ਜ਼ੀਰਕਪੁਰ - ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਅੱਜ ਜੀਰਕਪੁਰ ਵਿਖੇ ਵੱਖ ਵੱਖ ਥਾਵਾਂ ਤੇ ਖੂਨਦਾਨ ਕੈਂਪ ਅਤੇ ਸਰੀਰ ਦੇ ਅੰਗ ਦਾਨ ਕਰਨ ਦੇ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖੇਤਰ ਦੇ 85 ਖੂਨਦਾਨੀਆ ਵਲੋਂ ਖੂਨਦਾਨ ਕੀਤਾ ਗਿਆਂ ਜਦਕਿ 70 ਲੋਕਾਂ ਵਲੋਂ ਅਪਣੇ ਸਰੀਰ ਦੇ ਅੰਗ ਦਾਨ ਕਰਨ ਲਈ ਰਜਿਸ਼ਟਰੇਸ਼ਨ ਕਰਵਾਈ ਗਈ। ਸਮਾਗਮ ਦੌਰਾਨ ਵਾਰਡ ਨੰਬਰ 31 ਦੀ ਨਵਨਿਯੁਕਤ ਕੌਂਸਲਰ ਸ਼੍ਰੀਮਤੀ ਨੀਤੂ ਚੌਧਰੀ ਅਤੇ ਸੁਮਿਥਾ ਕਲੇਰ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਜੀਰਕਪੁਰ ਦੀ ਹਰਮੀਟੇਜ ਸੁਸਾਇਟੀ ਵਿਖੇ ਸਮਾਈਮ ਫਾਰਐਵਰ ਸੁਸਾਇਟੀ ਵਲੋਂ ਭਾਰਤੀ ਨਾਰੀ ਸਵਾਭਿਮਾਨ ਹੈਲਪਲਾਈਨ ਪੰਜਾਬ ਦੀ ਮਦਦ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਪ੍ਰਧਾਨ ਅਜੇ ਗੁਪਤਾ ਨੇ ਦਸਿਆ ਕਿ ਉਨ੍ਹਾਂ ਦੀ ਸੰਸਤਾ ਵਲੋਂ ਹੁਣ ਤੱਕ 230 ਖੂਨਦਾਨ ਕੈਂਪ ਲਗਾਏ ਜਾ ਚੁਤੱਕੇ ਹਨ ਅਤੇ ਉਨ੍ਹਾਂ ਦਾ ਹਰ ਸਾਲ 50 ਕੈਂਪ ਲਗਾਉਣ ਦਾ ਟੀਚਾ ਰਖਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸੰਸ਼ਥਾ ਵਲੋਂ ਲੋਕਾਂ ਨੂੰ ਅਪਣੀਆ ਅੱਖਾਂ ਅਤੇ ਹੋਰ ਸ਼ਰੀਰ ਦੇ ਅੰਗ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਦਾ ਹੈ। ਭਾਰਤੀ ਨਾਰੀ ਸਵਾਭਿਮਾਨ ਹੈਲਪਲਾਈਨ ਦੀ ਪ੍ਰਧਾਨ ਕਿਮੀ ਮਦਾਨ ਨੇ ਮਹਿਲਾ ਦਿਵਸ ਦੀ ਵਧਾਈ ਦਿੰਦਿਆ ਅਪਣੀ ਸੰਸਥਾ ਵਲੋਂ ਕੀਤੇ ਜਾਦੇ ਸਮਾਜਸੇਵਾ ਦੇ ਕੰਮਾ ਬਾਰੇ ਵਿਬਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪੁੱਜੀ ਸਮਾਜਸੇਵੀ ਸੁਮਿਥਾ ਕਲੇਰ ਨੇ ਕਿਹਾ ਕਿ ਅੱਜ ਦੀ ਨਾਰੀ ਕਿਸੇ ਵੀ ਖੇਤਰ ਵਿੱਚ ਕਿਸੇ ਨਾਲੋਂ ਘੱਟ ਨਹੀ ਹੈ ਅਤੇ ਅੱਜ ਦੇ ਭਾਰਤ ਦੇ ਨਿਰਮਾਣ ਵਿੱਚ ਔਰਤਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਤੋਂ ਇਲਾਵਾ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਵਿਸ਼ਵਾਸ਼ ਫਾਊਂਡੇਸ਼ਨ ਵਲੋਂ ਆਯੋਜਿਤ ਕੀਤੇ ਗਏ ਖੂਨਦਾਨ ਕੈਂਪ ਦੌਰਾਨ ਵਾਰਡ ਨੰਬਰ 31 ਦੀ ਕੌਂਸਲਰ ਨੀਤੂ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕਰਦਿਆ ਸ਼ਮਾ ਰੌਸ਼ਨ ਕੀਤੀ। ਐਮ ਕੇਅਰ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ 42 ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ। ਇਸ ਮੌਕੇ ਨੀਤੂ ਚੌਧਰੀ ਨੇ ਕਿਹਾ ਕਿ ਖੂਨਦਾਨ ਅਜਿਹਾ ਦਾਨ ਹੈ ਜਿਸ ਨਾਲ ਕਿਸੇ ਨੂੰ ਨਵੀ ਜਿੰਦਗੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮਹਿਲਾ ਦਿਵਸ ਮੌਕੇ ਸਮਾਜਸੇਵੀ ਮੈਡਮ ਬਾਜਵਾ ਵਲੋਂ ਹਿਊਮਨ ਰਾਈਟ ਸੰਸਥਾ ਨੂੰ ਸਾਊਂਡ ਸਿਸਟਮ ਵੀ ਭੇਂਟ ਕੀਤਾ।ਇਸ ਮੌਕੇ ਸਾਧਵੀ ਸ਼ਕਤੀ ਵਿਸ਼ਵਾਸ, ਅਵਿਨਾਸ਼ ਸ਼ਰਮਾ, ਰਮੇਸ਼ ਸਕਸੈਨਾ, ਕੈਰਿਸ਼ਨਾ ਸਕਸੈਨਾ, ਹੇਮ ਚੰਦ ਗੁਪਤਾ, ਨੀਲਮ ਗੁਪਤਾ, ਵਰੁਣ ਠਾਕੁਰ, ਹਰਜੀਤ ਸਿੰਘ ਮਿੰਟਾ, ਮੋਹਿਤ ਬਾਂਸਲ ਬਲੱਡ ਬੈਂਕ ਦੇ ਡਾਇਰੈਕਟਰ, ਸੰਗੀਤਾ ਚੌਹਾਨ, ਰਿਤੂ ਨੇਗੀ, ਪੁਨਮ ਰਾਣਾ, ਨੀਲਮ ਸਿੰਘ, ਸਰਬਜੀਤ ਕੌਰ, ਰਮਣੀਕ ਸ਼ਰਮਾ, ਸਾਕਸ਼ੀ ਜੋਸ਼ੀ, ਮੀਨਾ ਧੀਮਾਨ, ਅਨੁਰਾਧਾ ਤੰਵਰ ਆਦਿ ਮੌਜੂਦ ਸਨ।