ਪੰਜਾਬੀ ਸਿਨੇਮਾ ਦੇ ਕਲਾਕਾਰਾਂ ਦੀ ਸੰਸਥਾ ਪਫ਼ਟਾ ਵੱਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਗਾਮ ਵਿੱਚ ਹੋਏ ਅਣ ਮਨੁੱਖੀ ਘਾਣ ਦੀ ਨਿੰਦਾ ਕਰਦਿਆਂ ਇਸ ਘਟਨਾ ਵਿੱਚ ਵਿਛੜੇ ਲੋਕਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਅਤੇ ਦੀਪਕ ਜਲਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕਲਾਕਾਰਾਂ ਨੇ ਸਮੂਹ ਰੂਪ ਵਿੱਚ ਕਿਹਾ ਕਿ ਅਸੀਂ ਜੰਗ ਬਾਜਾਂ ਦੇ ਖਿਲਾਫ ਹਾਂ ਅਤੇ ਅਮਨ ਸ਼ਾਂਤੀ ਦੇ ਹਾਮੀ ਹਾਂ।
ਕਲਾਕਾਰਾਂ ਦੀ ਸੰਸਥਾ ਪਫ਼ਟਾ ਦੇ ਇਸ ਨਿਵੇਕਲੀ ਕਿਸਮ ਦੇ ਪ੍ਰੋਗਰਾਮ ਜਿਸ ਦਾ ਨਾਂ ਸੀ "ਤੁਸੀਂ ਕਹੋਗੇ ਅਸੀਂ ਸੁਣਾਂਗੇ"। ਸਿਨੇਮਾ ਕਰਮੀਆਂ ਨੂੰ ਆਉਂਦੀਆਂ ਦਿੱਕਤਾਂ ਸਬੰਧੀ ਇਹ ਵਿਚਾਰ ਚਰਚਾ ਸੀ, ਜਿਸ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਨਿਰਦੇਸ਼ਕ ਸਿਮਰਜੀਤ ਸਿੰਘ (ਅੰਗਰੇਜ਼, ਨਿੱਕਾ ਜੈਲਦਾਰ ਫੇਮ), ਨਿਰਮਾਤਾ ਰੂਪਾਲੀ ਗੁਪਤਾ (ਮਿਸਟਰ ਐਂਡ ਮਿਸਿਜ 420 ਫੇਮ), ਲਾਈਮ ਪ੍ਰੋਡਿਊਸਰ ਦੇ ਦੌਰ ਤੇ ਗੱਬਰ ਸੰਗਰੂਰ ਅਤੇ ਪਫ਼ਟਾ ਸੰਸਥਾ ਵੱਲੋਂ ਭਾਰਤ ਭੂਸ਼ਣ ਹਾਜ਼ਰ ਰਹੇ। ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਅਦਾਕਾਰ ਸ਼ਵਿੰਦਰ ਮਹਲ ਨੇ ਕੀਤੀ। ਉਹਨਾਂ ਬੋਲਦਿਆਂ ਕਿਹਾ ਕਿ ਸਾਡੀ ਮਾਂ ਬੋਲੀ ਦਾ ਸਿਨੇਮਾ ਹਮੇਸ਼ਾ ਸਾਡੀ ਪਹਿਲੀ ਪਸੰਦ ਹੈ। ਮਸ਼ਹੂਰ ਅਦਾਕਾਰ ਸਰਦਾਰ ਸੋਹੀ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸੰਸਥਾ ਦੇ ਜਰਨਲ ਸਕੱਤਰ ਬੀ.ਐਨ. ਸ਼ਰਮਾ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਸਾਡੀ ਸ਼ਾਨ ਹੈ ਇਸਨੇ ਸਾਨੂੰ ਪਹਿਚਾਣ ਦਿੱਤੀ ਹੈ। ਹੋਰ ਸਿਨੇਮਾ ਨਾਲ ਜੁੜੀਆਂ ਹਸਤੀਆਂ ਨੇ ਸਿਨੇਮਾ ਦੀ ਬੇਹਤਰੀ ਲਈ ਸਵਾਲ ਜਵਾਬਾਂ ਦੇ ਸਿਲਸਿਲੇ ਵਿੱਚ ਚੰਗੇ ਸੁਝਾਅ ਵੀ ਰੱਖੇ। ਇਸ ਮੌਕੇ ਸਵੈਰਾਜ ਸੰਧੂ ਅਤੇ ਬਲਕਾਰ ਸਿੱਧੂ ਨੇ ਵੀ ਸੰਬੋਧਨ ਕੀਤਾ ਜਦਕਿ ਇਸ ਸਿਕੰਦਰ ਸਲੀਮ ਨੇ ਇੱਕ ਗੀਤ ਰਾਹੀਂ ਹਾਜ਼ਰੀ ਲਵਾਈ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸੰਜੂ ਸੋਲੰਕੀ, ਸੀਮਾ ਕੌਸ਼ਲ, ਸਿਮਰਨਜੀਤ ਹੁੰਦਲ, ਪ੍ਰਵੀਨ ਬਾਣੀ , ਹਰਵਿੰਦਰ ਔਜਲਾ, ਇਕੱਤਰ ਸਿੰਘ, ਅਮਨ ਜੌਹਲ, ਬਲਜੀਤ ਜ਼ਖ਼ਮੀ, ਹਰਜੀਤ ਕੈਂਥ, ਪਿੰਕੀ ਸੱਗੂ, ਸੰਨੀ ਗਿੱਲ, ਜਗਜੀਤ ਸਰੀਨ , ਡਾਕਟਰ ਰਣਜੀਤ ਰਿਆਜ਼, ਪੂਨਮ ਸੂਦ, ਲਖਵਿੰਦਰ ਲੱਖਾ, ਪੀ.ਐਸ ਨਰੂਲਾ, ਮਨਜੀਤ ਸਿੰਘ (ਡੀ.ਓ.ਪੀ), ਜਸਵਿੰਦਰ ਜੱਸੀ, ਜਗਦੀਸ਼ ਪਾਪੜਾ, ਪਰਮਜੀਤ ਖਨੇਜਾ ਅਤੇ ਜਗਤਾਰ ਬੈਨੀਪਾਲ ਆਦਿ ਹਾਜ਼ਰ ਸਨ।