ਸਿਹਤ ਅਤੇ ਫਿਟਨੈਸ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | August 25, 2022 08:02 PM

ਨਵੀਂ ਦਿੱਲੀ - ਦੇਸ਼ ਵਿੱਚ ਇੱਕ ਬਿਮਾਰੀ ਟਮਾਟਰ ਫਲੂ/ਬੁਖਾਰ ਬਾਰੇ ਅੱਜਕਲ ਚਰਚਾ ਹੋ ਰਹੀ ਹੈ।
ਇਸ ਬਾਰੇ ਕੇਂਦਰ ਨੇ ਕਿਹਾ ਕਿ ਵੈਸੇ ਤਾਂ 'ਟੋਮੇਟੋ ਫਲੂ' ਵਿੱਚ ਹੋਰ ਵਾਇਰਸ ਸੰਕਰਮਣ ਦੀ ਤਰ੍ਹਾਂ (ਬੁਖਾਰ, ਥਕਾਵਟ, ਦਰਦ ਅਤੇ ਚਮੜੀ 'ਤੇ ਚਕੱਤੇ ਵਰਗੇ) ਲੱਛਣ ਦਿਖਾਈ ਦਿੰਦੇ ਹਨ, ਪਰ ਇਸ ਵਾਇਰਸ ਦਾ ਸਾਰਸ-ਕੋਵ-2, ਮੰਕੀਪੌਕਸ, ਡੇਂਗੂ ਜਾਂ ਚਿਕਨਗੁਨੀਆ ਤੋਂ ਕੋਈ ਕੋਈ ਸਬੰਧ ਨਹੀਂ ਹੈ। ਇਸ ਸਾਲ ਮਈ ਅੰਦਰ ਕੋਰਲ ਕੋਲਮ ਜਿਲੇ 'ਚ 'ਟੋਮੇਟੋ ਫਲੂ' ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਤੱਕ 82 ਕੇਸ ਸਾਹਮਣੇ ਆਉਣ ਦੀ ਸੂਚਨਾ ਹੈ।
ਰਿਪੋਰਟ ਦੇ ਅਨੁਸਾਰ ਟੋਮੇਟੋ ਫਲੂ ਜਾਂ ਟੋਮੇਟੋ ਬੁਖਾਰ ਦੀ ਸਭ ਤੋਂ ਪਹਿਲੀ ਪਛਾਣ ਮਈ 'ਚ ਕੋਰਲ ਦੇ ਕੋਲਮ ਜਿਲੇ ਵਿੱਚ ਹੋਈ ਸੀ। 26 ਜੁਲਾਈ ਤੱਕ ਪੰਜ ਸਾਲ ਤੋਂ ਛੋਟੇ 82 ਬੱਚਿਆਂ ਵਿੱਚ ਸੰਕਰਮਣ ਦਾ ਪਤਾ ਚਲਦਾ ਹੈ। ਕੇਰਲ ਤਮਿਲਨਾਡੂ ਅਤੇ ਓਡਿਸ਼ਾ ਵਿੱਚ ਵੀ ਟੋਮੇਟੋ ਫਲੂ ਦੇ ਕੇਸ ਪਤਾ ਲੱਗੇ ਹਨ।
ਬੀਮਾਰ ਵਿੱਚ ਸਰੀਰ ਉੱਤੇ ਲਾਲ ਰੰਗ ਦੇ ਛਾਲੇ ਜਾਂ ਫਫੋਲੇ ਹੋ ਜਾਂਦੇ ਹਨ ਤਾਂ ਦਰਦ ਹੁੰਦਾ ਹੈ, ਇਸ ਲਈ ਇਹ ਟੋਮੇਟੋ ਫਲੂ ਦੱਸਿਆ ਗਿਆ ਹੈ। ਅਧਿਐਨ ਦੇ ਅਨੁਸਾਰ ਇਸ ਵਾਇਰਸ ਨਾਲ ਕੋਵਿਡ ਦੀ ਤਰ੍ਹਾਂ ਬੁਖਾਰ, ਥਕਾਵਟ, ਸਰੀਰ ਵਿੱਚ ਦਰਦ ਅਤੇ ਚੱਕਵੇਂ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ।

 

Have something to say? Post your comment

 

ਸਿਹਤ ਅਤੇ ਫਿਟਨੈਸ

ਫੁਜੀਫਿਲਮ ਨੇ ਭਾਰਤ ਦੀ ਪਹਿਲੀ ਗੈਸਟਰੋ ਏਆਈ ਅਕੈਡਮੀ ਦੀ ਕੀਤੀ ਸਥਾਪਨਾ 

ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ ਵਿਖੇ ਫਰੀ ਹੋਮਿਓਪੈਥੀ ਡਿਸਪੈਂਸਰੀ ਫਿਰ ਤੋਂ ਹੋਈ ਸ਼ੁਰੂ

ਡੇਂਗੂ ਵਿਰੋਧੀ ਮੁਹਿੰਮ ਦਾ ਨਿਰੀਖਣ- ਲੋਕਾਂ ਨੂੰ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ

ਡੇਂਗੂ ਬੁਖ਼ਾਰ ਤੋਂ ਬਚਾਅ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ : ਡਾ. ਅਲਕਜੋਤ ਕੌਰ

ਭਾਰਤ ਵਿੱਚ ਵੀਹ ਅਤੇ ਤੀਹ ਸਾਲਾਂ ਦੇ ਬਹੁਤ ਸਾਰੇ ਨੌਜਵਾਨ ਮਰੀਜ਼ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ: ਡਾ ਬਾਲੀ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ