ਬਠਿੰਡਾ- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਵਿੱਚ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਹੈੱਡ ਟੀਚਰ ਸ੍ਰੀਮਤੀ ਸੁਰਿੰਦਰ ਕੌਰ ਜੀ ਦੀ ਅਗਵਾਈ ਵਿੱਚ 21 ਜੂਨ ਨੂੰ ਯੋਗ ਦਿਵਸ ਮਨਾਇਆ ਗਿਆ। ਸਕੂਲ ਦੇ ਅਧਿਆਪਕ ਜਤਿੰਦਰ ਸ਼ਰਮਾ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗ ਦੇ ਗੁਰ ਦੱਸਦਿਆਂ ਜਾਣੂ ਕਰਵਾਇਆ ਕਿ ਯੋਗ ਨਾਲ ਮਨੁੱਖੀ ਸਰੀਰ ਨੂੰ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਇਸ ਕਰਕੇ ਯੋਗ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਯੋਗ ਨਾਲ ਜਿੱਥੇ ਸਾਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਮਿਲਦੀ ਹੈ। ਉੱਥੇ ਯੋਗ ਨਾਲ ਸਾਡੀ ਰੁਝੇਵੇਂ ਭਰੀ ਜ਼ਿੰਦਗੀ ਤੋਂ ਤਣਾਅ ਨੂੰ ਵੀ ਦੂਰ ਹੁੰਦਾ ਹੈ ਅਤੇ ਸਰੀਰ ਨਿਰੋਗ ਜਿੰਦਗੀ ਜਿਊਣ ਦੇ ਸਮਰੱਥ ਬਣਦਾ ਹੈ। ਇਸ ਮੌਕੇ ਸੁਮਨਪ੍ਰੀਤ ਕੌਰ, ਸੁਨੀਤਾ, ਰਮਨਦੀਪ ਕੌਰ, ਅਨਾਮਿਕਾ ਸਿੰਗਲਾ, ਕਿਰਤਪਾਲ ਕੌਰ, ਜਤਿੰਦਰ ਸ਼ਰਮਾ, ਗੁਰਮਿੰਦਰ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।