ਨੈਸ਼ਨਲ

ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਕੈਨੇਡਾ ਲਈ ਵੀਜ਼ਾ ਮੁੜ ਸ਼ੁਰੂ ਕਰਨ ਲਈ ਵਿਦੇਸ਼ ਮੰਤਰਾਲੇ ਦੀ ਕੀਤੀ ਪ੍ਰਸੰਸਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 26, 2023 08:25 PM

ਨਵੀਂ ਦਿੱਲੀ -ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਮੈਡੀਕਲ, ਵਪਾਰ, ਐਂਟਰੀ ਅਤੇ ਕਾਨਫਰੰਸ ਵਰਗੀਆਂ ਜ਼ਰੂਰੀ ਸ਼੍ਰੇਣੀਆਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਲਈ ਵਿਦੇਸ਼ ਮੰਤਰਾਲੇ (MEA) ਦਾ ਧੰਨਵਾਦ ਕੀਤਾ।
ਸ੍ਰ. ਸਾਹਨੀ ਜੋ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਯਤਨਾਂ ਦੀ ਪੈਰਵੀ ਕਰ ਰਹੇ ਹਨ, ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਦੋਵਾਂ ਦੇਸ਼ਾਂ ਦੇ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੀਆਂ ਗਈਆਂ ਕਈ ਬੇਨਤੀਆਂ ਦੇ ਹੁੰਗਾਰੇ ਵਜੋਂ ਲਿਆ ਗਿਆ ਹੈ। ਇਨ੍ਹਾਂ ਸ਼੍ਰੇਣੀਆਂ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਸ੍ਰ. ਸਾਹਨੀ ਨੇ ਬੇਨਤੀ ਕੀਤੀ ਹੈ ਕਿ ਜ਼ਰੂਰੀ ਕੰਮਾਂ ਲਈ ਫੌਰੀ ਈ-ਵੀਜ਼ਾ ਨੂੰ ਵੀ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਹਾਂ ਪੱਖੀ ਫੈਸਲੇ ਦੇ ਮੱਦੇਨਜ਼ਰ, ਸ. ਸਾਹਨੀ ਨੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਵਿੱਚ ਆਪਣੀ ਭੂਮਿਕਾ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਸਬੰਧਾਂ ਦੀ ਸਦਭਾਵਨਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰਾਂ ਦੀ ਹੀ ਨਹੀਂ ਸਗੋਂ ਗੁਰਦੁਆਰਿਆਂ ਸਮੇਤ ਪ੍ਰਵਾਸੀ ਲੋਕਾਂ ਦੀ ਵੀ ਹੈ। ਸ੍ਰ. ਸਾਹਨੀ ਨੇ ਭਾਰਤ-ਕੈਨੇਡੀਅਨ ਸਬੰਧਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਈਚਾਰੇ ਨੂੰ ਇਨ੍ਹਾਂ ਯਤਨਾਂ ਵਿੱਚ ਇੱਕ ਸਰਗਰਮ ਅਤੇ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਵੀ ਕਿਹਾ ਹੈ।

 

Have something to say? Post your comment

 

ਨੈਸ਼ਨਲ

ਆਮ ਆਦਮੀ ਪਾਰਟੀ ਨੇ ਦਿੱਲੀ ਪੁਲਿਸ 'ਤੇ ਲਗਾਇਆ ਦੋਸ਼,  ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ

ਮਹਾਕੁੰਭ ਦੌਰਾਨ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਦੇ ਕੈਂਪ ਵਿੱਚ ਲੱਗੀ ਅੱਗ ਸਾਜਿਸ਼ ਦਾ ਸ਼ੱਕ

ਮਹਾਕੁੰਭ ਵਿੱਚ ਪ੍ਰਸ਼ਾਸਕੀ ਕੁਪ੍ਰਬੰਧ ਤੋਂ ਮੈਂ ਦੁਖੀ ਹਾਂ: ਸਵਾਮੀ ਕੁਰੇਸ਼ਚਾਰੀਆ

ਕੀ ਦਿੱਲੀ ਵਿੱਚ ਕਮਲ ਖਿੜੇਗਾ ਜਾਂ 'ਆਪ' ਦਾ ਝਾੜੂ ਜਿੱਤੇਗਾ? ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਅੰਕੜੇ ਆਉਣੇ ਹੋ ਗਏ ਸ਼ੁਰੂ

ਭਾਈ ਦੁੱਲਾ ਸਿੰਘ ਖੇੜੀ ਦੀ ਅੰਤਮ ਅਰਦਾਸ ਵਿਚ ਉੱਘੀਆਂ ਪੰਥਕ ਸਖ਼ਸੀਅਤਾਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਰੁਜ਼ਗਾਰ ਅਤੇ ਰੋਜ਼ੀ-ਰੋਟੀ ਲਈ ਵੱਖਰਾ ਮੰਤਰਾਲਾ ਬਣਾਇਆ ਜਾਏ: ਵਿਕਰਮਜੀਤ ਸਿੰਘ ਸਾਹਨੀ

200 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਅਮਰੀਕੀ ਜਹਾਜ਼ ਟੈਕਸਾਸ ਤੋਂ ਰਵਾਨਾ

ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਵਿੱਚ ਆਰ ਕੇ ਲਕਸ਼ਮਣ ਦੇ ਕਾਰਟੂਨ ਦਾ ਹਵਾਲਾ ਦੇ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਕੱਸਿਆ ਤਨਜ਼

ਸਰਕਾਰ ਮਹਾਂਕੁੰਭ ਭਗਦੜ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਲੁਕਾ ਰਹੀ ਹੈ- ਸਰਬ ਪਾਰਟੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ-ਅਖਿਲੇਸ਼ ਯਾਦਵ

ਭਾਸ਼ਣਾਂ ਜਾਂ ਡੁਬਕੀ ਲਾਉਣ ਨਾਲ ਪੇਟ ਨਹੀਂ ਭਰਦਾ-ਮੱਲਿਕਾਰਜੁਨ ਖੜਗੇ