲ ਕੌਰ, ਮੰਜੂ ਚੋਪੜਾ ਅਤੇ ਪੰਜਾਬੀ ਭਾਈਚਾਰੇ ਨੇ ਲਿਬਰਲ ਪਾਰਟੀ ਨੂੰ ਸਪੋਰਟ ਕਰਨ ਦਾ ਵਾਇਦਾ ਕੀਤਾ। ਅੰਤ ਵਿਚ ਸੰਸਥਾ ਵਲੋਂ ਮੀਟਿੰਗ ਵਿੱਚ ਆਏ ਮੈਂਬਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ ।

Have something to say? Post your comment

 

ਨੈਸ਼ਨਲ

ਰਾਹੁਲ ਗਾਂਧੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ: ਮਨਜਿੰਦਰ ਸਿੰਘ ਸਿਰਸਾ

ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਰਾਜਨੀਤਿਕ ਧਾਰਾ ਨਹੀਂ, ਸਿੱਖ ਕੌਮ ਦੀ ਲਹੂ ਨਾਲ ਲਿਖੀ ਇਤਿਹਾਸਕ ਵਿਰਾਸਤ ਹੈ: ਜਸਜੀਤ ਸਿੰਘ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਸੰਗਤਾਂ ਦੀ ਸਹੁਲੀਅਤ ਲਈ ਬਣੇਗੀ ਡਿਸਪੈਂਸਰੀ: ਗੁਰਮੀਤ ਸਿੰਘ ਸ਼ੰਟੀ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਨਾ ਸ਼ਲਾਘਾਯੋਗ - ਕੁਲਵਿੰਦਰ ਸਿੰਘ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਫਤਹਿ ਨਗਰ ਵਿਖ਼ੇ ਵਿਸਾਖੀ ਪੁਰਬ ਮਨਾਇਆ ਗਿਆ

ਤਨ ਅਤੇ ਮਨ ਨੂੰ ਇਸ ਵਾਰ ਖੂਬ ਠੰਡਾ ਕਰੇਗਾ' ਮਾਨਸੂਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ -ਭਾਰਤ ਮੌਸਮ ਵਿਭਾਗ

ਟਰਾਂਸਪੋਰਟ ਬਿਜ਼ਨਸ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਮਹਾਰਾਸ਼ਟਰ ਨਾਲ ਕੀਤੀ ਵਿਚਾਰ ਚਰਚਾ ਬਲ ਮਲਕੀਤ ਸਿੰਘ ਨੇ

ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਕ੍ਰਿਸ਼ਨਾ ਨਗਰ ਵਿਖੇ ਸਿੱਖ ਇਤਿਹਾਸ ਨਾਲ ਜੁੜਨ ਲਈ "ਗੁਰੂ ਕੇ ਮੀਤ" ਹਾਲ ਦਾ ਹੋਇਆ ਉਦਘਾਟਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹਿਜ ਪਾਠਾਂ ਦੀ ਹੋਈ ਸ਼ੁਰੂਆਤ

ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਨਵੀਆਂ ਉਚਾਈਆਂ 'ਤੇ ਲੈਕੇ ਜਾਣਗੇ: ਭੋਗਲ