ਚੰਡੀਗੜ੍ਹ– ਹਰਿਆਣਾ ਵਿਚ ਪਟਾਖਿਆਂ ਦੇ ਸਟੋਰੇਜ ਅਤੇ ਵਿਕਰੀ ਦੌਰਾਨ ਕਿਸੇ ਵੀ ਤਰ੍ਹਾ ਦੀ ਘਟਨਾ ਤੋਂ ਬਚਾਅ ਨੂੰ ਲੈ ਕੇ ਹਰਿਆਣਾ ਪੁਲਿਸ ਵੱਲੋਂ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ ਬਿਨ੍ਹਾਂ ਲਾਇਸੈਂਸ ਅਤੇ ਅਣਅਥੋਰਾਇਜਡ ਰੂਪ ਨਾਲ ਪਟਾਖਿਆਂ ਦੀ ਵਿਕਰੀ ਅਤੇ ਸਟੋਰੇਜ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਿਯਮ ਅਨੁਸਾਰ ਕੋਈ ਵੀ ਵਿਅਕਤੀ ਪਟਾਖਿਆਂ ਦਾ ਸਟੋਰੇਜ ਬਿਨ੍ਹਾਂ ਮੰਜੂਰੀ ਦੇ ਨਹੀਂ ਕਰ ਸਕਦਾ ।
ਪੁਲਿਸ ਮੁੱਖ ਦਫਤਰ ਵੱਲੋਂ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਪੁਲਿਸ ਇੰਸਪੈਕਟਰ ਜਨਰਲਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। iਜਾਰੀ ਦਿਸ਼ਾ-ਨਿਰਦੇਸ਼ਾ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਮੁਹਿੰਮ ਚਲਾਉਂਦੇ ਹੋਏ ਪਟਾਖਿਆਂ ਦੇ ਗੋਦਾਮਾਂ, ਵਿਕਰੀ ਕੇਂਦਰਾਂ ਅਤੇ ਟ੍ਰਾਂਸਪੋਰਟ ਵਾਹਨਾਂ ਦੀ ਪਹਿਚਾਣ ਕਰਦੇ ਹੋਏ ਉਨ੍ਹਾਂ ਨੁੰ ਸੂਚੀਬੱਧ ਕਰਨ। ਅਜਿਹੇ ਸਾਰੀ ਦੁਕਾਨਾਂ ਅਤੇ ਗੋਦਾਮਾਂ ਦਾ ਸਬੰਧਿਤ ਖੇਤਰ ਦੇ ਐਸਐਚਓ ਤੇ ਗਜਟਿਡ ਅਧਿਕਾਰੀਆਂ ਨੂੰ ਨਿਰੀਖਣ ਕਰਨ ਲਈ ਨਿਰਦੇਸ਼ਿਤ ਕਰਨ ਜਿੱਥੇ ਪਟਾਖੇ ਦੀ ਵਿਕਰੀ ਅਤੇ ਸਟੋਜੇਜ ਕੀਤਾ ਜਾਂਦਾ ਹੋਵੇ। ਇ ਦੌਰਾਨ ਉਹ ਮੰਜੂਰੀ ਚੈਕ ਕਰਣਗੇ ਅਤੇ ਯਕੀਨੀ ਕਰਣਗੇ ਕਿ ਉੱਥੇ ਨਿਯਮ ਅਨੁਸਾਰ ਸੁਰੱਖਿਆ ਦੇ ਜਰੂਰੀ ਇੰਤਜਾਮ ਕੀਤੇ ਗਏ ਹੋਣ। ਵਿਕਰੀ ਅਤੇ ਸਟੋਰੇਜ ਦੇ ਸਾਰੇ ਸਥਾਨ ਵੱਧ ਆਬਾਦੀ ਵਾਲੇ ਖੇਤਰਾਂ ਤੋਂ ਦੂਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਚਾਰੋ ਪਾਸੇ ਖੁੱਲਾ ਸਥਾਨ ਹੋਣਾ ਚਾਹੀਦਾ ਹੈ ਤਾਂ ਕਿਸੇ ਵੀ ਤਰ੍ਹਾ ਦੀ ਘਟਨਾ ਹੋਣ ਤੋਂ ਲੋਕ ਜਿਨ੍ਹਾਂ ਜਲਦੀ ਹੋ ਸਕੇ ਉਸ ਸਥਾਨ ਤੋਂ ਬਾਹਰ ਨਿਕਲ ਸਕਣ।
ਜਾਰੀ ਦਿਸ਼ਾ –ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਟਾਖਾ ਵਿਕਰੇਤਾ ਸਿਰਫ ਚੋਣ ਕੀਤੇ ਸਥਾਨਾਂ ਤੇ ਹੀ ਸਾਰੀ ਸੁਰੱਖਿਆ ਉਪਾਆਂ ਦੀ ਪਾਲਣਾ ਕਰਦੇ ਹੋਏ ਪਟਾਖੇ ਦੀ ਵਿਕਰੀ ਕਰ ਸਕਦੇ ਹਨ ਜਿੱਥੇ ਅਗਨੀ ਸੁਰੱਖਿਆ ਦੇ ਸਾਰੇ ਇੰਤਜਾਮ ਕੀਤੇ ਗਏ ਹੋਣ। ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਸ਼ਾਪ ਇੰਸਪੈਕਟਰਾਂ ਅਤੇ ਹੋਰ ਗਠਨ ਟੀਮਾਂ ਦੇ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ ਕੰਮ ਕਰਨ। ਸਬੰਧਿਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨ ਵੱਲੋਂ ਇਸ ਬਾਰੇ ਵਿਚ ਟੀਮਾਂ ਗਠਨ ਕਰਨ ਨੁੰ ਕਿਹਾ ਗਿਆ ਹੈ, ਜੋ ਸਰਕਾਰ ਵੱਲੋਂ ਇਸ ਬਾਰੇ ਵਿਚ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਕੀਨੀ ਕਰਣਗੇ ਅਤੇ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਕਾਨੂੰਨ ਅਤੇ ਸ਼ਾਤੀ ਵਿਵਸਥਾ ਬਣਾਏ ਰੱਖਣ ਨੂੰ ਲੈ ਕੇ ਸਖਤ ਨਿਗਰਾਨੀ ਰੱਖਣਗੇ। ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਕਿਸੇ ਵੀ ਅਪਰਾਧ ਦੀ ਸੰਭਾਵਨਾਵਾਂ ਨੁੰ ਰੋਕਨ ਲਈ ਸੰਵੇਦਨਸ਼ੀਲ ਸਥਾਨਾਂ ਅਤੇ ਬਾਜਾਰ ਆਦਿ ਵਿਚ ਪੈਟਰੋਲਿੰਗ ਤੇ ਨਾਕਾਬੰਦੀ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦੀਵਾਲੀ ਦੇ ਦਿਨ ਆਗਜਨੀ ਸਬੰਧੀ ਘਟਨਾਵਾਂ ਨਾਲ ਨਜਿਠਣ ਲਈ ਵਿਭਾਗਾਂ ਨੂੰ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਸਪਤਾਲਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਅੱਗ ਤੋਂ ਜਲਣ ਆਦਿ ਦੇ ਮਾਮਲੇ ਆਉਣ ਤੇ ਵਿਅਕਤੀ ਤੁਰੰਤ ਉਪਚਾਰ ਕੀਤਾ ਜਾ ਸਕੇ। ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਵੱਲੋਂ ਪਟਾਖੇ ਦੀ ਵਿਰਕੀ ਤੇ ਇਸਤੇਮਾਲ ਨੂੰ ਲੈ ਕੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਸਖਤੀ ਨਾਲ ਪਾਲਣਾ ਕਰਨ ਦੇ ਲਈ ਸਾਰੇ ਅਧਿਕਾਰੀਆਂ ਨੂੰ ਸਹੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ।