ਅੱਜ ਪਿੰਡ ਸਨੇਟਾ ਵਿਖੇ "ਕੁਲਵਿੰਦਰ ਸਿੰਘ ( ਜੈਲੀ ਸਨੇਤਾ ) ਦੀ ਪ੍ਰਧਾਨਗੀ ਹੇਠ "ਕਿਸਾਨੀ ਸੰਗਰਸ਼ ਦੀ ਜਿੱਤ" ਨੂੰ ਸਮ੍ਰਪਿਤ "20ਵਾਂ ਕਬੱਡੀ ਟੂਰਨਾਮੈਂਟ" ਕਰਵਾਇਆ ਗਿਆ | ਜਿੱਸ ਵਿੱਚ ਵਿਸ਼ੇਸ਼ ਤੌਰ ਤੇ "ਐਮ. ਪੀ. ਜੱਸੜ (ਜਨਰਲ ਸੈਕਟਰੀ, ਪੰਜਾਬ PPCC) ਯੂਥ ਐਂਡ ਸਪੋਰਟਸ ਕਲੱਬਸ ਸੈੱਲ / ਮੁੱਖ ਬੁਲਾਰਾ, ਜਿਲ੍ਹਾ ਮੋਹਾਲੀ ਨੇ ਸ਼ਿਰਕਤ ਕਿਤੀ | ਇਸ ਮੌਕੇ ਐਮ. ਪੀ. ਜੱਸੜ ਨੇ ਆਪਣੇ ਵੱਡੇ ਵੀਰ "ਜੈਲੀ ਸਨੇਟਾ" ਨੂੰ "ਕਿਸਾਨੀ ਸੰਗਰਸ਼ ਦੀ ਜਿੱਤ" ਦੀ ਬੋਹਤ-ਬੋਹਤ ਵਧਾਈ ਦਿੱਤੀ ਅਤੇ ਨਾਲ ਹੀ ਦੱਸਿਆ ਕੇ "ਜੈਲੀ ਸਨੇਟਾ" ਪਿੱਛਲੇ ਲੰਮੇ ਸਮੇਂ ਤੋਂ "ਖੇਡ ਕਬੱਡੀ" ਨੂੰ ਪ੍ਰੋਮੋਟ ਕਰ ਰਹੇ ਹਨ ਅਤੇ ਹੋਰ ਵੀ ਚੰਗੇ ਉਪਰਲੇ ਕਰਦੇ ਰਹਿੰਦੇ ਹਨ | ਐਮ. ਪੀ. ਜੱਸੜ ਨੇ ਕਿਹਾ ਕੇ ਅਗਰ ਐਵੇਂ ਹੀ ਸਾਰਾ ਯੂਥ ਖੇਡਾਂ ਨਾਲ ਜੁੜਦਾ ਜਾਵੇਗਾ ਤਾਂ ਜਲਦ ਹੀ ਪੰਜਾਬ ਮੁੜ "ਸੁਨਿਹਰਾ ਪੰਜਾਬ" ਅਤੇ "ਨਸ਼ਾ ਮੁਕਤ" ਬਣ ਜਾਵੇਗਾ | ਇਸ ਮੌਕੇ "ਜੱਸੜ" ਨੇ ਕਲੱਬ ਨੂੰ 11000/- ਅਤੇ ਬੈਸਟ-ਰੇਡਰ/ਬੈਸਟ-ਜਾਫੀ ਨੂੰ 31-3100/- ਦੀ ਰਾਸ਼ੀ ਨਾਲ ਮਾਣ ਵਧਾਇਆ | ਉਹਨਾਂ ਨੇ ਸਾਰੇ ਯੂਥ ਨੂੰ ਚੰਗੀਆਂ ਖੇਡਾਂ ਵੱਲ ਜੁੜਣ ਅਤੇ "ਖੇਡ ਪ੍ਰੋਗਰਾਮਾਂ" ਨੂੰ ਪ੍ਰੋਮੋਟ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ/ਹੋਰ ਸਮਾਜਿਕ ਬੁਰਾਇਆਂ ਤੋਂ ਦੂਰ ਰਹਿਣ ਲਈ ਪ੍ਰਰਿਤ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਜੈਲੀ ਸਨੇਤਾ ਨੇ ਉੱਥੇ ਵਿਸ਼ੇਸ਼ ਤੌਰ ਤੇ ਪੁਹੰਚੇ ਸਾਰੇ ਹੀ ਸਤਿਕਾਰ ਯੋਗ ਮੁੱਖ ਮਹਿਮਾਨਾਂ ਨੂੰ ਇਸ ਪ੍ਰੋਗਰਾਮ ਤੇ ਪੁਹੰਚਣ ਤੇ ਵਧਾਈ ਦਿੱਤੀ ਅਤੇ ਨਾਲ ਹੀ ਸਾਰੇ ਸਪੋਟਰਾਂ ਦਾ ਵੀ ਤਿਹ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੀ ਕਿਰਪਾ ਸਦਕਾ ਇਸ ਪ੍ਰੋਗਰਾਮ ਨੂੰ ਚਾਰ-ਚਨ ਲਗੇ |
ਕਬੱਡੀ ਟੂਰਨਾਮੈਂਟ ਦੀਆਂ ਜੇਤੂ ਟੀਮਾਂ "75 ਕਿਲੋ" ਵਿੱਚ 1st ਭਨਾਣਾ ਅਤੇ 2nd ਸਨੇਤਾ ਰਹੀ |
"ਇੱਕ ਪਿੰਡ ਉਪਨ" ਵਿੱਚ 71, 000/- ਦੇ ਇਨਾਮ ਨਾਲ ਜੇਤੂ ਟੀਮ ਮਨਾਣਾ ਅਤੇ ਉਪ ਜੇਤੂ ਸੈਮਪਲੀ ਸਾਹਿਬ ਨੂੰ 51, 000/- ਦੇ ਇਨਾਮ ਨਾਲ ਸਨਮਾਨ ਕੀਤਾ l ਇਸ ਮੌਕੇ ਕਲੱਬ ਮੇਂਬਰ ਬਾਬਾ ਬਿਹਲਾਂ, ਲਾਡੀ ਦੇੜੇ, ਅਮਰੀਕ ਬਟਲਾਣਾ, ਹੈਪੀ ਅਬਰਾਮਾਂ, ਲਾਲੀ ਸਨੇਟਾ ਨੇ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੱਸਾ ਖਰੜ, ਬੱਬਾ ਖਰੜ, ਸ਼ੈਰੀ, ਗੈਵੀ ਮੋਹਾਲੀ, ਮੰਨਾ ਰੰਗੀ, ਲਾਲੀ ਦੇਸੁਮਾਜਰਾ, ਲੱਕੀ ਅੱਲਾਪੁਰੀ, ਜੱਗਾ ਅਲਾਪੁਰੀ, ਹੈਪੀ ਮਾਨਸਾ ਆਦਿ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ |