ਜੀਂਦ - ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 404 ਸਾਲਾ ਪ੍ਰਕਾਸ਼ ਦਿਵਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਲੋਂ ਗੁਰਦੁਆਰਾ ਧਮਤਾਨ ਸਾਹਿਬ ਜੀਂਦ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਤਸ਼ਾਹ ਜੀ ਦੇ 350ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਅੰਰਭਤਾ ਕਰਦਿਆਂ ਸ੍ਰੀ ਸਹਿਜ ਪਾਠ ਲਹਿਰ ਦਾ ਆਗਾਜ਼ ਕੀਤਾ ਉਨਾਂ ਸੰਗਤਾਂ ਨੂੰ ਵੱਧ ਚੜ ਕੇ “ਘਰ ਘਰ ਅੰਦਰ ਧਰਮਸਾਲ”ਦੇ ਸਿੱਖੀ ਸੰਕਲਪ ਨੂੰ ਪੂਰਾ ਕਰਨ ਲਈ 25 ਨਵੰਬਰ 2025 ਤੱਕ ਇੱਕ ਸਹਿਜ ਪਾਠ ਸੰਪੂਰਨ ਕਰਨ ਦੀ ਅਪੀਲ ਕੀਤੀ ਉਨਾਂ ਦੱਸਿਆ ਕੇ ਸ੍ਰੀ ਸਹਿਜ ਪਾਠ ਲਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਵੱਲੋਂ ਨਵੰਬਰ ਮਹੀਨੇ ਸ਼ਹੀਦੀ ਦਿਹਾੜੇ ਸਮੇਂ ਰਲ ਕੇ ਸਹਿਜ ਪਾਠਾਂ ਦੇ ਸਮੂਹਿਕ ਭੋਗ ਪਾਏ ਜਾਣਗੇ ਅਤੇ ਸਮੂੰਹ ਸਹਿਜ ਪਾਠ ਕਰਨ ਵਾਲੇ ਪ੍ਰਾਣੀਆਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ ਜਥੇਦਾਰ ਦਾਦੂਵਾਲ ਨੇ ਸੰਗਤਾਂ ਨੂੰ ਦੱਸਿਆ ਕੇ ਸਹਿਜ ਪਾਠ ਕਰਨ ਲਈ ਪੋਥੀ ਸਾਹਿਬ ਸਹਿਜ ਪਾਠ ਲਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬਿਲਕੁਲ ਫ੍ਰੀ ਭੇਟਾ ਰਹਿਤ ਦਿੱਤੀਆਂ ਜਾਣਗੀਆਂ। ਸੰਗਤਾਂ ਇਸ ਸਬੰਧੀ ਆਪਣੇ ਨਾਮ ਹਰਿਆਣਾ ਕਮੇਟੀ ਦੇ ਪ੍ਰਬੰਧ ਅਧੀਨ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੀਆਂ ਹਨ ਜਥੇਦਾਰ ਦਾਦੂਵਾਲ ਨੇ ਹਰਿਆਣਾ ਕਮੇਟੀ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਅਸੰਧ ਅਤੇ ਹਰਿਆਣਾ ਕਮੇਟੀ ਦੇ ਸਮੂੰਹ ਮੈਂਬਰਾਂ ਵੱਲੋਂ ਸਮੂੰਹ ਸੰਗਤਾਂ ਨੂੰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਸਮੇਂ ਸੁਖਵਿੰਦਰ ਸਿੰਘ ਮੰਡੇਬਰ ਜਰਨਲ ਸਕੱਤਰ, ਗੁਰਬੀਰ ਸਿੰਘ ਤਲਾਕੌਰ ਮੈਂਬਰ, ਸਤਿੰਦਰ ਸਿੰਘ ਮੰਟਾ ਰਸ਼ੀਦਾਂ ਮੈਂਬਰ, ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ, ਸਿਕੰਦਰ ਸਿੰਘ ਵਾਰਾਣਾ ਇੰਚਾਰਜ, ਗੁਰਭੇਜ ਸਿੰਘ ਇੰਚਾਰਜ, ਸਹਾਇਕ ਸੁਪਰਵਾਈਜ਼ਰ ਵਜਿੰਦਰ ਸਿੰਘ, ਗਿ:ਸੂਬਾ ਸਿੰਘ ਇੰਚਾਰਜ, ਬਲਵੰਤ ਸਿੰਘ ਗੋਪਾਲਾ ਇੰਚਾਰਜ, ਪ੍ਰਚਾਰਕ ਕੋਮਲ ਸਿੰਘ, ਪ੍ਰਚਾਰਕ ਗੁਰਜੋਤ ਸਿੰਘ ਨਲਵੀ, ਢਾਡੀ ਸੁਖਵਿੰਦਰ ਸਿੰਘ ਭੰਬੂਰ, ਢਾਡੀ ਸੁਖਚੈਨ ਸਿੰਘ ਸ਼ੀਤਲ, ਮੈਨੇਜ਼ਰ ਹਰਵਿੰਦਰ ਸਿੰਘ ਦਨੌਲੀ, ਮੁੱਖ ਗ੍ਰੰਥੀ ਗਿ: ਜੋਗਿੰਦਰ ਸਿੰਘ ਜੀ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ