ਚੰਡੀਗੜ੍ਹ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਰਾਜਭਵਨ ਵਿਚ ਪ੍ਰਬੰਧਿਤ ਇਕ ਸ਼ਾਨਦਾਰ ਸਮਾਰੋਹ ਵਿਚ ਸੰਯੁਕਤ ਰੂਪ ਨਾਲ ਹਰਿਆਣਾ ਰਾਜਭਵਨ-ਏਕ ਦ੍ਰਿਸ਼ਟੀ ਨਾਮਕ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।
ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਪੁਸਤਕ ਦੇ ਮਹਤੱਵ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਇਹ ਪ੍ਰਕਾਸ਼ਨ ਹਰਿਆਣਾ ਦੇ ਮੁੱਲਾਂ, ਵਿਰਾਸਤ ਅਤੇ ਪਰੰਪਰਾਵਾਂ ਦਾ ਇਕ ਸਥਾਈ ਪ੍ਰਮਾਣ ਹੈ ਜੋ ਸਾਡੇ ਨਾਗਰਿਕਾਂ ਨੂੰ ਰਾਜ ਦੀ ਪ੍ਰਸਾਸ਼ਨਿਕ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਦਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਾਫੀ ਟੇਬਲ ਬੁੱਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇਕ ਮਹਤੱਵਪੂਰਨ ਉਪਲਬਧੀ ਹੈ ਜੋ ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਲੋਕਾਚਾਰ ਅਤੇ ਸਾਸ਼ਨ ਵਿਚ ਰਾਜਭਵਨ ਦੀ ਮਹਤੱਵਪੂਰਨ ਭੁਮਿਕਾ ਨੂੰ ਦਰਸ਼ਾਉਂਦੀ ਹੈ।
ਇਸ ਮੌਕੇ ਤੇ ਰਾਜਪਾਲ ਦੇ ਸਕੱਤਰ ਅਤੁਲ ਦ੍ਰਿਵੇਦੀ, ਰਾਜਪਾਲ ਦੇ ਵਿਸ਼ੇਸ਼ ਕਾਰਜ ਅਧਿਕਾਰੀ ਬਖਵਿੰਦਰ ਸਿੰਘ, ਰਾਜਪਾਲ ਦੇ ਆਈ ਸਲਾਹਕਾਰ ਵੀ ਬੀਏ ਭਾਨੁਸ਼਼ੰਕਰ ਅਤੇ ਹੋਰ ਅਧਿਕਾਰੀ ਅਤੇ ਮਾਣਯੋਗ ਮਹਿਮਾਨ ਮੌਜੂਦ ਸਨ।