BREAKING NEWS

ਹਰਿਆਣਾ

ਸੂਬੇ ਦੇ ਦੋ ਕਰੋੜ ਤੋਂ ਵੱਧ ਵੋਟਰ ਕਰ ਸਕਣਗੇ ਆਪਣੇ ਵੋਟ ਅਧਿਕਾਰ ਦੀ ਵਰਤੋ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਕੌਮੀ ਮਾਰਗ ਬਿਊਰੋ | August 27, 2024 07:26 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਚੋਣ ਲਈ 27 ਅਗਸਤ ਨੂੰ ਸੂਬੇ ਦੀ 90 ਵਿਧਾਨਸਭਾ ਖੇਤਰਾਂ ਦੇ ਸਾਰੇ 20, 629 ਪੋਲਿੰਗ ਬੂਥਾਂ ਦੀ ਵੋਟਰ ਸੂਚੀਆਂ ਦਾ ਆਖੀਰੀ ਪ੍ਰਕਾਸ਼ਨ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 2 ਅਗਸਤ, 2024 ਨੁੰ ਸ਼ੁਰੂਆਤੀ ਸੂਚੀ ਵਿਚ 2, 01, 61, 950 ਵੋਟਰ ਸਨ। ਜਿਸ ਵਿਚ 27 ਅਗਸਤ ਨੂੰ ਪ੍ਰਕਾਸ਼ਿਤ ਆਖੀਰੀ ਸੂਚੀ ਵਿਚ 2, 35, 804 ਨਵੇਂ ਵੋਟਰ ਜੁੜੇ ਅਤੇ 1, 72, 796 ਵੋਟਰ ਸੂਚੀ ਤੋਂ ਹਟਾ ਦਿੱਤੇ ਹਨ। ਮਤਲਬ ਦੂਜੀ ਸੰਖੇਪ ਮੁੜਨਿਰੀਖਣ ਦੌਰਾਨ ਕੁੱਲ 63, 008 ਵੋਟਰ ਸੂਚੀ ਵਿਚ ਜੁੜੇ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵੋਟਰ ਸੂਚੀ ਦੇ ਆਖੀਰੀ ਪ੍ਰਕਾਸ਼ਨ 'ਤੇ ਸੂਬੇ ਵਿਚ 2, 02, 24, 958 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ, ਜਿਨ੍ਹਾਂ ਵਿੱਚੋਂ 1, 07, 11, 926 ਪੁਰਸ਼, 95, 12, 574 ਮਹਿਲਾਵਾਂ ਅਤੇ ਥਰਡ ਜੇਂਡਰ 458 ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ 18 ਤੋਂ 19 ਉਮਰ ਵਰਗ ਦੇ 5, 01, 682 ਨੌਜੁਆਨ ਵੋਟਰ ਹਨ। ਇਸੀ ਤਰ੍ਹਾ, 1, 48, 508 ਦਿਵਆਂਗ ਵੋਟਰ, 85 ਸਾਲ ਤੋਂ ਵੱਧ ਉਮਰ ਦੇ 2, 30, 967 ਵੋਟਰ ਹਨ। ਇਸ ਤੋਂ ਇਲਾਵਾ, 100 ਸਾਲ ਤੋਂ ਵੱਧ ਵੋਟਰਾਂ ਦੀ ਗਿਣਤੀ 8, 818 ਹੈ। ਇਸੀ ਤਰ੍ਹਾ, 20 ਤੋਂ 29 ਉਮਰ ਵਰਗ ਦੇ 41, 86, 591 ਵੋਟਰ ਹਨ।

ਉਨ੍ਹਾਂ ਨੇ ਦਸਿਆ ਕਿ 1 ਜੁਲਾਈ ਨੁੰ ਕੁਆਲੀਫਾਇੰਗ ਮਿੱਤੀ ਮੰਨ ਕੇ 2 ਅਗਸਤ ਨੂੰ ਸ਼ੁਰੂਆਤੀ ਪ੍ਰਕਾਸ਼ਨ ਕੀਤਾ ਗਿਆ ਸੀ। ਜੇਕਰ ਪਹਿਲੀ ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜੁਆਨਾਂ ਦਾ ਨਾਂਅ ਵੋਟਰ ਲਿਸਟ ਵਿਚ ਨਹੀਂ ਹੈ ਤਾਂ ਉਹ ਸਬੰਧਿਤ ਬੀਐਲਓ ਨਾਲ ਸੰਪਰਕ ਕਰਨ ਅਤੇ ਨਿਰਧਾਰਿਤ ਫਾਰਮ ਭਰ ਕੇ ਆਪਣਾ ਰਜਿਸਟ੍ਰੇਸ਼ਣ ਜਰੂਰ ਕਰਵਾਉਣ। ਫਿਰ ਵੀ ਜੇਕਰ 27 ਅਗਸਤ ਨੂੰ ਆਖੀਰੀ ਪ੍ਰਕਾਸ਼ਿਤ ਵੋਟਰ ਲਿਸਟ ਵਿਚ ਨਾਂਅ ਨਹੀਂ ਹੈ ਤਾਂ ਉਹ ਬੀਐਲਓ ਨਾਲ ਸੰਪਰਕ ਕਰ ਫਾਰਮ 6 ਭਰ ਕੇ ਜਾਂ ਵੋਟਰ ਹੈਲਪਲਾਇਨ ਐਪ ਰਾਹੀਂ ਵੋਟ ਬਨਵਾਉਣ ਲਈ ਬਿਨੈ ਕਰ ਸਕਦੇ ਹਨ। ਨਾਮਜਦਗੀ ਪੱਤਰ ਲੈਣ ਦੀ ਆਖੀਰੀ ਮਿੱਤੀ 12 ਸਤੰਬਰ ਹੈ, ਆਖੀਰੀ ਮਿੱਤੀ ਤੋਂ 10 ਦਿਨ ਪਹਿਲਾਂ ਯਾਨੀ 2 ਸਤੰਬਰ ਤਕ ਵੋਟ ਬਣਵਾ ਸਕਦੇ ਹਨ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਧਾਨਸਭਾ ਚੋਣ ਲਈ 27 ਅਗਸਤ ਨੁੰ ਆਖੀਰੀ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਸਾਰੇ ਜਿਲ੍ਹਾ ਚੋਣ ਅਧਿਕਾਰੀ ਦਫਤਰ ਵਿਚ ਉਪਲਬਧ ਹੈ। ਇਸ ਤੋਂ ਇਲਾਵਾ, ਵਿਭਾਗ ਦੀ ਵੈਬਸਾਇਟ ceoharyana.gov.in 'ਤੇ ਵੋਟਰ ਸੂਚੀਆਂ ਅਪਲੋਡ ਹਨ, ਉਸ ਨੁੰ ਡਾਉਨਲੋਡ ਕਰ ਕੇ ਕੋਈ ਵਿਅਕਤੀ ਆਪਣਾ ਨਾਂਅ ਵੋਟਰ ਲਿਸਟ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ 1950 'ਤੇ ਕਾਲ ਕਰ ਕੇ ਵੀ ਆਪਣੀ ਵੋਟ ਨੂੰ ਚੈਕ ਕੀਤਾ ਜਾ ਸਕਦਾ ਹੈ।

Have something to say? Post your comment

 

ਹਰਿਆਣਾ

ਬਾਦਲਾਂ ਦੇ ਮੋਹਰੇ ਬਣਕੇ ਸਿਰਫ ਗੋਲਕਾਂ ਲਈ ਚੋਣਾਂ ਲੜ ਰਹੇ ਧੜਿਆਂ ਨੂੰ ਪਰਖੇ ਹਰਿਆਣਾ ਦੀ ਸੰਗਤ - ਸੁਖਬੀਰ ਸਿੰਘ ਬਲਬੇੜਾ

ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਸਮਾਜ ਤੇ ਧਰਮ ਲਈ ਆਪਣਾ ਸੱਭ ਕੁੱਝ ਵਾਰ ਦਿੱਤਾ - ਨਾਇਬ ਸਿੰਘ ਸੈਣੀ

ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

ਲੋਹਗੜ੍ਹ ਵਿਚ ਜਲਦ ਬਣੇਗਾ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ

ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀ ਵਿਸ਼ਾਲ ਮਹਾਪੰਚਾਇਤ 'ਚ ਸਾਰੀਆਂ ਜੱਥੇਬੰਦੀਆਂ ਨੂੰ ਏਕਤਾ ਦਾ ਸੱਦਾ

ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਦੀ ਮਾਤਾਵਾਂ ਦਾ ਆਸ਼ੀਰਵਾਦ ਮਿਲਣਾ ਮੇਰੇ ਲਈ ਸਨਮਾਨ ਦੀ ਲੰਮ੍ਹਾ - ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਨਵੇਂ ਸਾਲ 2025 ਦੇ ਕੈਲੇਂਡਰ ਦੀ ਘੁੰਡ ਚੁਕਾਈ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਸੁਸ਼ਾਸਨ ਨਾਲ ਜਨਮਾਨਸ ਦਾ ਜੀਵਨ ਹੋਇਆ ਸਰਲ ਤੇ ਯੋਜਨਾਵਾਂ ਤੱਕ ਪਹੁੰਚ ਹੋਈ ਸਰਲ - ਨਾਂਇਬ ਸਿੰਘ ਸੈਣੀ