ਸਰੀ -ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਅਪਣਾਉਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਆਯੁਰਵੈਦ ਕਿਸੇ ਵੀ ਸਰੀਰਕ ਬੀਮਾਰੀ ਦੇ ਇਲਾਜ ਲਈ ਸਰਵਸ੍ਰੇਸ਼ਟ ਪੱਧਤੀ ਵੀ ਹੈ। ਇਸ ਨੂੰ ਸਿਰਫ ਭਾਰਤ ਦੇ ਲੋਕ ਹੀ ਨਹੀਂ ਸਗੋਂ ਅੱਜ ਅਮਰੀਕਾ, ਇੰਗਲੈਂਡ, ਯੂਰਪ ਦੇ ਵੱਡੇ ਅਤੇ ਅਮੀਰ ਦੇਸ਼ ਵੀ ਅਪਣਾ ਰਹੇ ਹਨ।
ਉਨ੍ਹਾਂ ਕਿਹਾ ਹੈ ਕਿ ਜਦੋਂ ਕਦੇ ਵੀ ਸਾਨੂੰ ਦਵਾਈਆਂ ਵਰਤਣ ਦੀ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਆਯੁਰਵੈਦਿਕ ਇਲਾਜ ਨੂੰ ਹੀ ਅਪਣਾਉਨਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਕਈ ਆਯੁਰਵੈਦਿਕ ਔਸ਼ਧੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਵੱਡੀ ਤੋਂ ਵੱਡੀ ਬੀਮਾਰੀ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਸਭ ਤੋਂ ਵੱਡੀ ਗੱਲ ਕਿ ਇਸ ਇਲਾਜ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਪਹਿਲ ਆਯੁਰਵੈਦ ਨੂੰ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਹੋਮਿਓਪੈਥੀ ਜਾਂ ਕਿਸੇ ਹੋਰ ਪੱਧਤੀ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ।
more news on kaumimarg media click here