ਨੈਸ਼ਨਲ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 16, 2024 07:27 PM

ਨਵੀਂ ਦਿੱਲੀ -ਪਿਛਲੇ 40 ਸਾਲਾਂ ਤੋਂ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਅਤੇ ਕਾਤਲਾਂ ਨੂੰ ਸਜ਼ਾ ਦਿਲਵਾਉਣ ਲਈ ਨਿਰੰਤਰ ਸੰਗਰਸ਼ ਕਰ ਰਹੇ ਅਖਿਲ ਭਾਰਤੀ 1984 ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਦਾ ਤਖਤ ਪਟਨਾ ਸਾਹਿਬ ਕਮੇਟੀ ਨੇ ਸਿਰੋਪਾ ਪਹਿਨਾ ਕੇ ਸਨਮਾਨ ਕੀਤਾ। ਜਥੇਦਾਰ ਭੋਗਲ ਨੇ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਂਸਚਿਵ ਇੰਦਰਜੀਤ ਸਿੰਘ ਸਮੇਤ ਸਾਰੀ ਕਮੇਟੀ ਦਾ ਧੰਨਵਾਦ ਕੀਤਾ।

ਤਖਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਜਥੇਦਾਰ ਕੁਲਦੀਪ ਸਿੰਘ ਭੋਗਲ ਦਿੱਲੀ, ਕਾਨਪੁਰ, ਬੋਕਾਰੋ ਆਦਿ ਰਾਜਿਆਂ ਵਿੱਚ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਅਤੇ ਕਾਤਲਾਂ ਨੂੰ ਸਜ਼ਾ ਦਿਲਵਾਉਣ ਲਈ ਨਿਰੰਤਰ ਸੰਗਰਸ਼ ਕਰ ਰਹੇ ਹਨ ਅਤੇ ਅਜਿਹੇ ਲੋਕਾਂ ਦੇ ਕਾਰਨ ਹੀ ਸੱਜਨ ਕੁਮਾਰ ਵਰਗੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਜਾਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਪਾਰਟੀ ਸੀ, ਜਿਸ ਨੇ ਇਸ ਦੇਸ਼ ਵਿੱਚ ਸਿੱਖ ਕੌਮ ਉਤੇ ਕਤਲੇਆਮ ਕੀਤਾ ਅਤੇ 40 ਸਾਲਾਂ ਤੱਕ ਇਨਸਾਫ ਨਹੀਂ ਮਿਲ ਸਕਿਆ ਕਿਉਂਕਿ ਇਸ ਦੇਸ਼ ਵਿੱਚ ਜ਼ਿਆਦਾਤਰ ਕਾਂਗਰਸ ਦੀਆਂ ਹੀ ਸਰਕਾਰਾਂ ਰਹੀਆਂ, ਪਰ ਜਦੋਂ ਤੋਂ ਦੇਸ਼ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਆਈ ਹੈ, ਕਾਤਲਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ। ਇਸੇ ਕਾਰਨ ਸੱਜਨ ਕੁਮਾਰ ਜੇਲ ਵਿੱਚ ਗਏ ਅਤੇ ਜਗਦੀਸ਼ ਟਾਈਟਲਰ ਸਮੇਤ ਹੋਰ ਲੋਕਾਂ ਉਤੇ ਵੀ ਕੇਸ ਚੱਲ ਰਹੇ ਹਨ।
ਸ੍ਰੀ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਗੁਰੂ ਮਹਾਰਾਜ਼ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਲੰਬੀ ਉਮਰ ਬਖ਼ਸ਼ਣ ਤਾਂ ਜੋ ਉਹ ਅੱਗੇ ਵੀ ਇਸ ਲੜਾਈ ਨੂੰ ਜਾਰੀ ਰੱਖ ਸਕਣ। ਤਖਤ ਕਮੇਟੀ ਦੇ ਮਹਾਂਸਚਿਵ ਇੰਦਰਜੀਤ ਸਿੰਘ ਅਤੇ ਮੀਡੀਆ ਪ੍ਰਧਾਨ ਸੁਦੀਪ ਸਿੰਘ ਵੱਲੋਂ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਸਿਰੋਪਾ ਭੇਟ ਕੀਤਾ ਗਿਆ।

Have something to say? Post your comment

 

ਨੈਸ਼ਨਲ

ਆਗਰਾ ਕੋਰਟ 'ਚ ਕੰਗਨਾ ਰਣੌਤ ਖਿਲਾਫ ਦੇਸ਼ ਧ੍ਰੋਹ ਤੇ ਅਪਮਾਨ ਮਾਮਲੇ ਦੀ ਅਗਲੀ ਸੁਣਵਾਈ 25 ਸੰਤਬਰ ਨੂੰ

ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਅਤੇ ਹੋਰ ਬੰਦੀ ਸਿੰਘਾਂ ਨੂੰ ਮੁਕਤਸਰ ਜੇਲ੍ਹ ਪ੍ਰਸ਼ਾਸ਼ਨ ਵਲੋਂ ਕੇਸਾਂ ਦੀਆਂ ਤਰੀਕਾ ਤੇ ਨਹੀਂ ਕੀਤਾ ਜਾ ਰਿਹਾ ਪੇਸ਼

ਸੰਤ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦੱਸ ਕੇ, ਦੇਸ਼ ਅੰਦਰ ਭੜਕਾਹਟ ਪੈਦਾ ਕਰ ਰਹੀ ਹੈ ਕੰਗਨਾ ਰਨੌਤ: ਰਮਨਦੀਪ ਸਿੰਘ ਸੋਨੂੰ

ਈ ਬੇਅ ਕੰਪਨੀ ਵਲੋਂ ਕੈਪ ਉਪਰ ਖੰਡਾ ਛਪਵਾ ਕੇ ਵੇਚਣ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਜਾ ਰਹੀ ਠੇਸ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ

ਕੇਜਰੀਵਾਲ ਨੇ ਛਡਿਆ ਦਿੱਲੀ ਦੇ ਮੁੱਖਮੰਤਰੀ ਦਾ ਓਹਦਾ, ਆਤੀਸ਼ੀ ਬਣੀ ਦਿੱਲੀ ਦੀ ਤੀਜੀ ਮਹਿਲਾ ਮੁੱਖਮੰਤਰੀ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ

ਨਿਰਪੱਖ ਚੋਣ ਅਮਲ ਲਈ ਭਗਵਾਨ ਸਿੰਘ ਦਾ ਸਨਮਾਨ, ਸੀਜੀਪੀਸੀ ਨੇ ਰਿਫਿਊਜੀ ਕਲੋਨੀ ਗੁਰਦੁਆਰਾ ਸੰਗਤ ਦਾ ਕੀਤਾ ਧੰਨਵਾਦ