ਦੋਸਤੋ ਇਕ ਤੰਦਰੁਸਤ ਸਰੀਰ ਵਿਚ ਹੀ ਇੱਕ ਤੰਦਰੁਸਤ ਮਨ ਹੁੰਦਾ ਹੈ । ਵੈਸੇ ਤਾਂ ਤੁਸੀਂ ਮੇਰੇ ਸਿਹਤ ਸੰਬੰਧੀ ਲੇਖ ਪੜਦੇ ਰਹਿੰਦੇ ਹੋ ਪਰ ਅੱਜ ਮੈਂ ਤੁਹਾਨੂੰ ਐਲੋਵੀਰਾ ਦੇ ਲੱਡੂ ਕਿਵੇਂ ਬਣਾਏ ਜਾਂਦੇ ਹਨ । ਉਹ ਦੱਸਣ ਜਾ ਰਿਹਾ ਹਾਂ । ਇਸ ਯੋਗ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦੇ ਦੇ ਨਾਲ ਫਾਇਦਾ ਹੋਵੇਗਾ ਪੇਟ ਦੇ ਰੋਗਾਂ, ਦਿਲ ਦਿਮਾਗ ਯੌਨ ਰੋਗਾਂ ਨੂੰ ਠੀਕ ਕਰੇਗਾ । ਇਹ ਨੁਸ਼ਕਾ ਬਹੁਤ ਆਸਾਨ ਹੈ । ਆਉ ਜਾਣੀਏ
ਸਮੱਗਰੀ-ਐਲੋਵੀਰਾ ਦਾ ਗੁੱਦਾ ਜਾਂ ਰਸ 300 ਗਰਾਮ, ਅਸਲੀ ਦੇਸੀ ਗਾਂ ਦਾ ਘਿਉ 300 ਗਰਾਮ, ਕਾਜੂ 50 ਗਰਾਮ, ਬਦਾਮ 50 ਗਰਾਮ, ਗੂੰਦ 50 ਗਰਾਮ, ਖੰਡ ਬੂਰਾ 300 ਗਰਾਮ ਕਣਕ ਦਾ ਆਟਾ 150 ਗਰਾਮ ।
ਵਿਧੀ-ਸਭ ਤੋਂ ਪਹਿਲਾਂ ਕੜਾਹੀ ਚ ਥੋੜਾ ਜਿਹਾ ਘਿਉ ਪਾ ਕੇ ਗੂੰਦ ਨੂੰ ਭੁੰਨ ਲਉ । ਉਸ ਤੋਂ ਬਾਅਦ 300 ਗਰਾਮ ਐਲੋਵੀਰਾ ਦਾ ਗੁੱਦਾ ਜਾਂ 300 ਗਰਾਮ ਐਲਵੀਰਾ ਗਾੜਾ ਰਸ ਲੈ ਕੇ 150 ਗਰਾਮ ਆਟੇ ਚ ਗੁੰਨ ਲਉ ਆਟਾ ਤੁਹਡੇ ਹੱਥ ਨੂੰ ਨਾ ਚਿਪਕੇ ਇਸ ਲਈ ਇਸ ਚ ਥੋੜਾ ਜਿਹਾ ਘਿਉ ਪਾ ਲਉ । ਛੋਟੀਆਂ ਛੋਟੀਆਂ ਗੋਲ ਪਿੰਨੀਆਂ ਬਣਾ ਲਉ ਤੇ ਬਾਕੀ ਬਚੇ ਘਿਉ ਚ ਇਸ ਨੂੰ ਲਾਲ ਹੋਣ ਤੱਕ ਸੇਕੋ ।ਫੇਰ ਇਸਨੂੰ ਅੱਗ ਤੋਂ ਥੱਲੇ ਉਤਾਰ ਕੇ ਘਿਉ ਚੋਂ ਕੱਢ ਕੇ ਚੂਰਾ ਕਰ ਲਉ ਤੇ ਫੇਰ ਬਚੇ ਹੋਏ ਘਿਉ ਵਿਚ ਹਲਕਾ ਜਿਹਾ ਦੁਆਰਾ ਭੁੰਨੋ ਤੇ ਉਸ ਤੋਂ ਬਾਅਦ ਉਤਾਰ ਕੇ ਇਸ ਚ ਬੂਰਾ ਖੰਡ, ਕਾਜੂ, ਬਦਾਮ, ਗੂੰਦ ਨੂੰ ਮਿਲਾ ਲਉ । ਫੇਰ ਵੀਹ ਵੀਹ ਗਰਾਮ ਦੇ ਲੱਡੂ ਵੱਟ ਲਉ । ਲਉ ਜੀ ਤਿਆਰ ਨੇ ਐਲੋਵੀਰਾ ਦੇ ਲੱਡੂ । ਇੱਕ ਲੱਡੂ ਸਵੇਰੇ ਇੱਕ ਲੱਡੂ ਸ਼ਾਮ ਗਰਮ ਦੁੱਧ ਨਾਲ ਲਉ । ਤੰਦਰੁਸਤ ਰਹੋ ਖੁਸ਼ ਰਹੋ ਵੱਧ ਤੋਂ ਵੱਧ ਸ਼ੇਅਰ ਕਰੋ । ਕਿਸੇ ਵਿਦਿਵਾਨ ਨੇ ਕਿਹਾ ਤੰਦਰੁਸਤ ਰਹਿਣਾ ਜੇ ਤਾਂ ਚੀਜ਼ ਬਜ਼ਾਰੀ ਖਾਉ ਨਾ । ਥਿੰਦੇ ਪਾਪੜ, ਖੱਟ ਛੋਲੇ, ਖਾ ਕੇ ਖੰਘ ਲਗਾਉ ਨਾ ।
ਫਾਇਦੇ-ਇਹ ਪੇਟ, ਦਿਲ, ਦਿਮਾਗ, ਮਰਦਾਨਾ ਤਾਕਤ ਲਈ ਬਹੁਤ ਵਧੀਆ ਨੁਸ਼ਖਾ ਹੈ ।