ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕ੍ਰਾਂਤੀਕਾਰੀ ਵੀਰਾਂ ਦੇ ਸਪਨਿਆਂ ਦਾ ਭਾਰਤ ਬਨਾਉਣ ਦੀ ਦਿਸ਼ਾ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਅਸੀਂ ਸਾਰੇ ਮਿਲ ਕੇ ਹਰਿਆਣਾ ਦਾ ਨਵ-ਨਿਰਮਾਣ ਕਰਣਗੇ। ਸੂਬੇ ਦੇ 2.80 ਕਰੋੜ ਹਰਿਆਣਵੀ ਨੂੰ ਬਿਨ੍ਹਾਂ ਭੇਦਭਾਵ ਵਿਕਾਸ ਦੀ ਰਾਹ 'ਤੇ ਅੱਗੇ ਵਧਾਉਣ ਲਈ ਵਿਧਾਨਸਭਾ ਚੋਣ ਤੋਂ ਪਹਿਲਾਂ ਜਾਰੀ ਕੀਤੇ ਗਏ ਸੰਕਲਪ ਪੱਤਰ ਨੂੰ ਸੂਬਾ ਸਰਕਾਰ ਵੱਲੋਂ ਹੁਬਹੂ ਧਰਾਤਲ 'ਤੇ ਉਤਾਰਿਆ ਜਾਵੇਗਾ।
ਮੁੱਖ ਮੰਤਰੀ ਅੱਜ ਜਿਲ੍ਹਾ ਸੋਨੀਪਤ ਦੇ ਗੋਹਾਨਾ ਵਿਚ ਪ੍ਰਬੰਧਿਤ ਇਕ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਮੌਜੂਦ ਜਨਤਾ ਤੇ ਸੂਬਾਵਾਸੀਆਂ ਨੂੰ ਭਗਵਾਨ ਵਿਸ਼ਵਕਰਮਾ ਜੈਯੰਤੀ, ਹਰਿਆਣਾ ਦਿਵਸ, ਦੀਵਾਲੀ, ਭੈਯਾ ਦੂਜ ਤੇ ਗੋਪਾਸ਼ਟਮੀ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ 2.80 ਕਰੋੜ ਨਾਗਰਿਕਾਂ ਦੀ ਉਮੀਦਾਂ ਅਤੇ ਆਸਾਂ 'ਤੇ ਖਰਾ ਉਤਰਣ ਲਈ ਤੇਜੀ ਨਾਲ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸੰਕਲਪ ਪੱਤਰ ਦੇ ਅਨੁਰੂਪ ਯੋਜਨਾਵਾਂ ਨੂੰ ਤੇਜੀ ਦੇਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਵਿਕਾਸ ਦੇ ਵੱਖ-ਵੱਖ ਪੜਾਅ ਪਾਰ ਕਰਦੇ ਹੋਏ ਅੱਜ ਹਰਿਆਣਾ 58 ਸਾਲ ਦਾ ਹੋ ਚੁੱਕਾ ਹੈ। ਇਸ ਦੇ ਲਈ ਸਾਰੇ ਵਰਗ ਵਧਾਈਯੋਗ ਹਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਰਜਕਰਤਾਵਾਂ ਅਤੇ ਵੋਟਰਾਂ ਨੇ ਭਾਜਪਾ 'ਤੇ ਆਪਣੇ ਵਿਸ਼ਵਾਸ ਨੂੰ ਮਜਬੂਤ ਕਰਦੇ ਹੋਏ ਇਤਹਾਸਿਕ ਜਿੱਤ ਦਰਜ ਕਰਨ ਵਿਚ ਅਹਿਮ ਭੂਕਿਮਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਤੇ ਪਹਿਲਾਂ ਸਾਢੇ ਨੌ ਸਾਲ ਰਹੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਬਣਾਈ ਗਈ ਮਜਬੂਤ ਵਿਵਸਥਾ 'ਤੇ ਅੱਗੇ ਵੱਧਦੇ ਹੋਏ ਸਾਡੀ ਡਬਲ ਇੰਜਨ ਦੀ ਸਰਕਾਰ ਤੇਜੀ ਨਾਲ ਆਪਣਾ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਬੇਰੁ੧ਗਾਰੀ ਨੂੰ ਲੈ ਕੇ ਜੋ ਗੁਮਰਾਹ ਪ੍ਰਚਾਰ ਚੋਣ ਦੌਰਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਨੇਤਾਵਾਂ ਵੱਲੋਂ ਹਜਾਰਾਂ ਨੌਜੁਆਨਾਂ ਦੇ ਭਰਤੀ ਨਤੀਜੇ ਰੋਕਨ ਦਾ ਜੋ ਯਤਨ ਕੀਤਾ ਗਿਆ, ਉਸ ਤੋਂ ਉਨ੍ਹਾਂ ਦੀ ਨੌਜੁਆਨ ਵਿਰੋਧੀ ਮਾਨਸਿਕਤਾ ਜਨਤਾ-ਜਨਾਰਦਨ ਦੇ ਸਾਹਮਣੇ ਆ ਗਈ। ਸਾਡੇ ਮਿਹਨਤੀ ਕਾਰਜਕਰਤਾਵਾਂ ਨੇ ਆਮ ਆਦਮੀ ਨੂੰ ਇਹ ਅਹਿਸਾਸ ਦਿਵਾਉਣ ਦਾ ਕੰਮ ਕੀਤਾ ਕਿ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਦੇ ਨੌਜੁਆਨਾਂ ਦੇ ਉਜਵਲ ਭਵਿੱਖ ਨੂੰ ਭਾਜਪਾ ਹੀ ਸੁਰੱਖਿਅਤ ਕਰ ਸਕਦੀ ਹੈ ਅਤੇ ਜਨਤਾ ਵਿਸ਼ੇਸ਼ਕਰ ਨੌਜੁਆਨਾਂ ਦਾ ਸਾਥ ਦੇ ਕੇ ਸਾਡੀ ਸਰਕਾਰ 'ਤੇ ਭਰੋਸਾ ਜਤਾਇਆ ਹੈ।