ਬੰਗਾ :- ਪਿਛਲੇ ਚਾਰ ਦਹਾਕਿਆਂ ਤੋਂ ਇਲਾਕੇ ਵਿਚ ਮੈਡੀਕਲ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦੇ ਇਲਾਜ ਦੀ ਹਫਤਾਵਾਰੀ ਉ.ਪੀ.ਡੀ. ਸੇਵਾ 16 ਜੂਨ ਦਿਨ ਬੁੱਧਵਾਰ ਤੋਂ ਆਰੰਭ ਹੋ ਰਹੀ ਹੈ । ਜਿਸ ਵਿੱਚ ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਆਸਥਾ ਖੋਸਲਾ ਐਮ. ਡੀ. ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦਾ ਤਸੱਲੀਬਖਸ਼ ਚੈਕਐਪ ਤੇ ਵਧੀਆ ਇਲਾਜ ਕਰਨਗੇ। ਡਾਕਟਰ ਆਸਥਾ ਖੋਸਲਾ ਚਮੜੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਜਿਵੇਂ ਚਮੜੀ ਦੀ ਐਲਰਜੀ, ਫੁਲਵਹਿਰੀ (ਸਫੈਦ ਦਾਗ) ਦਾ ਇਲਾਜ, ਔਰਤਾਂ ਦੇ ਚਿਹਰੇ ਦੇ ਅਣਚਾਹੇ ਵਾਲਾਂ ਦਾ ਇਲਾਜ, ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਵਿਸ਼ੇਸ਼ ਇਲਾਜਾਂ ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ ਫਿੰਸੀਆਂ ਅਤੇ ਆਇਲੀ ਸਕਿਨ ਦਾ ਇਲਾਜ, ਪੁਰਾਣੇ ਚਰਮ ਰੋਗ, ਚੰਬਲ, ਮੋਹਕੇ, ਸੱਟਾਂ ਦੇ ਨਿਸ਼ਾਨ, ਫੋੜੇ-ਫਿੰਸੀਆਂ ਦਾ ਇਲਾਜ, ਹਰ ਤਰ੍ਹਾਂ ਦੀ ਖਾਰਸ਼, ਫੰਗਲ ਇੰਨਫੈਕਸ਼ਨ, ਧੱਫ਼ੜਾਂ ਦਾ ਇਲਾਜ, ਸਿਰ ਦੇ ਵਾਲਾਂ ਦੇ ਝੜਨ/ਡਿੱਗਣ ਦਾ ਇਲਾਜ ਤੋਂ ਇਲਾਵਾ ਲੇਜ਼ਰ ਥੈਰਾਪੀ ਨਾਲ ਚਮੜੀ ਰੋਗਾਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਹਨ।