ਪੰਜਾਬ

ਦੇਸ਼ ਆਜ਼ਾਦ ਹੋਇਆ ਭਾਵੇਂ 77 ਸਾਲ ਬੀਤ ਗਏ ਹਨ ਇਸ ਦੇ ਬਾਵਜੂਦ ਸਿੱਖ ਗੁਲਾਮ ਹਨ- ਸਿਮਰਨਜੀਤ ਸਿੰਘ ਮਾਨ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | September 15, 2024 07:50 PM

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਵਿਰਾਸਤੀ ਮਾਰਗ ਤੇ ਇਕ ਵਿਸ਼ਾਲ ਕਾਨਫਰੰਸ ਕਰਕੇ ਜਮਹੂਰੀਅਤ ਦਿਵਸ ਮੌਕੇ ਸਿੱਖ ਕੌਮ ਦੀ ਜਮਹੂਰੀਅਤ ਬਰਤਰਫ ਕੀਤੇ ਜਾਣ ਤੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ। ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਕਾਨਫਰੰਸ ਵਿਚ ਵੱਖ ਵੱਖ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ। ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਦੇਸ਼ ਆਜ਼ਾਦ ਹੋਇਆ 77 ਸਾਲ ਬੀਤ ਗਏ ਹਨ ਇਸ ਦੇ ਬਾਵਜੂਦ ਸਿੱਖ ਗੁਲਾਮ ਹਨ। 32-32 ਸਾਲ ਤੋਂ ਸਿੱਖ ਨੌਜਵਾਨ ਜੇਲ੍ਹਾਂ ਵਿਚ ਬੰਦ ਹਨ, ਕੇਂਦਰ ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ ਹੋਈ ਹੈ ਤੇ ਕਨੇਡਾ, ਇੰਗਲੈਂਡ ਅਤੇ ਪਾਕਿਸਤਾਨ ਵਿਚ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਜਾ ਰਹੀ ਹੈ। ਸ ਮਾਨ ਨੇ ਸਿੱਖ ਨੌਜਵਾਨਾਂ ਨੂੰ ਹਲੂਣਾ ਦਿੰਦੇ ਕਿਹਾ ਕਿ ਜਿੰਨਾ ਨੇ ਸਿੱਖ ਕੌਮ ਦਾ ਨਾਸ਼ ਕੀਤਾ ਅਸੀਂ ਉਹਨਾਂ ਨੂੰ ਹੀ ਵੋਟਾਂ ਪਾ ਰਹੇ ਹਾਂ ਭਾਵੇਂ ਉਹ ਕਾਂਗਰਸ ਹੋਵੇ ਜਾਂ ਭਾਜਪਾ ਅਸੀਂ ਜੂਨ ਦੇ ਮਹੀਨੇ ਵੀ ਪੰਜਾਬ ਤੋਂ ਉਸ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟ ਜਿਤਾਏ ਜਿਸ ਕਾਂਗਰਸ ਨੇ ਸਾਡੇ ਸ੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਧਾਮਾਂ ਤੇ ਹਮਲਾ ਕੀਤਾ ਸੀ। ਸ ਮਾਨ ਨੇ ਸੱਦਾ ਦਿੱਤਾ ਕਿ ਆਪਣੇ ਅੰਦਰ ਸਵੈਮਾਨ ਦੀ ਭਾਵਨਾ ਪ੍ਰਭਲ ਕਰੋ। ਉਹਨਾਂ ਕਿਹਾ ਕਿ ਪੰਜਾਬੀ ਲੋਕ ਬਹਿਕਾਵੇ ਵਿਚ ਆ ਗਏ ਤੇ ਉਹਨਾਂ 92 ਵਿਧਾਇਕ ਆਮ ਆਦਮੀ ਦੇ ਚੁਣ ਦਿੱਤੇ। ਉਹਨਾਂ ਮਿਸਾਲ ਦਿੰਦੇ ਕਿਹਾ ਕਿ ਅੰਗਰੇਜ਼ ਨੇ ਸਮਝ ਲਿਆ ਸੀ ਕਿ ਜੇ ਸਿੱਖਾਂ ਨੂੰ ਫੋਜ਼ ਵਿਚ ਭਰਤੀ ਕਰ ਲਿਆ ਤਾਂ ਸਾਰੀ ਦੁਨੀਆ ਤੇ ਰਾਜ ਕੀਤਾ ਜਾ ਸਕਦਾ ਹੈ, ਪਰ ਅੱਜ ਸਿੱਖ ਜ਼ੁਲਮ ਕਰਨ ਵਾਲਿਆਂ ਨੂੰ ਹੀ ਵੋਟਾਂ ਪਾਈ ਜਾ ਰਹੇ ਹਨ। ਸ ਮਾਨ ਨੇ ਕੌਮ ਨੂੰ ਇਕ ਹੋਣ ਦਾ ਸੱਦਾ ਦਿੰਦੇ ਕਿਹਾ ਕਿ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਦਬਾਅ ਬਣਾ ਸਕਾਂਗੇ। ਉਹਨਾਂ ਐਲਾਨ ਕੀਤਾ ਕਿ ਜੇ ਸਾਡੀ ਪਾਰਟੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਫਲ ਹੁੰਦੀ ਹੈ ਤਾਂ ਅਸੀਂ ਨੌਜਵਾਨਾਂ ਲਈ ਮੁਫ਼ਤ ਪੜਾਈ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕਰਾਂਗੇ। ਅੱਜ ਪਹਿਲੀ ਵਾਰ ਮੁਸਲਿਮ ਸਮਾਜ ਤੇ ਸ਼ਬਦੀ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਜਦੋ ਜਨੂੰਨੀਆਂ ਨੇ ਬਾਬਰੀ ਮਸਜਿਦ ਢਾਹੀ ਸੀ ਤਾਂ ਸਾਡੀ ਪਾਰਟੀ ਅਯੁਧਿਆ ਗਈ ਸੀ ਤੇ ਉਹਨਾਂ ਗਿਰਫਤਾਰੀ ਵੀ ਦਿੱਤੀ ਸੀ। ਹੁਣ ਵੋਟਾਂ ਸਮੇ ਮੁਸਲਿਮ ਕਾਂਗਰਸ ਦੇ ਹਕ਼ ਵਿਚ ਭੁਗਤੇ। ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਹੈ ਉਥੇ ਉਹਨਾਂ ਦੀ ਮਸਜਿਦ ਨੂੰ ਲੈ ਕੇ ਵਾਵੇਲਾ ਖੜਾ ਕੀਤਾ ਜਾ ਰਿਹਾ ਹੈ। ਸਰਕਾਰ ਵੀ ਚੁੱਪ ਹੈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਬਚਾਉਣ ਲਈ ਤਿੰਨ ਦੇਸ਼ਾਂ ਬ੍ਰਿਟੇਨ, ਰੂਸ ਤੇ ਭਾਰਤੀ ਫੌਜ਼ ਦਾ ਮੁਕਾਬਲਾ ਕੀਤਾ ਸੀ। ਸੰਤਾਂ ਨੇ 72 ਗੋਲੀਆਂ ਸੀਨੇ ਤੇ ਖਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ। ਸ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇ ਉਸ ਨੂੰ ਸਿੱਖਾਂ ਦੇ ਖੂਨ ਦਾ ਇਨਾ ਸ਼ੋਕ ਹੈ ਤਾਂ ਉਹ ਉਸ ਦੇ ਘਰ ਦੇ ਬਾਹਰ ਆਉਣ ਨੂੰ ਤਿਆਰ ਹਨ ਸਾਡੀਆ ਹਿੱਕਾਂ ਤੇ ਗੋਲੀਆਂ ਮਾਰ ਕੇ ਆਪਣਾ ਸ਼ੋਂਕ ਪੁਰਾ ਕਰ ਲਵੇ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਈਮਾਨ ਸਿੰਘ ਮਾਨ, ਪਾਰਟੀ ਦੇ ਜਰਨਲ ਸਕੱਤਰ ਸ ਉਪਕਾਰ ਸਿੰਘ ਸੰਧੂ, ਪ੍ਰੋਫੈਸਰ ਮਹਿੰਦਰਪਾਲ ਸਿੰਘ ਸਮੇਤ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਸੀ।

Have something to say? Post your comment

 

ਪੰਜਾਬ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ

ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ  ਕਾਬੂ

ਭਾਈ ਅਜਨਾਲਾ ਨੇ ਕੰਗਨਾ ਰਣੌਤ ਨੂੰ ਸੁਣਾਈਆ ਖਰੀਆ ਖਰੀਆ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ

ਅਖਾੜਾ ਵਿਖੇ ਕੈੰਸਰ ਗੈਸ ਫ਼ੈਕਟਰੀ ਪੱਕੇ ਤੌਰ ਤੇ ਬੰਦ ਕਰਾਉਣ ਲਈ ਲੋਕ ਹਰ ਤਰਾਂ ਨਾਲ ਤਿਆਰ ਬਰ ਤਿਆਰ

ਖੇਤੀ ਨੀਤੀ ਦਾ ਖਰੜਾ ਜਾਰੀ ਕਰਾਉਣਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਚੰਡੀਗੜ੍ਹ ਮੋਰਚੇ ਦੀ ਮੁਢਲੀ ਜਿੱਤ ਕਰਾਰ

ਐੱਸਕੇਐੱਮ ਵੱਲੋਂ ਹਰਿਆਣਾ, ਜੰਮੂ-ਕਸ਼ਮੀਰ, ਮਹਾਂਰਾਸ਼ਟਰ ਅਤੇ ਝਾਰਖੰਡ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ 'ਚ ਭਾਜਪਾ ਦਾ ਵਿਰੋਧ ਕਰਨ ਅਤੇ ਸਜ਼ਾ ਦੇਣ ਦਾ ਸੱਦਾ 

ਦਲਜੀਤ ਸਫ਼ੀਪੁਰ ਬਣੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ 

ਖ਼ਾਲਸਾ ਕਾਲਜ ਐਜੂਕੇਸ਼ਨ, ਜੀ. ਟੀ. ਰੋਡ ਨੇ ਨਵੇਂ ਸੈਸ਼ਨ ਦੀ ਆਰੰਭਤਾ ’ਤੇ ਅਰਦਾਸ ਦਿਵਸ ਮਨਾਇਆ

ਛੀਨਾ ਨੇ ‘ਅਪਲਾਈਡ ਮਨੋਵਿਗਿਆਨ’ ਪੁਸਤਕ ਕੀਤੀ ਲੋਕ ਅਰਪਿਤ