ਚੰਡੀਗੜ੍ਹ– ਹਰਿਆਣਾ ਦੀ 15ਵੀਂ ਵਿਧਾਨਸਭਾ ਦੇ ਪਹਿਲੇ ਸੈਂਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਸੀਨੀਅਰ ਵਿਧਾਇਕ ਡਾ ਰਘੂਬੀਰ ਸਿੰਘ ਕਾਦਿਆਨ ਨੇ ਬਤੌਰ ਪ੍ਰੋਟੇਮ ਸਪੀਕਰ ਨਵੇਂ ਚੁਣੇ 90 ਵਿਧਾਇਕਾਂ ਨੂੰ ਵਿਧਾਨਸਭਾ ਮੈਂਬਰ ਵਜੋ ਸੁੰਹ ਦਿਵਾਈ।
ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਚੁੱਕੀ। ਇਸ ਤਰ੍ਹਾ ਕੈਬੀਨੇਟ ਮੰਤਰੀਆਂ ਸ਼ੀ ਅਨਿਲ ਵਿਜ, ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾਂ, ਸ੍ਰੀ ਵਿਪੁਲ ਗੋਇਲ, ਡ਼ ਅਰਵਿੰਦ ਸ਼ਰਮਾ, ਸ੍ਰੀ ਸ਼ਾਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸ੍ਰੀਮਤੀ ਸ਼ਰੂਤੀ ਚੌਧਰੀ, ਅਤੇ ਕੁਮਾਰੀ ਆਰਤੀ ਰਾਓ ਨੇ ਵੀ ਹਰਿਆਣਾ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਲਈ। ਉਸ ਤੋਂ ਬਾਅਦ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸ੍ਰੀ ਗੌਰਵ ਗੌਤਮ ਸਮੇਤ ਹੋਰ ਸਾਰੇ ਵਿਧਾਇਕ ਨੇ ਵੀ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਲਈ।
ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵਿਧਾਨਸਭਾ ਸਪੀਕਰ ਦੇ ਅਹੁਦੇ ਲਈ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਸਰਵਸੰਮਤੀ ਨਾਲ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਵਿਧਾਨਸਭਾ ਦੇ ਸਪੀਕਰ ਚੁਣੇ ਗਏ।
ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਵਿਧਾਨਸਭਾ ਡਿਪਟੀ ਸਪੀਕਰ ਅਹੁਦੇ ਲਈ ਵਿਧਾਇਕ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਵਿਧਾਇਕ ਸ੍ਰੀ ਘਨਸ਼ਾਮ ਦਾਸ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਸਰਸੰਮਤੀ ਨਾਲ ਵਿਧਾਇਕ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਵਿਧਾਨਸਭਾ ਦੇ ਡਿਪਟੀ ਸਪੀਕਰ ਚੁਣੇ ਗਏ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਬਕਾ ਮੁੱਖ ਮੰਤਰੀ ਸ੍ਰੀ ਭੁਪੇਂਦਰ ਸਿੰਘ ਹੁਡਾ, ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਅਤੇ ਵਿਧਾਇਕਕ ਡਾ ਰਘੂਬੀਰ ਕਾਦਿਆਨ ਸਮੇਤ ਹੋਰ ਸਾਰੇ ਮੈਂਬਰਾਂ ਨੇ ਵੀ ਹਰਵਿੰਦਰ ਕਲਿਆਣ ਨੂੰ ਸਪੀਕਰ ਅਤੇ ਡਾ ਕ੍ਰਿਸ਼ਣ ਲਾਲ ਮਿੱਢਾ ਨੂੰ ਡਿਪਟੀ ਸਪੀਕਰ ਚੁਣੇ ਜਾਣ ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।