ਸਾਇੰਸ ਸਿਟੀ ਵਲੋਂ ਵਿਸ਼ਵ ਜਲ ਦਿਵਸ ਦੇ ਮੌਕੇ ਤੇ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ । ਇਸ ਵੈਬਨਾਰ ਵਿਚ 175 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜੂਮ ਪਲੇਟਫ਼ਾਰਮ ਅਤੇ ਸਾਇੰਸ ਸਿਟੀ ਜੂਟਿਊਬ ਚੈਨਲ ਰਾਹੀਂ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡ ਨੀਲਿਮਾ ਜੈਰਥ ਜੋਰ ਦੇ ਕੇ ਕਿਹਾ ਕਿ ਅਜਿਹੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਿਹਨਾਂ ਨਾਲ ਸਫ਼ਲਤਾਪੂਰਵਕ ਜਲ ਸਰੋਤਾਂ ਦੀ ਸਾਂਭ— ਸੰਭਾਲ ਅਤੇ ਪਾਣੀ ਨੂੰ ਸਾਫ਼ ਕੀਤਾ ਜਾਵੇ। ਜੇਕਰ ਅਸੀਂ ਇਵੇਂ ਹੀ ਪਾਣੀ ਦੀ ਵਰਤੋਂ ਕਰਦੇ ਰਹੇ ਭਾਵ ਮੌਜੂਦਾ ਵਰਤਾਰਾ ਜਾਰੀ ਰੱਖਿਆ ਤਾਂ 60 ਫ਼ੀਸਦ ਜਲਸਰੋਤ ਆਉਣ ਵਾਲੇ ਸਮੇਂ ਵਿਚ ਖਤਮ ਹੋ ਜਾਣਗੇ ਅਤੇ ਅਗਲੇ 15—20 ਸਾਲਾਂ ਦੌਰਾਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਖਤਰਨਾਕ ਹਲਾਤ ਤੇ ਪਹੁੰਚ ਜਾਵੇਗਾ। ਇਸ ਸਮੱਸਿਆ ਦੇ ਹੱਲ ਪ੍ਰਭਾਵਸ਼ਾਲੀ ਮਾਪਦੰਡ ਆਪਣਾਏ ਜਾਣੇ ਦੀ ਲੋੜ ਹੈ ਅਤੇ ਅਜਿਹੇ ਉਪਰfਾਲਆਂ ਦੇ ਸਦਕਾ ਹੀ ਧਰਤੀ ਹੇਠਲੇ ਪਾਣੀ ਵਿਚ ਹੋ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੱਚਮੁੱਚ ਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਤਾਂ ਸਾਨੂੰ ਸਵੱਛ ਅਤੇ ਸਾਫ਼ ਕੁਦਰਤੀ ਪਾਣੀ ਦੇ ਸਰੋਤਾਂ ਦੀ ਸਾਂਭ ਕਰਨੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੌਜੀ ਦੇ ਸਾਬਕਾ ਡਾਇਰੈਕਟਰ ਡਾ.ਸਤਨਾਮ ਸਿੰਘ ਲੱਦੜ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰ । ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਵਿਸ਼ੇ ਲੈਕਚਰ ਦੌਰਾਨ ਦੱਸਿਆ ਕਿ ਜੰਨ ਸੰਖਿਆ ਦੇ ਲਗਾਤਾਰ ਵਾਧੇ ਕਾਰਨ ਘਰੇਲੂ ਕੰਮਾਂ, ਖੇੇਤੀਬਾੜੀ, ਉਦਯੋਗਾਂ ਅਤੇ ਬਿਜਲੀ ਦੇ ਉਪਤਾਦਨ ਲਈ ਪਾਣੀ ਦੀ ਮੰਗ ਦਿਨੋਂ— ਦਿਨ ਵੱਧਦੀ ਜਾ ਰਹੀ ਹੈ। ਵੱਖ—ਵੱਖ ਕਾਰਜਾਂ ਲਈ ਵੱਧਦੀ ਮੰਗ ਦੇ ਕਾਰਨ ਪਾਣੀ ਦੇ ਕੁਦਰਤੀ ਸਰੋਤ ਖਤਮ ਹੋਣ ਦੀ ਕਗਾਰ *ਤੇ ਹਨ। ਸ਼ਹਿਰੀਕਰਨ, ਵੱਡੀ ਪੱਧਰ ਤੇ ਵੱਧ ਰਹੀ ਸਨਅਤ ਤੇ ਉਦੋਯਗਾਂ ਅਤੇ ਖੇਤੀ ਦੇ ਉਤਪਾਦਾਂ ਨੂੰ ਵਧਾਉਣ ਲਈ ਵਰਤੇ ਜਾਣ ਵਾਲੇ ਪੈਸਟੀਸਾਈਡ ਦੇ ਕਾਰਨ ਧਰਤੀ ਦੇ ਉਪਰਲਾ ਅਤੇ ਹੇਠਲਾਂ ਪਾਣੀ ਵੀ ਦਿਨੋਂ —ਦਿਨ ਗੰਦਲਾ ਹੁੰਦਾ ਜਾ ਰਿਹਾ ਹੈ। ਇਸ ਦਾ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਤੇ ਵੀ ਸਿੱਧਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 1970 ਵਿਚ ਪੰਜਾਬ ਵਿਚ ਸਿਰਫ਼ 1, 92000 ਟਿਊਵੈਲ ਸਨ ਅਤੇ ਹੁਣ ਇਹਨਾਂ ਦੀ ਗਿਣਤੀ ਵੱਧ ਕੇ 15 ਲੱਖ ਤੋਂ ਉਪਰ ਹੋ ਚੁੱਕੀ ਹੈ। ਅਜਿਹੇ ਵਰਤਾਰੇ ਕਾਰਨ ਪੀਣ—ਵਾਲੇ ਪਾਣੀ ਦਾ ਪੱਧਰ ਹਰ ਸਾਲ 23 ਤੋਂ ਲੈ ਕੇ 50 ਸੈਂਟੀਮੀਟਰ ਹਰ ਸਾਲ ਡੂੰਘਾ ਹੋ ਰਿਹਾ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਹਾਜ਼ਰ ਬੱਚਿਆਂ ਨੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਅਜਾਈਂ ਵਰਤੋਂ ਅਤੇ ਸਾਂਭ— ਸੰਭਾਲ ਦੀ ਘਾਟ ਦਾ ਸਾਰ ਭਾਰ ਪੀਣਯੋਗ ਸਵੱਛ ਪਾਣੀ *ਤੇ ਪੈ ਰਿਹਾ ਹੈ ਭਾਵ ਇਸ ਕਾਰਨ ਹੀ ਸਵੱਛ ਪਾਣੀ ਦੀ ਕਮੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਅਪੀਲ ਕੀਤੀ ਕਿ ਜਿਹਨਾਂ ਪੀਣ ਯੋਗ ਪਾਣੀ ਸਾਡੇ ਕੋਲ ਹੈ, ਉਸ ਦੇ ਰੱਖ—ਰਖਾਵ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦਰਿਆਵਾਂ, ਝੀਲਾਂ ਅਤੇ ਜਲਗਾਹਾਂ ਨੂੰ ਸਾਂਭਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ।