ਪੰਜਾਬ

ਬਾਦਲਕਿਆਂ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀ ਹੋਣਗੀਆਂ ਮੁਆਫੀ ਅਣਜਾਣੇ ਚ ਹੋਈਆਂ ਗਲਤੀਆਂ ਦੀ ਹੁੰਦੀ ਹੈ, ਜਾਣ ਬੁੱਝ ਕੇ ਕੀਤੇ ਗੁਨਾਹ ਦੀ ਨਹੀ - ਅਜਨਾਲਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | July 25, 2024 08:24 PM

ਅੰਮ੍ਰਿਤਸਰ - ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਬਾਦਲਕਿਆਂ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਦੀਆਂ ਜੋ ਕੋਸ਼ਿਸ਼ਾਂ ਚੱਲ ਰਹੀਆਂ ਹਨ ਉਸ ਵਿੱਚ ਕਿਸੇ ਨੂੰ ਵੀ ਸਫਲਤਾ ਨਹੀ ਮਿਲੇਗੀ, ਕਿਉਕਿ ਅਚਨਚੇਤ ਅਣਜਾਣੇ ਚ ਹੋਈਆਂ ਗਲਤੀਆਂ ਦੀ ਮੁਆਫ਼ੀ ਤਾਂ ਮਿਲ ਸਕਦੀ ਹੈ ਪਰ ਜਾਣ ਬੁੱਝ ਕੇ ਕੀਤੇ ਗੁਨਾਹ ਮੁਆਫ਼ੀਯੋਗ ਨਹੀ ਹੁੰਦੇ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਅਜਨਾਲਾ , ਬਾਬਾ ਰੇਸ਼ਮ ਸਿੰਘ ਖੁਖਰਾਣਾ ਭਾਈ ਰਣਜੀਤ ਸਿੰਘ ਵਾਂਦਰ ਨੇ ਅੰਮ੍ਰਿਤਸਰ ਵਿਖੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਪੰਥ ਨਾਲ ਧਰੋਹ ਕਮਾਇਆ ਤੇ ਦਿੱਲੀ ਦੇ ਦਲਾਲ ਬਣ ਕੇ ਸਿੱਖ ਕੌਮ ਦੇ ਸਿਧਾਂਤਾਂ ਦਾ ਘਾਣ ਕੀਤਾ। ਬਾਦਲ ਪਰਿਵਾਰ ਦੀਆਂ ਗਲਤੀਆਂ ਅਪਰਾਧ ਬਣ ਚੁੱਕੀਆਂ ਹਨ, ਕਿਉਂਕਿ ਇਸ ਪਰਿਵਾਰ ਦੇ ਦਾਦੇ ਪੜਦਾਦਿਆਂ ਨੇ ਜੈਤੋ ਮੋਰਚੇ ਸਮੇਂ ਖੂਹਾਂ ਦੇ ਵਿੱਚ ਜਹਿਰਾਂ ਪਾ ਕੇ ਸਿੱਖ ਸ਼ਹੀਦ ਕਰਵਾਏ ਨਕਸਲਬਾੜੀ ਲਹਿਰ ਸਮੇਂ ਸੈਂਟਰ ਨਾਲ ਖੜ ਕੇ ਨੌਜਵਾਨ ਸ਼ਹੀਦ ਕਰਵਾਏ ਅਤੇ 1978 ਵਿੱਚ ਨਿਰੰਕਾਰੀ ਨੂੰ ਸਹਿ ਦੇ ਕੇ 13 ਸਿੱਖ ਸ਼ਹੀਦ ਕਰਵਾਏ। ਉਸ ਤੋਂ ਬਾਅਦ 1984 ਵਿੱਚ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅਨੇਕਾਂ ਨੌਜਵਾਨ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਜਦੀਕੀ ਸਾਥੀਆਂ ਨੂੰ ਸ਼ਹੀਦ ਕਰਵਾਉਣ ਵਿੱਚ ਬਾਦਲ ਪਰਿਵਾਰ ਨੇ ਮੋਹਰੀ ਰੋਲ ਨਿਭਾਇਆ। ਇਨਾਂ ਆਗੂਆਂ ਨੇ ਕਿਹਾ ਕਿ ਉਸ ਤੋਂ ਬਾਅਦ ਬਾਦਲ ਵੱਲੋਂ ਬਿਆਨ ਦੇ ਕੇ ਧਰਮੀ ਫੌਜੀਆਂ ਨੂੰ ਬੈਰਕਾਂ ਛੱਡਣ ਲਈ ਕਹਿਣਾਂ ਬਾਅਦ ਚ ਉਹਨਾਂ ਦੀ ਦੇਖਭਾਲ ਨਾ ਕਰਨਾ, ਅਕਾਲੀ ਦਲ ਨੂੰ ਮੋਗਾ ਵਿਖੇ ਪੰਜਾਬੀ ਪਾਰਟੀ ਬਣਾਉਣਾ, ਭਾਜਪਾ ਆਰਐਸਐਸ ਦੇ ਥੱਲੇ ਸਿੱਖਾਂ ਨੂੰ ਲਾਉਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੀਪਲਜ ਕਮਿਸ਼ਨ ਬਣਾਕੇ ਝੂਠੇ ਪੁਲੀਸ ਮੁਕਾਬਲਿਆਂ ਦਾ ਇਨਸਾਫ਼ ਦੇਣ ਦਾ ਝੂਠਾ ਲਾਰਾ ਲਾ ਕੇ 97 ਵਿੱਚ ਸਰਕਾਰ ਬਣਾਉਣਾ ਸ਼ਾਮਲ ਹੈ। ਇਥੇ ਹੀ ਬਸ ਨਹੀ 2004 ਵਿੱਚ ਨੂਰ ਮਹਿਲੀਆ ਭਨਿਆਰੇ ਵਾਲਾ ਸਰਸੇਵਾਲੇ ਵਰਗੇ ਵੱਡੇ ਡੇਰੇਦਾਰਾਂ ਨੂੰ ਸ਼ਹਿ ਦੇਣਾ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਜਿਹੜੇ ਸੱਚ ਦੀ ਗੱਲ ਕਰਦੇ ਸਨ ਨੂੰ ਫੜ ਫੜ ਕੇ ਜੇਲ੍ਹਾਂ ਅੰਦਰ ਡੱਕਣਾ 2007 ਵਿੱਚ ਸਰਸੇ ਸਾਧ ਨੂੰ ਪੋਸ਼ਾਕ ਲੈ ਕੇ ਦੇਣੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੇ ਆਪਣੀ ਸਰਕਾਰ ਹੁੰਦਿਆਂ ਕੋਈ ਵੀ ਕਾਰਵਾਈ ਨਾ ਕਰਨਾ ਅਤੇ ਫਿਰ ਸਿੱਖ ਸੰਗਤਾਂ ਦੇ ਵਿਰੋਧ ਸਦਕਾ ਕੇਸ ਦਰਜ ਹੋਇਆ ਉਹ ਵੋਟਾਂ ਦੀ ਸੌਦੇਬਾਜ਼ੀ ਕਰਕੇ ਵਾਪਸ ਲੈਣਾ ਅਤੇ ਕਮਲਜੀਤ ਸਿੰਘ ਸਨਾਮ ਜੋ ਸ਼ਹੀਦ ਹੋਇਆ ਹਰਿਮੰਦਰ ਸਿੰਘ ਡਾਬਾਵਾਲੀ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਨਾ ਦੇਣਾ , ਦਰਸ਼ਨ ਸਿੰਘ ਲਹਾਰਾ ਨੂਰ ਮਹਿਲੀਏ ਨਾਲ ਟਕਰਾਉਣ ਸਮੇਂ ਲੁਧਿਆਣੇ ਵਿੱਚ ਸ਼ਹੀਦ ਹੋਇਆ ਸੀ, ਕਿਸੇ ਨੂੰ ਵੀ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਲਟਾ ਨੂਰ ਮਹਿਲੀਆਂ ਦਾ ਪੱਖ ਪੂਰਿਆ ਜਸਪਾਲ ਸਿੰਘ ਚੌੜ ਸਿੱਧਵਾ ਨੂੰ ਸ਼ਹੀਦ ਕਰਨਾ ਸ਼ਿਵ ਸੈਨਾ ਵਾਲ਼ਿਆਂ ਦੀ ਮੱਦਦ ਕਰਨਾ ਸ਼ਾਮਲ ਹੈ।2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਵਿੱਚ ਹੋਣਾ ਦੋਸ਼ੀਆਂ ਨੂੰ ਨਾ ਫੜੇ ਜਾਣਾ ਸਰਸੇ ਵਾਲੇ ਸਾਧ ਨੂੰ ਮਾਫੀ ਦੇਣੀ ਗਿਆਨੀ ਗੁਰਬਚਨ ਸਿੰਘ ਸਮੇਤ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਸਤਿਕਾਰਤ ਪਦਵੀਆਂ ਦੀ ਦੁਰਵਰਤੋਂ ਕਰਨਾ ਤੇ ਉਸ ਤੋਂ ਬਾਅਦ ਸ਼ਾਂਤਮਈ ਇਨਸਾਫ ਮੰਗ ਰਹੇ ਸਿੱਖਾਂ ਤੇ ਬਹਿਬਲ ਕਲਾਂ ਗੋਲੀ ਚਲਾ ਕੇ ਦੋ ਨੌਜਵਾਨ ਸ਼ਹੀਦ ਕਰਨੇ ਅਤੇ ਕੋਟਕਪੂਰਾ ਵਿਖੇ ਪੰਥਕ ਆਗੂਆਂ ਅਤੇ ਸੰਗਤਾਂ ਤੇ ਗੋਲੀ ਚਲਾ ਕੇ ਅਨੇਕਾ ਸਿੱਖਾਂ ਨੂੰ ਫਟੜ ਕਰਨਾ ਉਸ ਤੋਂ ਬਾਅਦ ਬਾਦਲ ਪਰਿਵਾਰ ਨੇ ਸਰਬੱਤ ਖਾਲਸਾ ਸਮੇਂ ਜਥੇਦਾਰਾਂ ਸਮੇਤ ਪੰਥਕ ਆਗੂਆਂ ਤੇ ਦੇਸ਼ ਧਰੋਹ ਦੇ ਪਰਚੇ ਕੀਤੇ । ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੰਥਕ ਇਕੱਠ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਾ ਕੇ ਮੁਗਲਾਂ ਦੇ ਦੌਰ ਨੂੰ ਯਾਦ ਕਰਵਾ ਦਿੱਤਾ ਸੀ। ਂ ਬਾਦਲ ਪਰਿਵਾਰ ਵੱਲੋਂ ਨਿਰਦਈ ਪੁਲੀਸ ਅਫ਼ਸਰ ਸਮੇਧ ਸੈਣੀ ਨੂੰ ਡੀਜੇਪੀ ਪੰਜਾਬ ਲਾਉਣ ਦਾ ਫ਼ੈਸਲਾ ਅਤੇ ਇਜਹਾਰ ਆਲਮ ਵਰਗੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਦੋਸ਼ੀ ਅਫਸਰ ਨੂੰ ਬਾਦਲ ਪਰਿਵਾਰ ਵੱਲੋਂ ਟਿਕਟਾਂ ਦੇ ਕੇ ਨਿਵਾਜਣਾਂ, ਕਿਸਾਨਾਂ ਦੇ ਉਲਟ ਤਿੰਨ ਖੇਤੀ ਕਾਨੂੰਨ ਬਣਾਉਣ ਸਮੇਂ ਮੋਦੀ ਸਰਕਾਰ ਦੀ ਹਮਾਇਤ ਕਰਨੀ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਦਖਲ ਦੇਣਾ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਦੇ ਸਿਧਾਂਤਾਂ ਦਾ ਘਾਣ ਕਰਨਾ ਇਹ ਬਹੁਤ ਵੱਡੀਆਂ ਗਲਤੀਆਂ ਹਨ। ਉਨਾਂ ਕਿਹਾ ਕਿ ਅੱਜ ਜਥੇਦਾਰ ਜੋ ਨਿਰਪੱਖ ਫੈਸਲੇ ਨਹੀਂ ਲੈ ਸਕਦੇ ਕਿਉਂਕਿ ਇਸ ਪਰਿਵਾਰ ਨੂੰ 2015 ਸਰਬੱਤ ਖਾਲਸੇ ਸਮੇਂ ਹੀ ਕੌਮ ਨੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਸੀ ਪਰ ਲੋਕਾਂ ਨੇ ਵੀ ਚੋਣਾਂ ਵਿੱਚ ਇਹਨਾਂ ਨੂੰ ਨਕਾਰ ਦਿੱਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਸਾਡੇ ਵੱਡ ਵਡੇਰਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦਾ ਸੀ ਪਹਿਲਾਂ ਜਥੇਦਾਰ ਪਾਰਟੀ ਚ ਨਿਰ ਸਵਾਰਥ ਸੇਵਾ ਕਰਦੇ ਸਨ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਸਨ ਅਕਾਲੀ ਦਲ ਦੇ ਪ੍ਰਧਾਨ ਕੋਲ ਤਿੰਨ ਫੁੱਟੀ ਸ੍ਰੀ ਸਾਹਿਬ ਹੁੰਦੀ ਸੀ ਪਰ ਹੁਣ ਅਕਾਲੀ ਦਲ ਦੇ ਅਹੁਦੇਦਾਰ ਪਤਿਤ ਲੋਕਾਂ ਨੂੰ ਬਣਾਇਆ ਗਿਆ ਹੈ ਨੁਮਾਇੰਦਗੀ ਦਿੱਤੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਪਰ ਬਾਦਲ ਪਰਿਵਾਰ ਨੇ ਆਪਣੀ ਕਠਪੁਤਲੀ ਬਣਾਇਆ ਤੇ ਅਕਾਲ ਤਖਤ ਨੂੰ ਵੀ ਆਪਣੀ ਨਿੱਜੀ ਜਗੀਰ ਸਮਝਿਆ ਪਰ ਕੌਮ ਨੇ ਬੜੀ ਜੱਦੋਜਹਿਦ ਕੀਤੀ ਹੁਣ ਸੱਚ ਸਾਰਾ ਨੰਗਾ ਹੋਇਆ ਜਿਹੜੀ ਸੀਨੀਅਰ ਬਾਗੀ ਲੀਡਰਸ਼ਿਪ ਅਕਾਲੀ ਦਲ ਦੀ ਹੁਣ ਸੱਚ ਬੋਲ ਰਹੀ ਹੈ ਜੋ ਗਲਤੀਆਂ ਕੀਤੀਆਂ ਇਹ ਵੀ ਬਰਾਬਰ ਦੇ ਦੋਸ਼ੀ ਹਨ ਕਿਓ ਕਿ ਸਮਾਂ ਲੰਘੇ ਤੋ ਬੋਲਿਆ ਸੱਚ ਝੂਠ ਤੋਂ ਵੀ ਖ਼ਤਰਨਾਕ ਹੁੰਦਾ ਹੈ

Have something to say? Post your comment

 

ਪੰਜਾਬ

ਕੇਂਦਰ ਸਰਕਾਰ ਵੱਲੋਂ ਬਾਸਮਤੀ ਉੱਤੇ 950 ਡਾਲਰ ਪ੍ਰਤੀ ਟਨ ਘੱਟੋ-ਘੱਟ ਨਿਰਯਾਤ ਕੀਮਤ ਦੀ ਸ਼ਰਤ ਹਟਾਉਣਾ ਕਿਸਾਨ ਸੰਘਰਸ਼ ਦੀ ਅੰਸ਼ਕ ਜਿੱਤ

ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ; 2546 ਕਿਲੋ ਹੈਰੋਇਨ ਬਰਾਮਦ

27 ਸਤੰਬਰ ਭਾਅ ਜੀ ਗੁਰਸ਼ਰਨ ਸਿੰਘ ਦਾ ਇਨਕਲਾਬੀ ਰੰਗਮੰਚ ਦਿਹਾੜਾ ਬਰਨਾਲਾ 'ਚ: ਜਗਰਾਜ ਹਰਦਾਸਪੁਰਾ   

ਗੁਰਦਵਾਰਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੋਟ ਬਣਾਉਣ ਲਈ ਦਿੱਤਾ ਆਖਰੀ ਮੌਕਾ

ਪੁਲਸ ਐਨਕਾਊਂਟਰ ਦੀ ਅਸਲੀਅਤ ਜਾਣਨ ਗਈ ਤੱਥ ਖੋਜ ਕਮੇਟੀ ਦੇ 16 ਆਗੂਆਂ ਨੂੰ ਤੇਲੰਗਾਨਾ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸਖਤ ਨਿੰਦਾ

ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ (ਲਿਟੀਗੇਸ਼ਨ) ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ

ਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ

ਅਰਵਿੰਦ ਕੇਜਰੀਵਾਲ ਦਾ ਅਸਤੀਫਾ ਉਹਨਾਂ ਦੇ ਸਿਧਾਂਤਾਂ ‘ਤੇ ਚੱਲਣ ਵਾਲੇ ਵਿਅਕਤੀ ਹੋਣ ਦਾ ਸਬੂਤ: ਲਾਲ ਚੰਦ ਕਟਾਰੂਚੱਕ

ਦੇਸ਼ ਆਜ਼ਾਦ ਹੋਇਆ ਭਾਵੇਂ 77 ਸਾਲ ਬੀਤ ਗਏ ਹਨ ਇਸ ਦੇ ਬਾਵਜੂਦ ਸਿੱਖ ਗੁਲਾਮ ਹਨ- ਸਿਮਰਨਜੀਤ ਸਿੰਘ ਮਾਨ

ਜੰਮੂ-ਕਸ਼ਮੀਰ ਦਾ 33 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲਿਸ ਵੱਲੋਂ ਫੌਜ ਵਿੱਚੋਂ ਭਗੌੜੇ ਹੋਏ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ