ਸੰਸਾਰ

ਪਰਮਿੰਦਰ ਸਵੈਚ ਦੀ ਪੁਸਤਕ “ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | July 22, 2024 06:51 PM
 
ਸਰੀ-“ਸਰੋਕਾਰਾਂ ਦੀ ਆਵਾਜ਼” ਅਦਾਰੇ ਵੱਲੋਂ ਬੀਤੇ ਦਿਨੀਂ ਪਰਮਿੰਦਰ ਕੌਰ ਸਵੈਚ ਦੇ ਕਾਵਿ-ਸੰਗ੍ਰਹਿ “ਜ਼ਰਦ ਰੰਗਾਂ ਦਾ ਮੌਸਮ” ਲੋਕ ਅਰਪਣ ਕਰਨ ਅਤੇ ਉਸ ਉੱਪਰ ਵਿਚਾਰ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਨਾਮਵਰ
ਵਿਦਵਾਨ ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ‘ਸਿਰਜਣਾ’, ਰੰਗਕਰਮੀ ਡਾ. ਸਾਹਿਬ ਸਿੰਘ, ਕਵਿੱਤਰੀ ਬਖ਼ਸ਼ ਸੰਘਾ ਅਤੇ ਲੇਖਿਕਾ ਪਰਮਿੰਦਰ ਸਵੈਚ ਨੇ ਕੀਤੀ।
 
ਨਵਜੋਤ ਢਿੱਲੋਂ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਬੀਤੇ ਦਿਨੀਂ ਵਿਛੋੜਾ ਦੇ ਗਏ ਸਰੀ ਦੇ ਵਿਅੰਗਕਾਰ ਲੇਖਕ ਗੁਰਮੇਲ ਬਦੇਸ਼ਾ ਨੂੰ ਸ਼ਰਧਾਂਜ਼ਲੀ ਦਿੱਤੀ ਅਤੇ ਪਰਮਿੰਦਰ ਸਵੈਚ ਦੇ ਸਮੁੱਚੇ ਇਨਕਲਾਬੀ ਜੀਵਨ, ਪਰਿਵਾਰ, ਕਿਰਤਾਂ ਤੇ ਕਮਿਊਨਿਟੀ ਲਈ ਕੀਤੇ ਜਾ ਰਹੇ ਕੰਮਾਂ
ਬਾਰੇ ਚਾਨਣਾ ਪਾਇਆ। ਪਰਮਿੰਦਰ ਸਵੈਚ ਦੀ ਬੇਟੀ ਅਨਮੋਲ ਸਵੈਚ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਆਪਣੇ ਪਰਿਵਾਰਕ ਅਨੁਭਵ ਵਿੱਚੋਂ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਪਰਮਿੰਦਰ ਦੀ ਖੁੱਲ੍ਹੀ ਕਵਿਤਾ ਵਿੱਚ ਮਾਲਵਾ ਖੇਤਰ ਦੀ ਪੇਂਡੂ
ਸ਼ਬਦਾਵਲੀ ਹੈ ਜਿਸ ਵਿੱਚ ਇਨਕਲਾਬੀ ਵੇਗ, ਜੋਸ਼, ਭਾਵਕਤਾ, ਵਿਰੋਧ, ਗੁੱਸਾ, ਸੰਘਰਸ਼, ਬਗਾਵਤ ਤੇ ਜਿੱਤ ਵੱਲ ਵਧਦੇ ਕਦਮਾਂ ਤੇ ਵਧੀਆ ਸਮਾਜ ਦੀ ਸਿਰਜਣਾ ਵੱਲ ਇੱਕ ਭਾਵਪੂਰਤ ਸੁਨੇਹਾ ਹੈ।
 
ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਸਮੇਂ ਦੇ ਸਮਾਜ ਦਾ ਸ਼ੀਸ਼ਾ ਹੈ। ਉੱਘੇ ਵਿਦਵਾਨ ਡਾ. ਰਘਬੀਰ ਸਿੰਘ ਨੇ ਕਿਹਾ ਕਿ ਮੈਂ ਯਕੀਨ ਕਰਦਾ ਸੀ ਕਿ ਪਰਮਿੰਦਰ ਆਪਣੀ ਖੱਬੇ ਪੱਖੀ ਵਿਚਾਰਧਾਰਕ ਸੋਚ ਕਰਕੇ ਵਧੀਆ, ਵਾਰਤਕ, ਕਹਾਣੀ ਤੇ ਨਾਟਕ ਤਾਂ ਲਿਖ ਸਕਦੀ
ਹੈ ਪਰ ਕਵਿਤਾ ਬਾਰੇ ਇਸ ਕਿਤਾਬ ਨੇ ਸ਼ੱਕ ਦੂਰ ਕਰ ਦਿੱਤਾ ਕਿ ਉਸ ਨੇ ਕਵਿਤਾ ਵੀ ਵਧੀਆ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਡਾ. ਸਾਧੂ ਸਿੰਘ ਨੇ ਕਿਹਾ ਕਿ ਆਮ ਬੰਦਾ ਰੋਟੀ ਰੋਜ਼ੀ ਦੀ ਲੜਾਈ ਵਿੱਚ ਉਲਝ ਕੇ ਰਹਿ ਜਾਂਦਾ ਹੈ। ਸੱਚੀ ਗੱਲ ਇਹ ਹੈ ਕਿ ਦੁਨੀਆਂ ਵਿੱਚ ਬਿਹਤਰ
ਇਨਸਾਨ ਉਹੀ ਹੁੰਦੇ ਹਨ ਜਿਹੜੇ ਅਨਿਆਂ ਦੇ ਖਿਲਾਫ਼ ਬੋਲਦੇ ਹਨ। ਪਰਮਿੰਦਰ ਸਵੈਚ ਉਹਨਾਂ ਬਹੁਤ ਥੋੜ੍ਹੇ ਬੰਦਿਆਂ ਵਿੱਚੋਂ ਇੱਕ ਹੈ। ਇਹਨਾਂ ਦੀਆਂ ਨਜ਼ਮਾਂ ਵੀ ਸਮਾਜਿਕ, ਰਾਜਨੀਤਕ ਨਾ ਬਰਾਬਰੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੀਆਂ ਹਨ।
 
ਸੁਰਜੀਤ ਕਲਸੀ ਨੇ ‘ਸਵੈ ਦੀ ਸ਼ਨਾਖ਼ਤ’, ਚਲਦੀ ਫਿਰਦੀ ਲਾਸ਼, ਜੜ੍ਹਾਂ ਆਦਿ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਸਾਡੀ ਦੋਹਰੀ ਮਾਨਸਿਕਤਾ ਅਤੇ ਫੋਸਟਰ ਹੋਮਾਂ ਵਿੱਚ ਰੁਲ਼ਦੇ ਮੂਲ ਨਿਵਾਸੀਆਂ ਦੇ ਬੱਚਿਆਂ ਦੀ ਪਾਈ ਬਾਤ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਤੇ ਲੇਖਿਕਾ
ਦੇ ਸੰਘਰਸ਼ ਨੂੰ ਸਲੂਟ ਵੀ ਕੀਤਾ। ਅਮਰੀਕ ਪਲਾਹੀ, ਅੰਮ੍ਰਿਤ ਦੀਵਾਨਾ, ਜਸਵੀਰ ਮੰਗੂਵਾਲ,
ਡਾ.ਗੁਰਮਿੰਦਰ ਸਿੱਧੂ, ਕਵਿੰਦਰ ਚਾਂਦ, ਜਸਕਰਨ ਸਹੋਤਾ, ਜਸਬੀਰ ਮਾਨ, ਬਖ਼ਸ਼ ਸੰਘਾ, ਡਾ. ਸਾਹਿਬ ਸਿੰਘ ਅਤੇ ਬਲਿਹਾਰ ਲੇਹਲ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਸਮਾਜ ਨੂੰ ਬਦਲਣ ਦੀ ਜੁਰਅਤ ਰੱਖਦੀ ਹੈ ਜਿਸ ਵਿੱਚ ਬਗਾਵਤੀ ਸੁਰ ਹੈ, ਇਹ ਨਿੱਜ ਨਾਲ ਜੁੜੀ ਮੇਹਣੇ
ਤਾਹਨਿਆਂ ਦੀ ਕਵਿਤਾ ਨਹੀਂ ਸਗੋਂ ਮਨੁੱਖਤਾ ਦੀ ਬਾਤ ਪਾਉਂਦੀ ਕਵਿਤਾ ਹੈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਵਿੱਨੀਪੈੱਗ ਤੋਂ ਡਾ. ਜਸਵਿੰਦਰ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਡਾ. ਪਿਥੀਪਾਲ ਸੋਹੀ, ਡਾ. ਬਲਦੇਵ ਖਹਿਰਾ, ਸੁਖਵੰਤ
ਹੁੰਦਲ, ਅਜਮੇਰ ਰੋਡੇ, ਹਰਿੰਦਰਜੀਤ ਸਿੰਘ ਸੰਧੂ, ਅਮਰਜੀਤ ਚਾਹਲ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਹਰਦਮ ਮਾਨ, ਪ੍ਰਿਤਪਾਲ ਗਿੱਲ, ਨਿਰਮਲ ਕਿੰਗਰਾ, ਦਵਿੰਦਰ ਬਚਰਾ, ਪ੍ਰੀਤ ਅਟਵਾਲ ਪੂਨੀ, ਬਲਵੀਰ ਢਿੱਲੋਂ, ਬਿੰਦੂ ਮਠਾੜੂ, ਨਰਿੰਦਰ
ਮੰਗੂਵਾਲ, ਕੇ. ਪੀ. ਸਿੰਘ, ਹਰਕੀਰਤ ਕੌਰ ਚਾਹਲ, ਸਤਵੰਤ ਪੰਧੇਰ, ਸੁਖਵਿੰਦਰ ਸਿੰਘ ਚੋਹਲਾ, ਮੱਖਣ ਗਿੱਲ, ਇੰਦਰਜੀਤ ਧਾਲੀਵਾਲ, ਡਾ. ਸ਼ਾਨੀ ਸਿੱਧੂ. ਇਕਬਾਲ ਪੁਰੇਵਾਲ, ਸੰਤੋਖ ਢੇਸੀ, ਸੁਰਿੰਦਰ ਮੰਗੂਵਾਲ, ਕੁਲਵੀਰ ਮੰਗੂਵਾਲ, ਆਰਤੀ ਮੰਗੂਵਾਲ ਅਤੇ ਸ਼ਹਿਨਾਜ਼ ਹਾਜਰ ਸਨ। ਅੰਤ ਵਿੱਚ ਪਰਮਿੰਦਰ ਸਵੈਚ ਨੇ ਸਭਨਾਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਡੈਨੀਕਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੋਕੇ ਝੂਲਾਏ ਗਏ ਬਸੰਤੀ ਨਿਸ਼ਾਨ ਸਾਹਿਬ

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ

ਵੈਨਕੂਵਰ ਵਿਚਾਰ ਮੰਚ ਵੱਲੋਂ ਬੇਬਾਕ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ ਵਿਚ ਹੋਇਆ ਮਾਸਿਕ ਕਵੀ ਦਰਬਾਰ

ਰਾਮਗੜ੍ਹੀਆ ਸਭਾ ਡਰਬੀ ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਸਨਮਾਨ

ਕੈਨੇਡਾ: ਖ਼ੁਦਗਰਜ਼ ਸਿਆਸਤਦਾਨਾਂ ਨੇ ਪੰਜਾਬ ਨੂੰ ਸਮੱਸਿਆਵਾਂ ਦਾ ਸਮੁੰਦਰ ਬਣਾ ਦਿੱਤਾ ਹੈ- ਰਾਮੂਵਾਲੀਆ

ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਦਾ ਰਿਲੀਜ਼ ਸਮਾਗਮ

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਮੇਲੇ ‘ਤੇ ਲਾਈ ਪੁਸਤਕ ਪ੍ਰਦਰਸ਼ਨੀ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਨੇ ਲਾਇਆ ਪਾਰਕਸਵਿਲੇ ਦਾ ਟੂਰ