ਚੰਡੀਗੜ੍ਹ- ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਨਗਰ ਕੀਰਤਨ ਚੰਡੀਗਡ਼੍ਹ ਦੀਆਂ ਸੰਗਤਾਂ ਨੇ ਹੁੰਮ ਹੁਮਾ ਕੇ ਕੱਢੇ ।ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸੈਕਟਰ 19 ਤੋਂ ਸ਼ੁਰੂ ਹੋ ਕੇ 27 ਤੋਂ ਹੁੰਦੇ ਹੋਏ ਜਦੋਂ ਸੈਕਟਰ 28 ਨਾਨਕਸਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਹੁੰਚੇ ਗੁਰੂ ਜਸ ਗਾ ਰਹੀਆਂ ਸੰਗਤਾਂ ਦਾ ਉੱਥੇ ਭਰਵਾਂ ਸਵਾਗਤ ਗੁਰਦੁਆਰਾ ਨਾਨਕਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਦੀ ਅਗਵਾਈ ਵਿਚ ਕੀਤਾ ਗਿਆ । ਗੁਰੂ ਕੇ ਲੰਗਰਾਂ ਵਿਚ ਸੰਗਤਾਂ ਲਈ ਜੂਸ, ਆਈਸਕ੍ਰੀਮ, ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ ।ਚੰਡੀਗੜ੍ਹ ਮੁਹਾਲੀ ਪੰਚਕੂਲਾ ਤੋਂ ਇਲਾਵਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਹਰ ਸਾਲ ਨਾਨਕਸਰ ਗੁਰਦੁਆਰੇ ਵਿਖੇ ਜੁਡ਼ਦੀਆਂ ਹਨ ਉਤਸ਼ਾਹ ਭਰਪੂਰ ਤੇ ਗੁਰੂ ਰੰਗ ਵਿੱਚ ਰੰਗੀਆਂ ਸੰਗਤਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਹ ਲੰਗਰ ਦੀ ਸੇਵਾ ਲਈ ਨਾਨਕਸਰ ਵਿਖੇ ਜੁੜੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ।
ਬਾਬਾ ਗੁਰਦੇਵ ਸਿੰਘ ਨੇ ਲੰਗਰਾਂ ਵਿੱਚ ਹੱਥ ਵਟਾਉਣ ਲਈ ਨਾਨਕਸਰ ਗੁਰਦੁਆਰਾ ਸਾਹਿਬ ਦੇ ਲੰਗਰ ਇੰਚਾਰਜ ਭਾਈ ਜਗਜੀਤ ਸਿੰਘ ਸਾਹਨੀ, ਕੁਲਦੀਪ ਸਿੰਘ ਸਾਹਨੀ , ਮਾਸਟਰ ਜੀ ਅਮਰੀਕਾ ਵਾਲੇ , ਉੱਤਮ ਸਿੰਘ ਅਮਰੀਕਾ ਵਾਲੇ ਅਤੇ ਹਰਨਾਮ ਸਿੰਘ ਨੈਸ਼ਨਲ ਬੇਕਰੀ ਵਾਲਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ।