ਚੰਡੀਗੜ੍ਹ ਤੋਂ ਭਾਜਪਾ ਦੇ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਅੱਜ ਦੀਪ ਕੰਪਲੈਕਸ ਦੇ ਨਿਵਾਸੀਆਂ ਨੇ ਅਰਥੀ ਫੂਕ ਮੁਜ਼ਾਹਰਾ ਕੀਤਾ। ਇਹ ਅਰਥੀ ਫੂਕ ਮੁਜ਼ਾਹਰਾ ਸ੍ਰੀਮਤੀ ਕਿਰਨ ਖੇਰ ਵੱਲੋਂ ਇਸ ਕੰਪਲੈਕਸ ਦੇ ਨਿਵਾਸੀਆ ਵਿਰੁੱਧ ਵਰਤੀ ਗਈ ਅਭਦਰ ਭਾਸ਼ਾ ਦੀ ਵਰਤੋਂ ਕਾਰਨ ਕੀਤਾ ਗਿਆ ।ਇਹ ਮੁਜ਼ਾਹਰੇ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਕੌਂਸਲਰ ਕਰ ਰਹੇ ਸਨ ਉਨ੍ਹਾਂ ਦੇ ਆਗੂਆਂ ਨੇ ਸ੍ਰੀਮਤੀ ਕਿਰਨ ਦਾ ਪੁਤਲਾ ਫੂਕਿਆ। ਖੇਰ, ਇਲਾਕਾ ਕੌਂਸਲਰ ਰਾਜੇਸ਼ ਕੁਮਾਰ ਚੌਧਰੀ ਸੋਨੂੰ ਰਾਣਾ, ਬੌਬੀ ਸਿੰਘ, ਰਘੁਵੀਰ ਸਿੰਘ, ਚੰਦਰਸ਼ੇਖਰ ਸ੍ਰੀਵਾਸਤਵ, ਮਨੀਸ਼ ਸਿੰਘ, ਬਸੰਤ ਯਾਦਵ, ਬ੍ਰਿਜ ਕਿਸ਼ੋਰ ਪਾਂਡੇ ਆਦਿ ਹਾਜ਼ਰ ਸਨ।