ਚੰਡੀਗੜ੍ਹ - ਹਰਿਆਣਾ ਨੂੰ ਏਕ ਭਾਰਤ ਸ਼੍ਰੇਸ਼ਠ ਭਾਂਰਤ ਦੀ ਅਵਧਾਰਣਾ ਨੂੰ ਸਾਕਾਰ ਕਰਨ ਲਈ ਉਰਜਾ ਸਭਿਆਚਾਰ ਸਮਿਤੀ ਦੀ ਪਹਿਲ 'ਤੇ ਵੱਖ-ਵੱਖ ਵਿਭਾਗਾਂ ਦੇ ਸੰਯੁਕਤ ਯਤਨ ਨਾਲ 4 ਤੋਂ 10 ਨਵੰਬਰ, 2024 ਤਕ ਇੰਦਰਧਨੁਸ਼ ਓਡੀਟੋਰਿਅਮ ਸੈਕਟਰ-5 ਪੰਚਕੂਲਾ ਵਿਚ ਤੀਜਾ ਪੰਚਕੂਲਾ ਪੁਸਤਕ ਮੇਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਇਸ ਮੌਕੇ 'ਤੇ ਮੁੱਖ ਮਹਿਮਾਨ ਹੋਣਗੇ।
ਉਨ੍ਹਾਂ ਨੇ ਦਸਿਆ ਕਿ ਉਰਜਾ ਸਭਿਆਚਾਰ ਸਮਿਤੀ ਦੀ ਪਹਿਲ 'ਤੇ ਉਰਜਾ ਵਿਭਾਗ ਹਰਿਆਣਾ , ਵਾਤਾਵਰਣ ਵਿਭਾਗ, ਪੁਲਿਸ ਵਿਭਾਗ ਅਤੇ ਐਚਐਸਵੀਪੀ ਦੇ ਤੱਤਵਾਧਾਨ ਨਾਲ ਅਕਸ਼ੈ ਉਰਜਾ ਵਿਭਾਗ , ਪੁਲਿਸ ਵਿਭਾਗ, ਸਿਖਿਆ ਵਿਭਾਗ, ਸਭਿਆਚਾਰ ਵਿਭਾਗ, ਮਹਿਲਾ ਅਤੇ ਬਾਲ ਵਿਕਾਸ, ਟ੍ਰਾਂਸਪੋਰਟ ਵਿਭਾਗ, ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਨਿਗਮ ਪੰਚਕੂਲਾ ਦੇ ਸੰਯੁਕਤ ਪਹਿਲ 'ਤੇ ਹਿੰਦੀ, ਅੰਗੇ੍ਰਜੀ, ਪੰਜਾਬੀ ਭਾਸ਼ਾ ਦੇ 100 ਤੋਂ ਵੱਧ ਪ੍ਰਕਾਸ਼ਕਾਂ ਦੀ ਕਿਤਾਬਾਂ ਦੀ ਦੁਨੀਆ , ਪੰਚਕੂਲਾਂ ਦੇ ਨਾਗਰਿਕ ਸਮਾਜ ਲਈ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।