ਸੰਸਾਰ

ਗ਼ਜ਼ਲ ਮੰਚ ਸਰੀ ਵੱਲੋਂ ਜੀ.ਐਸ. ਪੀਟਰ ਅਤੇ ਗੁਰਦੀਪ ਲੋਪੋਂ ਨਾਲ ਵਿਸ਼ੇਸ਼ ਬੈਠਕ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | July 14, 2024 07:07 PM

ਸਰੀ- ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬ ਤੋਂ ਆਏ ਗਾਇਕ ਜੀ.ਐਸ. ਪੀਟਰ ਅਤੇ ਸ਼ਾਇਰ ਗੁਰਦੀਪ ਲੋਪੋਂ ਨਾਲ ਵਿਸ਼ੇਸ਼ ਮਹਿਫ਼ਿਲ ਰਚਾਈ ਗਈ। ਮੰਚ ਵੱਲੋਂ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੋਹਾਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਦੋਹਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।

ਮੀਟਿੰਗ ਦੌਰਾਨ ਗਾਇਕ ਜੀ. ਐਸ. ਪੀਟਰ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨਾਲ ਜਗਰਾਓਂ ਵਿਖੇ ਆਖਰੀ ਮਹਿਫ਼ਿਲ ਵਿਚ ਹੋਈ ਗੱਲਬਾਤ ਸਾਂਝੀ ਕੀਤੀ ਅਤੇ ਪਾਤਰ ਸਾਹਿਬ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਜੀ.ਐਸ. ਪੀਟਰ ਨੇ ਆਪਣੇ ਸਾਹਿਤਕ ਅਤੇ ਗਾਇਕੀ ਦੀ ਸਫਰ ਬਾਰੇ ਦੱਸਿਆ ਅਤੇ ਸੁਰਜੀਤ ਪਾਤਰ ਦੀਆਂ ਕੁਝ ਗ਼ਜ਼ਲਾਂ ਤਰੰਨੁਮ ਵਿਚ ਪੇਸ਼ ਕੀਤੀਆਂ।

ਸ਼ਾਇਰ ਗੁਰਦੀਪ ਲੋਪੋਂ ਨੇ ਆਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੱਤੀ ਅਤੇ ਮੋਗੇ ਦੇ ਆਪ ਪਾਸ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਗੱਲਬਾਤ ਕੀਤੀ। ਉਸ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਦੀ ਪ੍ਰਸੰਸਾ ਕੀਤੀ ਅਤੇ ਆਪਣੀਆਂ ਕੁਝ ਗ਼ਜ਼ਲਾਂ ਸੁਣਾਈਆਂ। ਇਸ ਮੌਕੇ ਉਸ ਦੀ ਛਪ ਰਹੀ ਗ਼ਜ਼ਲ ਪੁਸਤਕ ‘ਖ਼ਤ ਲਿਖੀਂ’ ਦਾ ਸਰਵਰਕ ਰਿਲੀਜ਼ ਕੀਤਾ ਗਿਆ।

ਗ਼ਜ਼ਲ ਮੰਚ ਵੱਲੋਂ ਦੋਹਾਂ ਅਦੀਬਾਂ ਦਾ ਸਨਮਾਨ ਕੀਤਾ ਗਿਆ। ਇਸ ਮਹਿਫ਼ਿਲ ਵਿਚ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਭੁਪਿੰਦਰ ਮੱਲ੍ਹੀ ਅਤੇ ਲਵਪ੍ਰੀਤ ਲੱਕੀ ਸੰਧੂ ਨੇ ਮਹਿਮਾਨ ਸਾਹਿਤਕਾਰਾਂ ਦੀ ਸੰਗਤ ਨੂੰ ਮਾਣਿਆਂ।

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਡੈਨੀਕਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੋਕੇ ਝੂਲਾਏ ਗਏ ਬਸੰਤੀ ਨਿਸ਼ਾਨ ਸਾਹਿਬ

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ

ਵੈਨਕੂਵਰ ਵਿਚਾਰ ਮੰਚ ਵੱਲੋਂ ਬੇਬਾਕ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ ਵਿਚ ਹੋਇਆ ਮਾਸਿਕ ਕਵੀ ਦਰਬਾਰ

ਰਾਮਗੜ੍ਹੀਆ ਸਭਾ ਡਰਬੀ ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਸਨਮਾਨ

ਕੈਨੇਡਾ: ਖ਼ੁਦਗਰਜ਼ ਸਿਆਸਤਦਾਨਾਂ ਨੇ ਪੰਜਾਬ ਨੂੰ ਸਮੱਸਿਆਵਾਂ ਦਾ ਸਮੁੰਦਰ ਬਣਾ ਦਿੱਤਾ ਹੈ- ਰਾਮੂਵਾਲੀਆ

ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਦਾ ਰਿਲੀਜ਼ ਸਮਾਗਮ

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਮੇਲੇ ‘ਤੇ ਲਾਈ ਪੁਸਤਕ ਪ੍ਰਦਰਸ਼ਨੀ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਨੇ ਲਾਇਆ ਪਾਰਕਸਵਿਲੇ ਦਾ ਟੂਰ