ਹਰਿਆਣਾ

ਪਿਹੋਵਾ ਤੋਂ ਯਮੁਨਾਨਗਰ ਤਕ ਫੋਰਲੇਨ ਦੇ ਨਾਲ-ਨਾਲ ਕੁਰੂਕਸ਼ੇਤਰ ਅਤੇ ਲਾਡਵਾ ਵਿਚ ਬਣੇਗਾ ਬਾਈਪਾਸ - ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਕੌਮੀ ਮਾਰਗ ਬਿਊਰੋ | October 28, 2024 07:24 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਹੋਵਾ, ਕੁਰੂਕਸ਼ੇਤਰ , ਲਾਡਵਾ ਤੇ ਨਾਲ-ਨਾਲ ਹਰਿਦਵਾਰ ਜਾਣ ਵਾਲੇ ਲੱਖਾਂ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਪਿਹੋਵਾ ਤੋਂ ਯਮੁਨਾਨਗਰ ਤਕ ਸੜਕ ਨੂੰ ਫੋਰਲੇਨ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਕੁਰੂਕਸ਼ੇਤਰ ਅਤੇ ਲਾਡਵਾ ਵਿਚ ਵੀ ਬਾਈਪਾਸ ਬਣਾ ਕੇ ਲੋਕਾਂ ਨੂੰ ਟ੍ਰੈਫਿਕ ਜਾਮ ਵਰਗੀ ਸਮਸਿਆ ਤੋਂ ਨਿਜਾਤ ਦਿਵਾਈ ਜਾਵੇਗੀ। ਸੂਬੇ ਵਿਚ ਤੇਜ ਗਤੀ ਦੇ ਨਾਲ ਕਈ ਹਜਾਰ ਕਰੋੜ ਰੁਪਏ ਦੀ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ।

ਮੁੱਖ ਮੰਤਰੀ ਅੱਜ ਜਿਲ੍ਹਾ ਕੁਰੂਕਸ਼ੇਤਰ ਵਿਚ ਕਾਰਜਕਰਤਾਵਾਂ ਵੱਲੋਂ ਪ੍ਰਬੰਧਿਤ ਸਵਾਗਤ ਤੇ ਧੰਨਵਾਦ ਸਮਾਰੋਹ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਮੌਜੂਦ ਕਾਰਜਕਰਤਾਵਾਂ, ਅਧਿਕਾਰੀਆਂ ਤੇ ਖੇਤਰ ਦੀ ਸਨਮਾਨਿਤ ਜਨਤਾ ਨੂੰ ਹੱਥ ਜੋੜ ਕੇ ਸੀਸ ਨਿਵਾਉਂਦੇ ਹੋਏ ਕਮਲ ਦਾ ਫੁੱਲ ਖਿਲਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੀਵਾਲੀ ਅਤੇ ਭਰਾ ਦੂਜ, ਛੱਠ ਪੂ੧ਾ ਤੇ ਵਿਸ਼ਵਕਰਮਾ ਜੈਯੰਤੀ ਦੀ ਵੀ ਸਾਰਿਆਂ ਨੁੰ ਵਧਾਈ ਦਿੱਤੀ।

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਰਜਕਰਤਾਵਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਭਾਜਪਾ ਦੀ ਸੂਬੇ ਵਿਚ ਤੀਜੀ ਵਾਰ ਸਰਕਾਰ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲ ਕੇ ਲਾਡਵਾ ਨੂੰ ਵਿਕਾਸ ਦੇ ਮੱਦੇਨਜਰ ਬਿਹਤਰ ਬਨਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮੈਟਰੋ ਤੇ ਲੋਕਲ ਟ੍ਰੇਨਾਂ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਪਣੇ ਆਵਾਜਾਈ ਵਿਚ ਆਸਾਨੀ ਹੋਵੇ। ਸੂਬੇ ਵਿਚ ਜਲਦੀ ਹੀ ਅਜਿਹੇ ਬਹੁਤ ਸਾਰੀ ਸੜਕ ਪਰਿਯੋਜਨਾਵਾਂ ਤੇ ਹੋਰ ਪਰਿਯੋਜਨਾਵਾਂ ਨੂੰ ਗਤੀ ਦੇਣ ਦਾ ਕੰਮ ਕੀਤਾ ਜਾਵੇਗਾ। ਜਿਸ ਤੋ ਇੰਫ੍ਰਾਸਟਕਚਰ ਬਿਹਤਰ ਹੋਣ ਅਤੇ ਲੋਕਾਂ ਨੂੰ ਇੰਨ੍ਹਾਂ ਸਹੂਲਤਾਂ ਦਾ ਲਾਭ ਮਿਲੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਾਗਰਿਕਾਂ ਦੀ ੧ੋ ਵੀ ਸਮਸਅਿਾਵਾਂ ਅਤੇ ਕੰਮ ਹਨ ਉਨ੍ਹਾਂ ਨੁੰ ਪ੍ਰਾਥਮਿਕਤਾ ਦੇ ਆਧਾਰ 'ਤੇ ਕਰਵਾਉਣਾ ਯਕੀਨੀ ਕੀਤਾ ਜਾਵੇਗਾ।

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲਾਡਵਾ ਵਿਧਾਨਸਭਾ ਖੇਤਰ ਤਹਿਤ ਜਿੱਥੇ ਵੀ ਸੜਕਾਂ ਨਾਲ ਸਬੰਧਿਤ ਪੈਚ ਵਰਕ ਜਾਂ ਸੜਕਾਂ ਨੁੰ ਦਰੁਸਤ ਕੀਤਾ ਜਾਣਾ ਹੈ, ਉਸ ਕੰਮ ਨੂੰ ਜਲਦੀ ਤੋਂ ਜਲਦੀ ਕਰਵਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਦੀ ਸਮਸਿਆ ਦਾ ਹੱਲ ਕਰਨਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ ਅਤੇ ਜਨਤਾ ਲਈ 24 ਘੰਟੇ ਸਾਡੇ ਦਰਵਾਜੇ ਖੁੱਲੇ ਹਨ।

ਉਨ੍ਹਾਂ ਨੇ ਕਿਹਾ ਕਿ ਜਿੰਦਾਂ ਹੀ ਸਮੇਂ ਮਿਲੇਗਾ ਊਹ ਲਾਡਵਾ ਦੇ ਹਰੇ ਵਾਰਡ, ਪਿੰਡ, ਮੋਹੱਲ ਵਿਚ ਜਾ ਕੇ ਜਨਤਾ ਦਾ ਇੱਥੋਂ ਕਮਲ ਦਾ ਫੁੱਲ ਖਿਲਾਉਣ ਲਈ ਧੰਨਵਾਦ ਵੀ ਕਰਣਗੇ। ਉਨ੍ਹਾਂ ਨੇ ਸਾਰੇ ਕਾਰਜਕਰਤਾਵਾਂ, ਅਧਿਕਾਰੀਆਂ, ਡਿਵੀਜਨਲ ਪ੍ਰਮੁੱਖ ਨੂੰ ਕਿਹਾ ਕਿ ਭਾਜਪਾ ਵੱਲੋਂ ਆਨਲਾਇਨ ਭਾਜਪਾ ਦੀ ਪ੍ਰਾਥਮਿਕ ਮੈਂਬਰ ਬਨਾਉਣ ਦੀ ਮੁਹਿਮ ਚਲਾਈ ਗਈ ਹੈ। ਹਰ ਬੂਥ 'ਤੇ ਸਮਾਜ ਦੇ ਹਰ ਵਰਗ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਤੋਂ ਘੱਟ 300 ਲੋਕਾਂ ਨੁੰ ਇਸ ਮੁਹਿਮ ਨਾਲ ਜੋੜਨਾ ਹੈ।

ਇਸ ਮੌਕੇ 'ਤੇ ਸਾਬਕਾ ਮੰਤਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਪੁਲਿਸ ਸੁਪਰਡੈਂਟ ਵਰੁਣ ਸਿੰਗਲਾ ਸਮੇਤ ਹੋਰ ਮਾਣਯੋਗ ਲੋਕ ਮੌਜੂਦ ਸਨ।

Have something to say? Post your comment

 

ਹਰਿਆਣਾ

ਡੇਂਗੂ ਦੀ ਰੋਕਥਾਮ ਅਤੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪੂਰੀ ਤਿਆਰੀ, ਲਗਾਤਾਰ ਕਰਵਾਈ ਜਾ ਰਹੀ ਫਾਗਿੰਗ

ਚੰਡੀਗੜ੍ਹ 'ਤੇ ਹਰਿਆਣਾ ਦਾ ਵੀ ਹੱਕ, ਭਗਵੰਤ ਮਾਨ ਵਿਧਾਨਸਭਾ ਦੇ ਵਿਸ਼ਾ 'ਤੇ ਰਾਜਨੀਤੀ ਨਾ ਕਰਨ - ਨਾਇਬ ਸਿੰਘ ਸੈਨੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਗੁਰਦੁਆਰਾ ਨਾਢਾ ਸਾਹਿਬ ਵਿਖੇ "ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ" ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਨੂੰ ਸੌਂਪੀ ਗਈ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

ਹਰਿਆਣਾ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਵਿਚ ਆਈ ਗਿਰਾਵਟ - ਸ਼ਾਮ ਸਿੰਘ ਰਾਣਾ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਜਨਵਰੀ ਵਿਚ - ਜੱਜ ਐਚ ਐਸ ਭੱਲਾ

ਪੰਚਕੂਲਾ ਪੁਸਤਕ ਮੇਲਾ, ਗਿਆਨ, ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸੰਗਮ: ਧਨਖੜ

ਡੀਏਪੀ ਖਾਦ ਦੀ ਉਪਲਬਧਤਾ ਵਿਚ ਕੋਈ ਕਮੀ ਨਹੀਂ-ਸਮੇਂ 'ਤੇ ਮਿਲੇਗੀ ਖਾਦ - ਮੁੱਖ ਮੰਤਰੀ ਮੰਤਰੀ ਨਾਇਬ ਸਿੰਘ ਸੈਨੀ

ਤੀਜਾ ਪੰਚਕੂਲਾ ਪੁਸਤਕ ਮੇਲੇ ਦਾ ਉਦਘਾਟਨ ਕਰਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ