ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ, 2021 ਨੂੰ ਹੋ ਰਹੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 9 ਉਮੀਦਵਾਰਾਂ ਦੀ ਆਪਣੀ ਦੂਜੀ ਤੇ ਅੰਤਿਮ ਸੂਚੀ ਜਾਰੀ ਕੀਤੀ ਹੈ। ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗੱਠਜੋੜ ਤਹਿਤ ਕੁੱਲ 35 ਵਿਚੋਂ 16 ਵਾਰਡਾਂ ਉਤੇ ਚੋਣ ਲੜ ਰਹੀ ਹੈ, ਜਿਨ੍ਹਾਂ ਵਿਚੋਂ ਪਾਰਟੀ 7 ਉਮੀਦਵਾਰ ਪਹਿਲਾਂ ਹੀ ਐਲਾਨ ਚੁੱਕੀ ਹੈ ਤੇ ਅੱਜ ਬਾਕੀ ਰਹਿੰਦੇ 9 ਉਮੀਦਵਾਰ ਵੀ ਐਲਾਨ ਦਿੱਤੇ। ਬਸਪਾ ਦੇ ਇਹ ਸਾਰੇ 16 ਉਮੀਦਵਾਰ ਅੱਜ ਕਾਗਜ਼ ਭਰਨ ਦੇ ਆਖਰੀ ਦਿਨ ਤੱਕ ਆਪਣੀਆਂ ਨਾਮਜ਼ਦਗੀਆਂ ਭਰ ਚੁੱਕੇ ਹਨ।ਇਹ ਜਾਣਕਾਰੀ ਬਸਪਾ ਚੰਡੀਗੜ੍ਹ ਦੇ ਪ੍ਰਧਾਨ ਗੁਰਚਰਨ ਸਿੰਘ ਕੰਬੋਜ ਨੇ ਦਿੱਤੀ।ਅੱਜ ਐਲਾਨੇ ਗਏ 9 ਉਮੀਦਵਾਰਾਂ , ਵਾਰਡ 3 ਬੀਬੀ ਹਰਜਯੋਤ ਕਲਿਆਣ, ਵਾਰਡ 4 ਸ੍ਰੀਮਤੀ ਚਾਰੂ, ਵਾਰਡ 12 ਨਿਰਮਲ ਸਿੰਘ
*ਵਾਰਡ 16 ਬੀਬੀ ਅਕਾਂਕਸ਼ਾ
*ਵਾਰਡ 18 ਸ੍ਰੀਮਤੀ ਰਾਜਿੰਦਰ ਕੌਰ
*ਵਾਰਡ 20 ਇਕਬਾਲ ਕੁਰੈਸ਼ੀ
*ਵਾਰਡ 21 ਸ੍ਰੀਮਤੀ ਸੁਨੀਤਾ ਸ਼ਰਮਾ
*ਵਾਰਡ 29 ਮਨਦੀਪ ਸਿੰਘ
*ਵਾਰਡ 35 ਸ੍ਰੀਮਤੀ ਗੁਰਮੀਤ ਕੌਰ ਸਿਪਰੇ
ਪਾਰਟੀ ਪਹਿਲਾਂ ਵਾਰਡ 7 ਤੋਂ ਜਸਵੀਰ, 9 ਤੋਂ ਸ੍ਰੀਮਤੀ ਸੁਮਨ, 15 ਤੋਂ ਸ੍ਰੀਮਤੀ ਆਸ਼ਾ, 19 ਤੋਂ ਸ੍ਰੀਮਤੀ ਬਬਲੀ ਗਹਿਲੋਤ, 26 ਤੋਂ ਕੁਲਵਿੰਦਰ ਸਿੰਘ, ਵਾਰਡ 28 ਤੋਂ ਸ੍ਰੀਮਤੀ ਅਰੁਣ ਪ੍ਰਭਾ ਅਤੇ ਵਾਰਡ 31 ਤੋਂ ਤਿਰਲੋਕ ਚੰਦ ਨੂੰ ਉਮੀਦਵਾਰ ਐਲਾਨ ਚੁੱਕੀ ਹੈ।
ਬਸਪਾ ਨੇ ਕੁੱਲ 16 ਵਿਚੋਂ 10 ਟਿਕਟਾਂ ਮਹਿਲਾ ਉਮੀਦਵਾਰਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ਵਿਚ 4 ਜਨਰਲ ਸੀਟਾਂ ਵੀ ਸ਼ਾਮਲ ਹਨ।