ਚੰਡੀਗੜ੍ਹ- ਨੌਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਨਗਰ ਕੀਰਤਨ 6 ਦਸੰਬਰ ਨੂੰ ਗੁਰਦੁਆਰਾ ਸਾਹਿਬ ਸੈਕਟਰ 22 ਡੀ ਚੰਡੀਗੜ੍ਹ ਤੋਂ ਸਵੇਰੇ ਸਾਢੇ ਗਿਆਰਾਂ ਵਜੇ ਸਜਾਇਆ ਜਾਵੇਗਾ । ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਗੁਰਜੋਤ ਸਿੰਘ ਸਾਹਨੀ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ ਛੇ ਦਸੰਬਰ ਦਿਨ ਸੋਮਵਾਰ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਸ਼ਹੀਦੀ ਨਗਰ ਕੀਰਤਨ ਸੈਕਟਰ 22 ਡੀ ਦੀ ਸੜਕ ਤੋਂ ਲੰਘਦਿਆਂ ਸੈਕਟਰ 17 ਦੇ ਬੱਸ ਸਟੈਂਡ ਰਾਹੀਂ ਲੰਘਦੇ ਹੋਏ ਸੈਕਟਰ 22, 17, 18 , 21 ਦੇ ਚੌਕ ਤੋਂ ਪ੍ਰੈੱਸ ਚੋਂ ਗਰਾਹੀ ਸੈਕਟਰ 8 ਦੇ ਗੁਰਦੁਆਰਾ ਸਾਹਿਬ ਪੁੱਜੇਗਾ। ਸੈਕਟਰ 8 ਦੀਆਂ ਸੰਗਤਾਂ ਨੂੰ ਨਾਲ ਲੈ ਕੇ ਉਥੋਂ ਸੈਕਟਰ 7 ਦੀ ਮੇਨ ਮਾਰਕੀਟ ਚੋਂ ਹੁੰਦਾ ਹੋਇਆ ਗੁਰਦੁਆਰਾ ਸੈਕਟਰ 7 ਪੁੱਜੇਗਾ ਉੱਥੋਂ ਨਗਰ ਕੀਰਤਨ ਸੈਕਟਰ 19/27ਚੌਂਕ ਵਿੱਚੋਂ ਹੁੰਦਾ ਹੋਇਆ 19 ਡੀ ਦੇ ਗੁਰਦੁਆਰੇ ਪੁੱਜੇਗਾ । 19, 27, 30, 20 ਦੇ ਚੌਕ ਤੋਂ ਸੈਕਟਰ 30 ਬੀ ਦੀ ਟ੍ਰੈਫਿਕ ਲਾਈਟ ਤੋਂ ਮੁੜਦੇ ਹੋਏ ਸੈਕਟਰ 20, 21 , 22 ਦੀਆਂ ਮਾਰਕੀਟਾਂ ਵਿੱਚੋਂ ਹੁੰਦਾ ਹੋਇਆ ਸੈਕਟਰ 22/23 ਦੀ ਟ੍ਰੈਫਿਕ ਲਾਈਟ ਤੋਂ ਸੈਕਟਰ 23 ਦੀ ਮਾਰਕੀਟ ਤੋਂ ਹੁੰਦਾ ਹੋਇਆ ਸੈਕਟਰ 23/24 ਦੇ ਡਿਵਾਈਡਰ ਤੋਂ ਸੈਕਟਰ 23, 24, 36, 37 ਦੇ ਮੇਨ ਚੌਕ ਤੋਂ ਸੈਕਟਰ 36/37 ਦੀ ਸੜਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸੈਕਟਰ 37 ਸੀ ਵਿਖੇ ਸ਼ਾਮ ਸਾਢੇ 7 ਵਜੇ ਇਸ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ ।
ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੂੰ ਨਗਰ ਕੀਰਤਨ ਵਿਚ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਸਮੂਹ ਸੰਗਤਾਂ ਮੌਜੂਦਾ ਸਮੇਂ ਦੀ ਲੋਡ਼ ਅਨੁਸਾਰ ਕਵਿਡ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਸਕ ਪਹਿਨਣ ਅਤੇ ਉਚਿਤ ਦੂਰੀ ਦੀ ਪਾਲਣਾ ਕਰਦੇ ਹੋਏ ਨਗਰ ਕੀਰਤਨ ਵਿਚ ਰਿਕਸ਼ਿਆਂ , ਗੱਡੀਆਂ , ਬੱਸਾਂ, ਟੈਂਪੂਆਂ ਤੇ ਕਾਰਾਂ ਆਦਿ ਵਿੱਚ ਪਰਿਵਾਰਾਂ ਸਹਿਤ ਸ਼ਾਮਿਲ ਹੋ ਗਏ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।