ਨੈਸ਼ਨਲ

ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਲੋਂ ਵਕੀਲ ਪੇਸ਼ ਨਾ ਹੋਣ ਕਰਕੇ ਅਦਾਲਤੀ ਸੁਣਵਾਈ 12 ਨਵੰਬਰ ਨੂੰ ਹੋਵੇਗੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 05, 2024 09:02 PM

ਨਵੀਂ ਦਿੱਲੀ -ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਦਿੱਲੀ ਦੇ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਵਿੱਚ ਜਗਦੀਸ਼ ਟਾਈਟਲਰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਏ ਅਤੇ ਨਾਲ ਹੀ ਇਸ ਮਾਮਲੇ ਦੀ ਸ਼ਿਕਾਇਤਕਰਤਾ ਲਖਵਿੰਦਰ ਕੌਰ ਵੀ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਅਦਾਲਤ ਅੰਦਰ ਪੇਸ਼ ਹੋਈ ਪਰ ਸ਼ਿਕਾਇਤਕਰਤਾ ਲਖਵਿੰਦਰ ਕੌਰ ਦੀ ਜਿਰ੍ਹਾ ਨਹੀਂ ਹੋ ਸਕੀ।

ਅਦਾਲਤ ਅੰਦਰ ਹੋਣ ਵਾਲੀ ਸੁਣਵਾਈ ਦੌਰਾਨ ਟਾਈਟਲਰ ਵੱਲੋਂ ਵਕੀਲ ਬਿਮਾਰ ਹੋਣ ਕਰਕੇ ਪੇਸ਼ ਨਹੀਂ ਹੋ ਸਕੇ ਜਿਸ ਕਰਕੇ ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ ਕਰਣ ਦੇ ਆਦੇਸ਼ ਦਿੱਤੇ ਗਏ। ਜਿਕਰਯੋਗ ਹੈ ਕਿ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੇ ਇਸ ਮਾਮਲੇ ਵਿੱਚ 3 ਅਕਤੂਬਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ। ਲਖਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੁਲਬੰਗਸ਼ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸੁਰਿੰਦਰ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਬਾਦਲ ਸਿੰਘ ਦਾ ਗੁਰਦੁਆਰਾ ਪੁਲਬੰਗਸ਼ ਨੇੜੇ ਭੀੜ ਨੇ ਕਤਲ ਕਰ ਦਿੱਤਾ ਹੈ ਜਿਸ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀ ।
ਅਦਾਲਤ ਨੇ 30 ਅਗਸਤ ਨੂੰ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147, 149, 153ਏ, 188, 109, 295, 380, 302 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ। ਜਗਦੀਸ਼ ਟਾਈਟਲਰ ਨੇ 13 ਸਤੰਬਰ ਨੂੰ ਰੌਜ਼ ਐਵੇਨਿਊ ਅਦਾਲਤ 'ਚ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਟਾਈਟਲਰ ਨੇ ਰਾਉਸ ਐਵੇਨਿਊ ਦੀ ਤਰਫੋਂ ਦੋਸ਼ ਤੈਅ ਕਰਨ ਦੇ ਹੁਕਮ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ, ਜੋ ਅਜੇ ਵਿਚਾਰ ਅਧੀਨ ਹੈ।
ਇਥੇ ਦਸਣਯੋਗ ਹੈ ਕਿ ਟਾਈਟਲਰ ਵਲੋਂ ਆਪਣਾ ਵਕੀਲ ਬਦਲ ਕੇ ਸਿੱਖ ਕਤਲੇਆਮ ਵਿਚ ਨਾਮਜਦ ਅਤੇ ਜੇਲ੍ਹ ਅੰਦਰ ਬੰਦ ਸੱਜਣ ਕੁਮਾਰ ਦਾ ਵਕੀਲ ਅਨਿਲ ਸ਼ਰਮਾ ਕੀਤਾ ਗਿਆ ਹੈ ਜਿਸ ਨਾਲ ਇਹ ਕਿਹਾ ਜਾ ਰਿਹਾ ਹੈ ਕਾਂਗਰਸ ਪਾਰਟੀ ਇੰਨ੍ਹਾ ਨਾਮਜਦ ਦੋਸ਼ੀਆਂ ਨੂੰ ਮਦਦ ਕਰ ਰਹੀ ਹੈ। ਅਦਾਲਤ ਅੰਦਰ ਲਖਵਿੰਦਰ ਕੌਰ ਦੇ ਨਾਲ ਬੀਬੀ ਨਿਰਪ੍ਰੀਤ ਕੌਰ ਅਤੇ ਵਕੀਲ ਐਚ ਐਸ ਫੂਲਕਾ ਪੇਸ਼ ਹੋਏ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ ਹੋਵੇਗੀ।

Have something to say? Post your comment

 

ਨੈਸ਼ਨਲ

ਪੌਲੀਕੇਬ ਕੰਪਨੀ ਨੇ ਸਿੱਖ ਦੀ ਤਸਵੀਰ ਦਾ ਉਡਾਇਆ ਮਜਾਕ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ

ਪੋਲੀਕੈਬ ਪੱਖੇ ਵਾਲੀ ਕੰਪਨੀ ਨੇ ਸਿੱਖੀ ਸਰੂਪ ਦਾ ਮਜ਼ਾਕ ਉਡਾਣ ਵਾਲਾ ਇਸ਼ਤਿਆਰ ਲਗਾਇਆ ਹਾਪੁੜ ਰੋਡ ਤੇ

ਕੈਨੇਡਾ ਅੰਦਰ ਹਿੰਸਾ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਬਾਰੇ ਡੂੰਘੀ ਪੜਤਾਲ ਕਰੇ ਪੁਲਿਸ-ਕੈਨੇਡੀਅਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ

ਯੂਪੀ, ਪੰਜਾਬ, ਕੇਰਲ 'ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ: 14 ਸੀਟਾਂ 'ਤੇ ਵੋਟਿੰਗ ਹੁਣ 13 ਦੀ ਬਜਾਏ 20 ਨਵੰਬਰ ਨੂੰ

ਸਿੱਖ ਮਸਲਿਆਂ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਕੋਲ ਸਮਾਂ ਨਾ ਹੋਣਾ ਚਿੰਤਾਜਨਕ: ਪੀਤਮਪੁਰਾ

ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਵੱਲੋਂ ਦਸਤਾਰ ਮੁਕਾਬਲੇ 10 ਨਵੰਬਰ ਨੂੰ ਦਿਲੀ ਹਾਟ ਵਿਖੇ

ਨਵੰਬਰ 1984 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ ਭੇਂਟ ਕੀਤੀ ਸ਼ਰਧਾਂਜਲੀ

ਸੁਪਰੀਮ ਕੋਰਟ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਸਿੱਖਾਂ ਤੋਂ ਸੁਪਰੀਮ ਕੋਰਟ ਵੱਲੋਂ ਇਸ ਕਤਲੇਆਮ ਦੌਰਾਨ ਆਪਣੀ ਅੱਖਾਂ ਬੰਦ ਕਰਕੇ ਰੱਖਣ ਲਈ ਮੁਆਫ਼ੀ ਮੰਗਣ: ਜੀਕੇ

ਜੰਮੂ-ਕਸ਼ਮੀਰ ਦੇ ਸਿਆਸਤਦਾਨਾਂ ਨੇ ਸ੍ਰੀਨਗਰ ਵਿੱਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ