ਪੰਜਾਬ

ਵਲਟੋਹਾ ਨੂੰ 10 ਸਾਲਾਂ ਲਈ ਅਕਾਲੀ ਦਲ 'ਚੋਂ ਕੱਢੋ- ਹੁਕਮ ਜਥੇਦਾਰ ਅਕਾਲ ਤਖ਼ਤ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | October 16, 2024 12:35 PM

 ਅੰਮ੍ਰਿਤਸਰ- ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ  ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ ਵਿੱਚੋਂ ਕੱਢਣ ਦੇ ਹੁਕਮ ਦਿੱਤੇ ਹਨ।ਵਲਟੋਹਾ ਨੇ ਦੋਸ਼ ਲਾਇਆ ਸੀ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਬਾਅ ਹੇਠ ਕੰਮ ਕਰ ਰਹੇ ਹਨ।

ਸਿੰਘ ਕਲ ਤਕ ਜਥੇਦਾਰਾਂ ਨੂੰ ਭਾਜਪਾ ਤੇ ਆਰ ਐਸ ਐਸ ਦੇ ਦਬਾਅ ਹੇਠ ਹੋਣ ਦੀਆਂ ਬੜਕਾ ਮਾਰਨ ਵਾਲਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਜਥੇਦਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰਥ ਰਿਹਾ ਤੇ ਲਿਖਤੀ ਮੁਆਫੀ ਮੰਗ ਕੇ ਵਾਪਿਸ ਚਲਾ ਗਿਆ। ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਲਜ਼ਾਮ ਲਗਾਇਆ ਸੀ ਕਿ ਤਖਤਾਂ ਦੇ ਜਥੇਦਾਰ ਆਰ ਐਸ ਐਸ ਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਹਨ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਇਸ ਦਬਾਅ ਕਾਰਨ ਨਹੀਂ ਵਿਚਾਰ ਰਹੇ ਤਾਂ ਕਿ ਸਿੱਖਾਂ ਨੂੰ ਆਗੂ ਰਹਿਤ ਕੀਤਾ ਜਾ ਸਕੇ। ਵਲਟੋਹਾ ਦੇ ਇਸ ਬਿਆਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਵਿਰਸਾ ਸਿੰਘ ਵਲਟੋਹਾ ਨੂੰ ਉਸ ਵਲੋਂ ਲਗਾਏ ਇਲਜ਼ਾਮਾਂ ਦੇ ਸਬੂਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਲਈ ਆਦੇਸ਼ ਦਿੱਤਾ ਸੀ। ਅੱਜ ਜਥੇਦਾਰਾਂ ਦੇ ਹੁਕਮ ਮੁਤਬਿਕ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਆਪਣੇ ਕੁਝ ਸਾਥੀਆਂ ਸਮੇਤ ਆਏ। ਇਸ ਦੌਰਾਨ ਸਿੰਘ ਸਾਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਕੋਲੋ ਸਵਾਲ ਜਵਾਬ ਕੀਤੇ ਜਿਸ ਦਾ ਉਹ ਕੋਈ ਸ਼ਪਸ਼ਟ ਜਵਾਬ ਨਹੀਂ ਦੇ ਸਕੇ। ਵਿਰਸਾ ਸਿੰਘ ਵਲਟੋਹਾ ਨਾਲ ਹੋਈ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਵਲਟੋਹਾ ਜਦ ਆਪਣੇ ਲਗਾਏ ਕਿਸੇ ਵੀ ਇਲਜ਼ਾਮ ਦਾ ਸ਼ਪਸ਼ਟ ਜਵਾਬ ਨਹੀਂ ਦੇ ਸਕੇ ਤਾਂ ਉਹਨਾਂ ਲਿਖਤੀ ਮੁਆਫੀ ਮੰਗਦਿਆਂ ਕਿਹਾ ਕਿ ਉਹਨਾਂ ਵਲੋਂ ਮੀਡੀਆ ਵਿਚ ਕਹੀ ਕਿਸੇ ਵੀ ਗੱਲ ਦੇ ਨਾਲ ਜੇਕਰ ਆਪ ਜੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਖਿਮਾ ਦੇ ਜਾਚਕ ਹਨ। ਮੇਰੇ ਕੋਲੋ ਮੀਡੀਆ ਵਿਚ ਗੱਲ ਕਰਦਿਆਂ ਗੱਲਬਾਤ ਦੀ ਰਵਾਨੀ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਸ਼ਬਦ ਵਰਤੇ ਗਏ ਸਨ ਉਸ ਦੀ ਉਹ ਦੋਵੇ ਹੱਥ ਜੋੜ ਕੇ ਮੁਆਫੀ ਮੰਗਦੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ 11 ਅਕਤੂਬਰ ਨੂੰ ਉਹਨਾਂ ਦੀ ਸਿਹਤ ਯਾਬੀ ਲਈ ਉਹਨਾਂ ਦੇ ਘਰ ਆਏ ਸਨ ਜਿਥੇ ਉਹਨਾਂ ਨੇ ਮੇਰੀ ਨਿੱਜਤਾ ਨੂੰ ਸੇਧ ਲਗਾਉਂਦੇ ਹੋਏ ਸਾਰੀ ਗੱਲਬਾਤ ਰਿਕਾਰਡ ਕੀਤੀ। ਵਲਟੋਹਾ ਨੇ ਉਹਨਾਂ ਦੇ ਵਿਦੇਸ਼ ਰਹਿੰਦੇ ਸਪੁੱਤਰ ਬਾਰੇ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਉਸ ਦੀ ਜਾਇਦਾਦ ਕਿੰਨੀ ਤੇ ਕਿਥੇ ਹੈ ਜੋ ਕਿ ਮੇਰੀ ਨਿੱਜਤਾ ਤੇ ਨਿਸ਼ਾਨਾ ਹੈ। ਜਥੇਦਾਰ ਨੇ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਨੂੰ ਆਦੇਸ਼ ਦਿੱਤਾ ਕਿ ਤਖਤਾਂ ਦੇ ਜਥੇਦਾਰਾਂ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਵੇ। ਓਧਰ ਜਥੇਦਾਰਾਂ ਦੇ ਆਦੇਸ਼ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਖੁਦ ਹੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਪਰਨਾਏ ਹੋਏ ਹਨ। ਮੈਂ ਅਕਾਲੀ ਲੀਡਰਸ਼ਿਪ ਨੂੰ ਕਿਸੇ ਵੀ ਧਰਮ ਸੰਕਟ ਵਿਚ ਨਹੀਂ ਪਾਉਣਾ ਚਾਹੁੰਦਾ। ਉਹਨਾਂ ਕਿਹਾ ਕਿ ਮੈ ਅਕਾਲੀ ਹਾਂ ਤੇ ਮੇਰੀਆ ਰਗਾ ਵਿਚ ਅਕਾਲੀ ਖੂਨ ਦੋੜਦਾ ਹੈ। ਮੇਰੇ ਵਿਚ ਦਮਦਮੀ ਟਕਸਾਲ ਦੀ ਸੋਚ ਦੋੜਦੀ ਹੈ। ਮੇਰੇ ਵਿਚ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦੀ ਅਣਖ ਤੇ ਗੈਰਤ ਵਾਲੀ ਸੋਚ ਦੋੜਦੀ ਹੈ। ਮੇਰੇ ਵਿਚੋਂ ਅਕਾਲੀ ਦਲ ਨੂੰ ਕਿਵੇਂ ਕੱਢ ਦਿਓਗੇ। ਮੈਂ ਸਿੰਘ ਸਾਹਿਬਾਨ ਦਾ ਦਿਲ ਤੋਂ ਸਤਿਕਾਰ ਕਰਦਾ। ਹਰ ਸਿੱਖ ਚਾਹੁੰਦਾ ਹੈ ਕਿ ਸਿੰਘ ਸਾਹਿਬਾਨ ਸਿੱਖ ਸਿਧਾਂਤ ਤੇ ਦ੍ਰਿੜਤਾ ਨਾਲ ਪਹਿਰਾ ਦੇਣ।

Have something to say? Post your comment

 

ਪੰਜਾਬ

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

ਭਾਕਿਯੂ ਉਗਰਾਹਾਂ ਵੱਲੋਂ ਝੋਨੇ ਦੀ ਖਰੀਦ ਨਿਰਵਿਘਨ ਚਾਲੂ ਕਰਾਉਣ ਲਈ 17 ਅਕਤੂਬਰ ਤੋਂ ਟੌਲ ਪਲਾਜੇ ਟੋਲ ਮੁਕਤ ਕਰਨ ਦਾ ਐਲਾਨ

ਹਾਲੇ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰ ਰਹੇ ਹਨ ਵਲਟੋਹਾ

ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੇ ਸਬੂਤ ਕੀਤੇ ਜਨਤਕ ਕਿਹਾ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿਰਸਾ ਵਾਲੇ ਸਾਧ ਦੀ ਜੈ ਜੈਕਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਲਾਈ ਸੇਵਾ

ਸੁਖਬੀਰ ਸਿੰਘ ਬਾਦਲ ਮਾਮਲਾ ਵਿਚਾਰਣ ਲਈ ਸਿੱਖ ਬੁੱਧੀਜੀਵੀਆਂ ਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਜਲਦ - ਗਿ ਰਘਬੀਰ ਸਿੰਘ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਚਾਇਤੀ ਚੋਣਾਂ ਦੌਰਾਨ ਪਾਈ ਵੋਟ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ

ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ

ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਉਪ ਚੋਣ 13 ਨਵੰਬਰ ਨੂੰ