ਅਕਾਲ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਨੇ ਰੋਗ ਪ੍ਰਬੰਧਨ ਵਿੱਚ ਕੋਵਿਡ-19 ਦੀ ਕਲੀਨਿਕਲ ਵਿਸ਼ੇਸ਼ਤਾਵਾਂ, ਰੋਕਥਾਮ ਅਤੇ ਜਾਗਰੂਕਤਾ ਅਤੇ ਰੇਡੀਓਲੋਜੀ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ। ਡਾ. ਪਰਮਦੀਪ ਸਿੰਘ, ਐਡੀਸ਼ਨਲ ਪ੍ਰੋਫੈਸਰ ਅਤੇ ਮੁਖੀ, ਰੇਡੀਓ ਡਾਇਗਨੌਸਿਸ ਵਿਭਾਗ ਏਮਜ਼, ਬਠਿੰਡਾ ਸਮਾਗਮ ਦੇ ਮੁੱਖ ਬੁਲਾਰੇ ਸਨ।ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਫੈਕਲਟੀ ਅਤੇ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ। ਸ੍ਰੀ ਸਿੰਘ ਨੇ ਕੋਵਿਡ-19 ਦੇ ਹਰੇਕ ਪਹਿਲੂ ਦਾ ਮੁਲਾਂਕਣ ਕੀਤਾ ਅਤੇ ਹਾਜ਼ਰੀਨ ਨੂੰ ਬਿਮਾਰੀ ਦੇ ਗੰਭੀਰ ਵੇਰਵਿਆਂ ਤੋਂ ਜਾਣੂ ਕਰਵਾਇਆ। ਫੈਲਣ ਦੇ ਮੁੱਖ ਸਰੋਤ ਕੀ ਹਨ, ਫੈਲਣ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ, ਕਿਸ ਨੂੰ ਸਭ ਤੋਂ ਵੱਧ ਖਤਰਾ ਹੈ ਅਤੇ ਇਲਾਜ ਦੇ ਸਭ ਤੋਂ ਵਧੀਆ ਤਰੀਕੇ ਤੇ ਰੋਕਥਾਮ ਆਦਿ ਕੁਝ ਵਿਸ਼ੇ ਸਨ ਜਿਨ੍ਹਾਂ 'ਤੇ ਸਪੀਕਰ ਦੁਆਰਾ ਵਿਸਥਾਰ ਨਾਲ ਚਰਚਾ ਕੀਤੀ ਗਈ।ਸਪੀਕਰ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਭਾਰਤ ਦੇਸ਼ ਵਿੱਚ ਬਿਮਾਰੀ ਦੀ ਤੀਜੀ ਲਹਿਰ ਨੂੰ ਕਿਵੇਂ ਰੋਕ ਸਕਦਾ ਹੈ।ਅੰਤ ਵਿਚ ਸਪੀਕਰ ਦੁਆਰਾ ਵਿਦਿਆਰਥੀਆਂ ਦੇ ਸਵਾਲਾਂ ਦੇ ਜੁਆਬ ਦਿਤੇ ਗਏ। ਮੇਜਰ ਜਨਰਲ (ਡਾ.) ਜੀ.ਐਸ. ਲਾਂਬਾ, ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ , ਪ੍ਰਬੰਧਕੀ ਟੀਮ ਅਤੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੋਰ ਤੇ ਬੁਲਾਰੇ ਧੰਨਵਾਦ ਕੀਤਾ।