ਹਰਿਆਣਾ

ਹਰਿਆਣਾ ਸਿਵਲ ਸਕੱਤਰੇਤ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਵਾਈ ਰਾਸ਼ਸ਼ਰੀ ਏਕਤਾ ਦੀ ਸੁੰਹ

ਕੌਮੀ ਮਾਰਗ ਬਿਊਰੋ | October 30, 2024 08:53 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਯੰਤੀ ਦੇ ਮੌਕੇ 'ਤੇ ਸਰਕਾਰ ਪਟੇਲ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੁੰ ਨਮਨ ਕੀਤਾ ਅਤੇ ਉਨ੍ਹਾਂ ਦੇ ਚਰਣਾਂ ਵਿਚ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਸਿਵਲ ਸੇਵਕਾਂ ਨੂੰ ਅਪੀਲ ਕੀਤੀ ਕਿ ਊਹ ਰਾਸ਼ਟਰੀ ਏਕਤਾ ਦਿਵਸ 'ਤੇ ਇਹ ਸੰਕਲਪ ਲੈਣ ਕਿ ਹਰਿਆਣਾ ਦੇ ਲੋਕਾਂ ਦੀ ਜੋ ਵੀ ਉਮੀਦਾਂ ਹੈ, ਉਨ੍ਹਾਂ 'ਤੇ ਅਸੀਂ ਖਰਾ ਉਤਰਾਂਗੇ ਤੇ ਉਨ੍ਹਾਂ ਦੀ ਜਰੂਰਤਾਂ ਨੂੰ ਪੂਰਾ ਕਰਦੇ ਹੋਏ ਹਰਿਆਣਾ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਕੰਮ ਕਰਣਗੇ।

ਮੁੱਖ ਮੰਤਰੀ ਅੱਜ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਰਾਸ਼ਟਰੀ ਏਕਤਾ ਦਿਵਸ 'ਤੇ ਪ੍ਰਬੰਧਿਤ ਸੁੰਹ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਫੋਟੋ 'ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੁੰ ਨਮਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਉੱਚ ਕੋਟੀ ਦੇ ਰਾਜਨੇਤਾ ਅਤੇ ਪ੍ਰਸਾਸ਼ਨਿਕ ਵਿਅਕਤੀ ਸਨ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਜਾਨਣ ਨੁੰ ਮਿਲਦਾ ਹੈ ਕਿ ਉਨ੍ਹਾਂ ਦਾ ਜੀਵਨ ਸਦਾ ਦੇਸ਼ ਦੇ ਹਿੱਤ ਅਤੇ ਦੇਸ਼ ਦੇ ਲੋਕਾਂ ਦੀ ਸਮਸਿਆਵਾਂ ਦੇ ਹੱਲ ਕਰਨ ਲਈ ਸਮਰਪਣ ਰਿਹਾ ਤਾਂ ਜੋ ਆਉਣ ਵਾਲੀ ਪੀੜੀਆਂ ਖੁੱਲੀ ਹਵਾ ਵਿਚ ਸਾਂਹ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੂਕਿਮਾ ਨਿਭਾਈ, ਉੱਥੇ ਹੀ ਆਜਾਦੀ ਦੇ ਬਾਅਦ ਦੇਸ਼ ਨੂੰ ਇਕ ਧਾਗੇ ਵਿਚ ਪਿਰੋਣ ਅਮੁੱਲ ਕੰਮ ਵੀ ਕੀਤਾ।ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਜਦੋਂ ਦੇਸ਼ ਆਜਾਦ ਹੋਇਆ, ਤਾਂ ਉਸ ਸਮੇਂ ਦੇਸ਼ ਕਈ ਛੋਟੀ ਤੇ ਵੱਡੀ ਰਿਆਸਤਾਂ ਵਿਚ ਵੰਡਿਆ ਸੀ। ਉਸ ਸਮੇਂ ਸਰਦਾਰ ਪਟੇਲ ਨੇ ਆਪਣੀ ਸਮਝ ਨਾਲ 562 ਰਿਆਸਤਾਂ ਦਾ ਏਕੀਕਿਰਣ ਕਰ ਏਕਤਾ ਦੇ ਧਾਗੇ ਵਿਚ ਪਿਰੋ ਕੇ ਅਖੰਡ ਭਾਂਰਤ ਦਾ ਨਿਰਮਾਣ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਆਜਾਦ ਹੋਇਆ ਤਾਂ ਇਕ ਪਾਸੇ ਆਜਾਦੀ ਾਦ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਦੂ੧ੇ ਅਤੇ ਲੱਖਾਂ ਲੋਕਾਂ ਦਾ ਬਲਿਦਾਨ ਹੋ ਰਿਹਾ ਸੀ। ਕਈ ਕ੍ਰਾਂਤੀਕਾਰੀਆਂ ਵਿਚ ਇਸ ਦੇਸ਼ ਦੀ ਆਜਾਦੀ ਦੇ ਲਈ ਖੁਦ ਨੂੰ ਕੁਰਬਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਗ੍ਰੇਜਾਂ ਨੇ ਇਹ ਬਹੁਤ ਜੁਲਮ ਕੀਤਾ ਅਤੇ ਲੋਕਾਂ ਦਾ ਸ਼ੋਸ਼ਨ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਾਨੂੰਨ ਵੀ ਆਪਣੀ ਸਹੂਲਤ ਅਨੁਸਾਰ ਬਣਾਏ। ਜੇਕਰ ਕੋਈ ਅਗ੍ਰੇਜਾਂ ਦੇ ਵਿਰੁੱਧ ਆਵਾਜ ਉਠਾਉਂਦਾ ਸੀ ਤਾਂ ਉਸ ਤਸੀਹੇ ਦਿੱਤੇ ਜਾਂਦੇ ਸਨ। ਪਰ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਅੰਗੇ੍ਰਜਾਂ ਦੇ ਬਣਾਏ ਹੋਏ ਕਾਨੂੰਨ ਨੁੰ ਖਤਮ ਕਰਕੇ ਭਾਰਤ ਸੰਹਿਤਾ ਅਨੁਸਾਰ ਕਾਨੁੰਨ ਬਨਾਉਣ ਦਾ ਕੰਮ ਕੀਤਾ ਗਿਆ ਹੈ।ਮੁੱਖ ਮੰਤਰੀ ਨੈ ਕਿਹਾ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35-ਏ ਦੇ ਕਾਰਨ ਉੱਥੇ ਦੇ ਲੋਕ ਪੀੜਤ ਸਨ, ਕਿਉਂਕਿ ਇੱਥੇ ਵਿਕਾਸ ਨਹੀਂ ਹੋ ਪਾ ਰਿਹਾ ਸੀ। ਇੰਨ੍ਹਾਂ ਹੀ ਨਹੀਂ , ਦੇਸ਼ ਵੀ ਇਹ ਦੰਸ਼ ਝੇਲ ਰਿਹਾ ਸੀ। ਲੰਬੇ ਸਾਲਾਂ ਤਕ ਜੰਮੂ ਅਤੇਸ਼ਮੀਰ ਦੇਸ਼ ਦਾ ਅੰਗ ਨਹੀਂ ਬਣ ਪਾਇਆ। ਇਹ ਬਹੁਤ ਮੰਦਭਾਗੀ ਸੀ ਕਿ ਭਾਂਰਤ ਵਿਚ 2 ਸੰਵਿਧਾਨ 2 ਨਿਸ਼ਾਨ ਅਤੇ 2 ਪ੍ਰਧਾਨ ਸਨ। ਇਹ ਕਿਦਾਂ ਦੀ ਸੁਤੰਤਰਤਾ ਸੀ। ਪਬ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਜੋ ਭਾਰਤ ਨੂੰ ਅਜਿਹਾ ਪ੍ਰਧਾਨ ਮੰਤਰੀ ਮਿਲਿਆ, ਜਿਨ੍ਹਾਂ ਨੇ ਧਾਰਾ-370 ਅਤੇ 35-ਏ ਨੂੰ ਖਤਮ ਕਰ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਬਣਾ ਕੇ ਪੂਰੇ ਦੇਸ਼ ਨੂੰ ਏਕਤਾ ਦੇ ਧਾਗੇ ਵਿਚ ਪਿਰੋਇਆ। ਇਹ ਪ੍ਰਧਾਨ ਮੰਤਰੀ ਦੀ ਸਰਦਾਰ ਵਲੱਭਭਾਈ ਪਟਲੇ ਨੂੰ ਸੱਚੀ ਸ਼ਰਧਾਂਜਲੀ ਸੀ।

ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਦਿੱਤੇ ਗਏ ਅਮੁੱਲ ਯੋਗਦਾਨ ਨੂੰ ਜੇਕਰ ਕਿਸੇ ਨੇ ਯਾਦ ਕੀਤਾ ਹੈ ਤਾਂ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹਨ। ਉਨ੍ਹਾਂ ਨੇ ਗੁਜਰਾਤ ਵਿਚ ਸਰਦਾਰ ਪਟੇਲ ਦੀ ਵਿਸ਼ਵ ਦੀ ਸੱਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਸਥਾਪਿਤ ਕਰਨ ਦਾ ਕੰਮ ਕੀਤਾ, ਜੋ ਭਾਵੀ ਪੀੜੀਆਂ ਦੇ ਲਈ ਏਕਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਜਨਮਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਨਾਲ ਹੀ ਹਰ ਸਾਲ ਸਰਦਾਰ ਪਟੇਲ ਦੀ ਜੈਯੰਤੀ 'ਤੇ ਰਨ ਫਾਰ ਯੂਨਿਟੀ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੁੰ ਯਾਦ ਕਰਨ ਦਾ ਕੰਮ ਕੀਤਾ ਹੈ। ਇਸ ਦਾ ਉਦੇਸ਼ ਹੈ ਕਿ ਸਾਰੇ ਨਾਗਰਿਕ ਇਕੱਠੇ ਅੱਗੇ ਵੱਧਣ।

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਯੰਤੀ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ 'ਤੇ ਉਨ੍ਹਾਂ ਦਾ ਜੈਯੰਤੀ ਸਾਲ ਪੂਰੇ ਦੇਸ਼ ਵਿਚ ਮਨਾਇਆ ਜਾਵੇਗਾ। ਅਗਲੇ ਪੂਰੇ ਇਕ ਸਾਲ ਉਨ੍ਹਾਂ ਦੀ ਯਾਦ ਵਿਚ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ। ਇੰਨ੍ਹਾਂ ਪ੍ਰੋਗ੍ਰਾਮਾਂ ਦਾ ਮੁੱਖ ਉਦੇਸ਼ ਲੋਕਾਂ ਵਿਚ ਰਾਸ਼ਟਰੀ ਏਕਤਾ ਦੇ ਪ੍ਰਤੀ ਚੇਤਨਾ ਪੈਦਾ ਕਰਨਾ ਅਤੇ ਨੌਜੁਆਨ ਪੀੜੀ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਵਿਚਾਰਧਾਰਾ ਨਾਲ ਜੋੜਨਾ ਹੈ। ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅੱਜ ਇਸ ਮੌਕੇ 'ਤੇ ਸਿਵਲ ਸੇਵਕਾਂ ਵਜੋ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਸਾਰੇ ਹਰਿਆਣਾਵਾਸੀਆਂ ਦੀ ਹਰ ਉਮੀਦ ਅਤੇ ਜਰੂਰਤਾਂ ਨੂੰ ਪੂਰਾ ਕਰਨ ਦਾ ਕੰਮ ਕਰਾਂਗੇ ਅਤੇ ਮਜਬੂਤੀ ਨਾਲ ਹਰਿਆਣਾ ਨੂੰ ਅੱਗੇ ਵਧਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਕਲਪ ਕੀਤਾ ਹੈ ਕਿ ਸਾਲ 2047 ਤਕ ਭਾਰਤ ਦੇਸ਼ ਵਿਕਸਿਤ ਰਾਸ਼ਟਰ ਬਣ। ਇਸ ਸੰਕਲਪ ਵਿਚ ਹਰਿਆਣਾ ਦੀ 2.80 ਕਰੋੜ ਜਨਤਾ ਸਮੂਹਿਕ ਰੂਪ ਨਾਲ ਆਪਣਾ ਯੋਗਦਾਨ ਅਦਾ ਕਰੇਗੀ ਅਤੇ ਵਿਕਸਿਤ ਭਾਰਤ ਬਨਾਉਣ ਵਿਚ ਹਰਿਆਣਾ ਦਾ ਮਹਾਨ ਯੋਗਦਾਨ ਹੋਵੇਗਾ।

ਸਮਾਰੋਹ ਵਿਚ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸੁੰਹ ਦਿਵਾਈ - ਮੈਂ ਸੱਚੀਨਿਸ਼ਠਾ ਨਾਲ ਸੁੰਹ ਖਾਂਦਾ ਹਾਂ ਕਿ ਮੈਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਖੁਦ ਨੂੰ ਸਮਰਪਿਤ ਕਰਾਂਗਾਂ ਅਤੇ ਆਪਣੇ ਦੇਸ਼ਵਾਸੀਆਂ ਦੇ ਵਿਚ ਇਹ ਸੰਦੇਸ਼ ਫੈਲਾਉਣ ਦਾ ਵੀ ਯਤਨ ਕਰੂੰਗਾ। ਮੈਂ ਇਹ ਸੁੰਹ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ, ਜਿਸ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਦੂਰਦਰਸ਼ਿਤਾ ਅਤੇ ਕੰਮਾਂ ਵੱਲੋਂ ਸੰਭਵ ਬਣਾਇਆ ਜਾ ਸਕੇ। ਮੈਂ ਆਪਣੇ ਦੇਸ਼ ਦੀ ਅੰਦੂਰਣੀ ਸੁਰੱਖਿਆ ਸੁਰੱਖਿਅਤ ਕਰਨ ਲਈ ਆਪਣਾ ਯੋਗਦਾਨ ਕਰਨ ਦਾ ਵੀ ਸੱਚੀ ਨਿਸ਼ਠਾ ਨਾਲ ਸੰਕਲਪ ਕਰਦਾ ਹਾਂ।

ਇਸ ਮੌਕੇ 'ਤੇ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਸਮੇਤ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।

Have something to say? Post your comment

 

ਹਰਿਆਣਾ

ਸਰਦਾਰ ਪੇਟੇਲ ਦੀ ਜੈਯੰਤੀ ਮੌਕੇ ਵਿਚ ਰਾਸ਼ਟਰੀ ਏਕਤਾ ਦਿਵਸ 'ਤੇ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਨ ਫਾਰ ਯੂਨਿਟੀ

ਹਰਿਆਣਾ ਵਿਚ ਐਮਐਸਪੀ 'ਤੇ ਖਰੀਫ ਫਸਲਾਂ ਦੀ ਖਰੀਦ ਜਾਰੀ

ਪਿਹੋਵਾ ਤੋਂ ਯਮੁਨਾਨਗਰ ਤਕ ਫੋਰਲੇਨ ਦੇ ਨਾਲ-ਨਾਲ ਕੁਰੂਕਸ਼ੇਤਰ ਅਤੇ ਲਾਡਵਾ ਵਿਚ ਬਣੇਗਾ ਬਾਈਪਾਸ - ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਪਰਾਲੀ ਸਾੜਨ ਦੇ ਦੋਸ਼ 'ਚ 192 ਕਿਸਾਨਾਂ 'ਤੇ ਮਾਮਲਾ ਦਰਜ ਹਰਿਆਣਾ 'ਚ

ਪਟਾਖਿਆਂ ਦੀ ਵਿਕਰੀ ਤੇ ਸਟੋਰੇਜ ਨੂੰ ਲੈ ਜ ਹਰਿਆਣਾ ਪੁਲਿਸ ਨੇ ਜਾਰੀ ਕੀਤੇ ਜਰਰੀ ਦਿਸ਼ਾ-ਨਿਰਦੇਸ਼

ਮੁੱਖ ਮੰਤਰੀ ਨਾਇਬ ਸਿੰਘ ਨੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਕੀਤੀ ਮੁਲਾਕਾਤ

15ਵੀਂ ਵਿਧਾਨਸਭਾ ਦੇ ਪਹਿਲੇ ਦਿਨ ਪ੍ਰੋਟੇਮ ਸਪੀਕਰ ਡਾ ਰਘੂਬੀਰ ਸਿੰਘ ਕਾਦਿਆਨ ਨੇ ਵਿਧਾਇਕਾਂਨੂੰ ਦਿਵਾਈ ਸੁੰਹ

ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਕਾਫੀ ਟੇਬਲ ਬੁੱਕ ਹਰਿਆਣਾ ਰਾਜਭਵਨ-ਏਕ ਦ੍ਰਿਸ਼ਟੀ ਦੀ ਘੁੰਡ ਚੁਕਾਈ

ਮੁੱਖ ਮੰਤਰੀ ਨੇ ਜਿਲ੍ਹਾ ਨਗਰ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਦੇ ਨਾਲ ਕੀਤੀ ਅਹਿਮ ਮੀਟਿੰਗ

ਕੁਰੂਕਸ਼ਤਰ ਵਿਚ 28 ਨਵੰਬਰ ਤੋਂ 15 ਦਸੰਬਰ ਤਕ ਪ੍ਰਬੰਧਿਤ ਹੋਵੇਗਾ ਕੌਮਾਂਤਰੀ ਗੀਤਾ ਮਹੋਤਸਵ