ਹਰਿਆਣਾ

ਵੋਟਰ ਸੂਚੀ ਵਿਚ ਆਪਣੇ ਨਾਂਅ ਦੀ ਪੁਸ਼ਟੀ ਕਰ ਲੈਣ ਵੋਟਰ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਕੌਮੀ ਮਾਰਗ ਬਿਊਰੋ | August 23, 2024 07:24 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਇਸ ਦੇ ਲਈ ਹਰੇਕ ਵੋਟਰ ਇਹ ਯਕੀਨੀ ਕਰ ਲੈਣ ਕਿ ਉਸ ਦਾ ਨਾਂਅ ਵੋਟਰ ਸੂਚੀ ਵਿਚ ਜਰੂਰ ਸ਼ਾਮਿਲ ਹੋਵੇ।

ਉਨ੍ਹਾਂ ਨੇ ਕਿਹਾ ਕਿ ਜਿਸ ਵੋਟਰ ਦਾ ਨਾਂਅ ਵੋਟਰ ਲਿਸਟ ਵਿਚ ਹੈ, ਸਿਰਫ ਉਹੀ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਦਾ ਹੈ। ਕਿਸੇ ਵੋਟਰ ਦਾ ਨਾਂਅ ਵੋਟਰ ਲਿਸਟ ਵਿਚ ਹੈ ਪਰ ਉਸ ਦੇ ਕੋਲ ਵੋਟਰ ਆਈਡੀ ਨਹੀਂ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ 12 ਵੈਕਲਪਿਕ ਪਹਿਚਾਣ ਪੱਤਰ ਦਿਖਾ ਕੇ ਆਪਣਾ ਵੋਟ ਪਾ ਸਕਦਾ ਹੈ। ਪਰ ਕੋਈ ਵੀ ਵੋਟਰ ਸਿਰਫ ਤਾਂਹੀ ਵੋਟ ਪਾ ਸਕਦਾ ਹੈ ਜਦੋਂ ਉਸ ਦਾ ਨਾਂਅ ਵੋਟਰ ਲਿਸਟ ਵਿਚ ਦਰਜ ਹੋਵੇ।

ਉਨ੍ਹਾਂ ਨੇ ਦਸਿਆ ਕਿ ਵੋਟਰ ਕਮਿਸ਼ਨ ਵੱਲੋਂ 12 ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਦੀ ਵਰਤੋ ਕਰ ਕੇ ਵੀ ਵੋਟ ਪਾ ਸਕਦੇ ਹਨ। ਇੰਨ੍ਹਾਂ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਸੂਬਾ ਸਰਕਾਰ, ਪਬਲਿਕ ਇੰਟਰਪ੍ਰਾਈਸਿਸ ਜਾਂ ਪਬਲਿਕ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕ ਜਾਂ ਡਾਕਖਾਨੇ ਵੱਲੋਂ ਜਾਰੀ ਫੋਟੋਯੁਕਤ ਪਾਸਬੁੱਕ, ਪੈਨ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਯੁਕਤ ਪੈਂਸ਼ਨ ਦਸਤਾਵੇਜ ਅਤੇ ਆਧਾਰ ਕਾਰਡ ਸ਼ਾਮਿਲ ਹੈ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਰਾਜ ਚੋਣ ਦਫਤਰ ਦੀ ਵੈਬਸਾਇਟ ਸੀਈਓਹਰਿਆਣਾ.ਜੀਓਵੀ.ਇਨ 'ਤੇ ਵੋਟਰ ਸੂਚੀਆਂ ਅਪਲੋਡ ਹਨ, ਉਸ ਨੁੰ ਡਾਉਨਲੋਡ ਕਰ ਕੇ ਵੀ ਕਾਰਡ ਵਿਅਕਤੀ ਆਪਣਾ ਨਾਂਅ ਵੋਟਰ ਸੂਚੀ ਵਿਚ ਨਾਂਅ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਲਾਇਨ ਨੰਬਰ 1950 'ਤੇ ਕਾਲ ਕਰ ਕੇ ਵੀ ਆਪਣੀ ਵੋਟ ਚੈਕ ਕਰ ਸਕਦੇ ਹਨ।

Have something to say? Post your comment

 

ਹਰਿਆਣਾ

ਕਾਂਗਰਸ ਰਾਖਵੇਂਕਰਨ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ: ਅਰਜੁਨ ਰਾਮ ਮੇਘਵਾਲ

ਭਾਈ-ਭਤੀਜਾਵਾਦ ਤੇ ਦਲਿਤ ਵਿਰੋਧੀ ਹੈ ਕਾਂਗਰਸ  ਕੁਮਾਰੀ ਸ਼ੈਲਜਾ ਦੀ ਅਣਦੇਖੀ ਤੋਂ ਸਮਰਥਕ ਨਾਖੁਸ਼- ਭਾਜਪਾ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ - ਪੰਕਜ ਅਗਰਵਾਲ

ਬੀਜੇਪੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਨੂੰ ਬਦਲਿਆ ਅਤੇ ਸੁਧਾਰਿਆ: ਨਾਇਬ ਸੈਣੀ

ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਗੱਲ ਕਰਨਾ ਕਾਂਗਰਸ ਦੀ ਸੌੜੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ: ਮੋਦੀ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਵਿਧਾਨਸਭਾ ਆਮ ਚੋਣ ਲਈ ਜਿਲ੍ਹਿਆਂ ਵਿਚ ਬਣਾਏ ਜਾਣ ਚੋਣ ਆਈਕਨ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਵੀਰਵਾਰ ਨੂੰ ਭਾਜਪਾ ਦੇ 26 ਉਮੀਦਵਾਰ ਦਾਖਲ ਕਰਨਗੇ ਨਾਮਜ਼ਦਗੀ ਪੱਤਰ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਹਰਿਆਣਾ ਦੀ 14ਵੀਂ ਵਿਧਾਨਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਿਲੀ ਮੰਜੂਰੀ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ