ਨੈਸ਼ਨਲ

ਤਖ਼ਤ ਪਟਨਾ ਸਾਹਿਬ ਵਿੱਚ ਮਾਤਾ ਸੁੰਦਰੀ ਨਿਵਾਸ ਦੇ ਲੈਂਟਰ ਦੀ ਸੇਵਾ ਸਮਾਪਤ ਹੋਈ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 01, 2024 09:19 PM

ਨਵੀਂ ਦਿੱਲੀ -ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੂਰੇ ਸਹਿਯੋਗ ਨਾਲ ਤਖ਼ਤ ਪਟਨਾ ਸਾਹਿਬ ਵਿੱਚ ਬਣਨ ਵਾਲੇ ਮਾਤਾ ਸੁੰਦਰੀ ਐਨ ਆਰ ਆਈ ਨਿਵਾਸ ਦੇ ਪਹਿਲੇ ਲੈਂਟਰ ਦੀ ਸੇਵਾ ਅੱਜ ਸਮਾਪਤ ਹੋਈ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਦੀ ਮੌਜੂਦਗੀ ਵਿੱਚ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਜੀ ਦੇ ਅਰਦਾਸ ਕਰਨ ਤੋਂ ਬਾਅਦ ਲੈਂਟਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ 'ਤੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸੰਪਰਦਾ ਦੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ ਬਾਬਾ ਰਾਜਨ ਜੀ, ਕਾਰ ਸੇਵਾ ਦਿੱਲੀ ਦੇ ਬਾਬਾ ਗੁਰਨਾਮ ਸਿੰਘ ਜੀ, ਤਖ਼ਤ ਪਟਨਾ ਸਾਹਿਬ ਦੇ ਮਹਾਂਸਚਿਵ ਇੰਦਰਜੀਤ ਸਿੰਘ, ਮੈਂਬਰ ਰਾਜਾ ਸਿੰਘ, ਸੁਪਰਡੇਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ ਸਮੇਤ ਹੋਰ ਪਤਵੰਤੀ ਸ਼ਖਸੀਅਤਾਂ ਮੌਜੂਦ ਸਨ।

ਤਖ਼ਤ ਪਟਨਾ ਸਾਹਿਬ ਕਮੇਟੀ ਦੇ ਮੁੱਖੀ ਜਗਜੋਤ ਸਿੰਘ ਸੋਹੀ, ਸੀਨੀਅਰ ਮੈਂਬਰ ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਸਚਿਵ ਹਰਬੰਸ ਸਿੰਘ ਨੇ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਅਥਕ ਪ੍ਰਯਾਸਾਂ ਨਾਲ 100 ਕਮਰਿਆਂ ਦੇ ਮਾਤਾ ਸੁੰਦਰੀ ਐਨ ਆਰ ਆਈ ਨਿਵਾਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸ਼੍ਰੀ ਜਗਜੋਤ ਸਿੰਘ ਸੋਹੀ, ਸ਼੍ਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਤਖ਼ਤ ਸਾਹਿਬ ਕਮੇਟੀ ਦੇ ਪ੍ਰਬੰਧਕਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਨਵੀਂ ਰਿਹਾਇਸ਼ ਸੰਗਤ ਲਈ ਤਿਆਰ ਕਰਵਾਈ ਜਾਵੇ ਤਾਂ ਕਿ ਸੰਗਤ ਨੂੰ ਤਖ਼ਤ ਸਾਹਿਬ ਆਗਮਨ 'ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸ ਲਈ ਕਾਰ ਸੇਵਾ ਬਾਬਾ ਭੂਰੀ ਜੀ, ਕਾਰ ਸੇਵਾ ਦਿੱਲੀ, ਕਾਰ ਸੇਵਾ ਪਟਿਆਲਾ ਵਾਲਿਆਂ ਦੁਆਰਾ ਤਖ਼ਤ ਸਾਹਿਬ ਕਮੇਟੀ ਦੇ ਪੂਰੇ ਸਹਿਯੋਗ ਨਾਲ ਪੂਰੇ ਜੋਰ ਸ਼ੋਰ ਨਾਲ ਨਵੀਆਂ ਰਿਹਾਇਸ਼ਾਂ ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ।

Have something to say? Post your comment

 

ਨੈਸ਼ਨਲ

ਖਾਲਸਾ ਪੰਥ ਦੇ ਨਵੇਂ ਸਾਲ ਦੇ ਅਗਾਜ ਤੇ ਪੰਥ ਨੂੰ ਵਧਾਈ ਅਤੇ ਪੰਥ ਖਾਲਸਾ ਦੀ ਚੜ੍ਹਦੀਕਲਾ ਲਈ ਇਕਜੁੱਟ ਹੋਣ ਦੀ ਅਪੀਲ: ਜਸਵਿੰਦਰ ਸਿੰਘ

ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਅਜਾਦ ਹੌਂਦ ਨੂੰ ਬਰਕਰਾਰ ਰੱਖਣਾ ਸਿੱਖ ਕੌਮ ਦਾ ਪਹਿਲਾ ਫਰਜ: ਕਰਮ ਸਿੰਘ ਹਾਲੈਂਡ

ਨੋਇਡਾ: ਹੋਲੀ ਅਤੇ ਰਮਜ਼ਾਨ ਦੇ ਮੱਦੇਨਜ਼ਰ ਧਾਰਾ 163 ਲਾਗੂ, ਪੁਲਿਸ ਨੇ ਕੀਤੀ ਗਸ਼ਤ ਸ਼ੁਰੂ 

ਉੱਘੇ ਚਿੱਤਰਕਾਰ ਸ: ਸਰੂਪ ਸਿੰਘ ਨਹੀਂ ਰਹੇ

ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਸਾਈਬਰ ਸੁਰੱਖਿਆ ਵਿਸ਼ੇ ਤੇ ਕੀਤਾ ਗਿਆ ਵਿਸ਼ੇਸ਼ ਪ੍ਰੋਗਰਾਮ

ਗੁਰਦੁਆਰਾ ਬੰਗਲਾ ਸਾਹਿਬ ਸਰੋਵਰ ਦੀ ਕਾਰ ਸੇਵਾ ਹੋਵੇਗੀ 16 ਮਾਰਚ ਤੋਂ ਸ਼ੁਰੂ: ਜਸਪ੍ਰੀਤ ਸਿੰਘ ਕਰਮਸਰ

ਅਦਾਕਾਰਾ ਰਾਣਿਆ ਰਾਓ ਦੇ ਪਿਤਾ ਡੀਜੀਪੀ ਰਾਮਚੰਦਰ ਰਾਓ ਖ਼ਿਲਾਫ਼ ਜਾਂਚ ਦੇ ਹੁਕਮ

ਆਪ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਸਰਹੱਦ ਪਾਰ ਤੋਂ ਡਰੱਗ ਤਸਕਰੀ 'ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਕੀਤਾ ਪੇਸ਼

ਸਿੱਖਾਂ ਨੇ ਅੱਜ ਦੇ ਦਿਨ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਤੋਂ ਲਾਲ ਕਿਲ੍ਹਾ ਜਿੱਤ ਲਿਆ ਸੀ

ਪੰਜਾਬੀ ਹੈਲਥ ਅਤੇ ਸਿੱਖਿਆ ਓਰਗੇਨਾਇਜੈਸ਼ਨ ਕੈਨੇਡਾ ਵਲੋਂ ਮਹਿਲਾ ਦਿਵਸ ਮਨਾਇਆ ਗਿਆ