ਨੈਸ਼ਨਲ

ਪੌਲੀਕੇਬ ਕੰਪਨੀ ਨੇ ਸਿੱਖ ਦੀ ਤਸਵੀਰ ਦਾ ਉਡਾਇਆ ਮਜਾਕ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 06, 2024 06:21 PM

ਨਵੀਂ ਦਿੱਲੀ - ਪੰਖੇ ਬਣਾਉਣ ਵਾਲੀ ਕੰਪਨੀ ਪੌਲੀਕੇਬ ਨੇ ਗਾਜੀਆਬਾਦ ਅੰਦਰ ਪਬਲਿਕ ਪਲੇਸ ਤੇ ਪੰਖੇ ਦੀ ਵਿਕਰੀ ਲਈ ਵੱਡੇ ਵੱਡੇ ਹੋਰਡਿੰਗ ਲਗਾਏ ਹਨ ਜਿਨ੍ਹਾਂ ਅੰਦਰ ਇਕ ਸਿੱਖ ਦੀ ਇਤਰਾਜਯੋਗ ਫੋਟੋ ਦੀ ਵਰਤੋਂ ਕੀਤੀ ਹੈ । ਹੋਰਡਿੰਗ ਵਿਚ ਲਗਾਈ ਗਈ ਸਿੱਖ ਦੀ ਫੋਟੋ ਦਾ ਦਾਹੜਾ ਅੱਧਾ ਅੰਦਰ ਅਤੇ ਅੱਧਾ ਫੋਟੋ ਤੋਂ ਬਾਹਰ ਦਿਖਾਇਆ ਗਿਆ ਹੈ ਤੇ ਉਪਰ ਲਿਖਿਆ ਗਿਆ ਕਿ "ਏਕਦਮ ਸੁਪਰਫਾਸਟ ਹਵਾ"। ਗਾਜੀਆਬਾਦ ਰਹਿ ਰਹੇ ਸਿੱਖਾਂ ਨੇ ਜਦੋ ਇਹ ਹੋਰਡਿੰਗ ਦੇਖੇ ਤਦ ਉਨ੍ਹਾਂ ਇਸ ਉਪਰ ਕਾਰਵਾਈ ਕਰਣ ਲਈ ਨਿੱਜੀ ਯਤਨ ਕੀਤੇ। ਜਦੋ ਇਸ ਪੱਤਰਕਾਰ ਕੋਲ ਇਹ ਫੋਟੋਆਂ ਪਹੁੰਚੀਆਂ ਤੁਰੰਤ ਪੰਥਕ ਵਕੀਲ ਨੀਨਾ ਸਿੰਘ ਦੇ ਧਿਆਨ ਵਿਚ ਲਿਆ ਕੇ ਕਾਰਵਾਈ ਕਰਣ ਲਈ ਕਿਹਾ ਜਿਸ ਤੇ ਉਨ੍ਹਾਂ ਨੇ ਪੌਲੀਕੇਬ ਕੰਪਨੀ ਨੂੰ ਸਿੱਖ ਦੀ ਦਿੱਖ ਨੂੰ ਵਿਗਾੜਨ, ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਣ ਅਤੇ ਹੋਰਡਿੰਗ ਉੱਤਾਰਨ ਦੇ ਨਾਲ ਅਕਾਲ ਤਖਤ ਅਗੇ ਲਿਖਤੀ ਮੁਆਫੀ ਮੰਗਣ ਲਈ ਨੌਟਿਸ ਜਾਰੀ ਕਰ ਦਿੱਤਾ। ਉਨ੍ਹਾਂ ਲਿਖਿਆ ਕਿ ਇੱਥੇ ਇਹ ਦੱਸਣਾ ਉਚਿਤ ਹੈ ਕਿ ਦੂਜੇ ਮਨੁੱਖਾਂ ਦੇ ਉਲਟ, ਸਿੱਖ ਆਪਣੀ ਦਿੱਖ ਨੂੰ ਉਸੇ ਤਰ੍ਹਾਂ ਕਾਇਮ ਰੱਖਦੇ ਹਨ ਜਿਵੇਂ ਰੱਬ ਨੇ ਉਨ੍ਹਾਂ ਨੂੰ ਬਣਾਇਆ ਹੈ। ਉਹ ਪ੍ਰਮਾਤਮਾ ਦੀ ਰਚਨਾ ਨਾਲ ਗੁੱਸਾ ਨਹੀਂ ਕਰਦੇ ਅਤੇ ਇਸ ਲਈ ਅਣਕਟੇ ਵਾਲ, ਦਾੜ੍ਹੀ ਅਤੇ ਮੁੱਛਾਂ ਨੂੰ ਕਾਇਮ ਰੱਖਦੇ ਹਨ। ਦਸਤਾਰ ਅਤੇ ਦਾੜ੍ਹੀ ਦਾ ਅਪਮਾਨ ਕਰਨਾ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਪਮਾਨ ਹੈ ਅਤੇ ਇਹ ਕੁਫ਼ਰ ਦੇ ਬਰਾਬਰ ਹੈ। ਤੁਹਾਡੀ ਕੰਪਨੀ ਨੇ ਸਾਡੀ ਪਵਿੱਤਰ ਦਸਤਾਰ ਅਤੇ ਦਾੜ੍ਹੀ ਦਾ ਅਪਮਾਨ, ਮਜ਼ਾਕ ਉਡਾਉਣ ਅਤੇ ਅਪਮਾਨਿਤ ਕਰਕੇ ਈਸ਼ਨਿੰਦਾ ਕੀਤਾ ਹੈ, ਜਿਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। 

ਇਸ ਨੋਟਿਸ ਦੀ ਪ੍ਰਾਪਤੀ ਦੇ ਦੋ ਦਿਨਾਂ ਦੇ ਅੰਦਰ ਤੁਸੀਂ ਆਪਣੇ ਸੀਲਿੰਗ ਫੈਨ ਦੇ ਸਾਰੇ ਇਸ਼ਤਿਹਾਰਾਂ ਨੂੰ ਸਾਰੇ ਜਨਤਕ ਹੋਰਡਿੰਗਾਂ, ਪੋਸਟਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰੋ ਦਾੜ੍ਹੀ ਵਾਲੇ ਦਸਤਾਰਧਾਰੀ ਸਿੱਖ ਸੱਜਣਾਂ ਦੇ ਇਸ਼ਤਿਹਾਰਾਂ ਨੂੰ ਤੁਰੰਤ ਹਟਾਓ ਅਤੇ ਸਾਡੇ ਧਰਮ ਦਾ ਅਪਮਾਨ ਕਰਨ ਵਾਲੇ ਅਜਿਹੇ ਇਸ਼ਤਿਹਾਰ ਦੇਣ ਤੋਂ ਗੁਰੇਜ਼ ਕਰੋ। ਜਿਸ ਵਿੱਚ ਅਸਫਲ ਰਹਿਣ 'ਤੇ, ਐਡਵੋਕੇਟਾਂ ਦੀ ਸਾਡੀ ਟੀਮ ਅਤੇ ਸਿੱਖ ਭਾਈਚਾਰੇ ਦੀ ਤਰਫੋਂ, ਤੁਹਾਡੇ ਸਾਰਿਆਂ ਦੇ ਖਿਲਾਫ ਢੁਕਵੀਂ ਸਿਵਲ ਅਤੇ ਫੌਜਦਾਰੀ ਕਾਰਵਾਈ ਸ਼ੁਰੂ ਕਰਨ ਲਈ ਮਜਬੂਰ ਹੋਵਾਂਗੇ। ਧਿਆਨ ਰੱਖਣਾ ਭਾਰਤੀ ਨਿਆ ਸੰਹਿਤਾ ਐਕਟ 2023 ਦੇ ਸੈਕਸ਼ਨ 298 ਅਤੇ 299 ਦੇ ਅਧੀਨ ਸ਼ਿਕਾਇਤ ਦਰਜ ਕਰਨ ਤੱਕ ਸੀਮਿਤ ਨਹੀਂ ਹੈ, ਨਾਗਰਿਕਾਂ ਦੇ ਇੱਕ ਵਰਗ ਦੀਆਂ ਧਾਰਮਿਕ ਭਾਵਨਾਵਾਂ, ਕਾਨੂੰਨ ਦੇ ਹੋਰ ਲਾਗੂ ਉਪਬੰਧਾਂ ਦੇ ਇਰਾਦੇ ਨਾਲ ਜਾਣਬੁੱਝ ਕੇ ਅਤੇ ਖਤਰਨਾਕ ਕੰਮਾਂ ਲਈ ਇਸ ਅੰਦਰ ਸਖ਼ਤ ਸਜ਼ਾ ਦੇ ਨਾਲ ਵੱਡਾ ਜੁਰਮਾਨਾ ਲਗਾਇਆ ਜਾ ਸਕਦਾ ਹੈ । 
ਤੁਸੀ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਜਥੇਦਾਰ ਸਹਿਬ ਗਿਆਨੀ ਰਘਬੀਰ ਸਿੰਘ ਜੀ, ਐਸਜੀਪੀਸੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਿੱਖ ਕੌਮ ਤੋਂ, ਤੁਹਾਡੀਆਂ ਨਿੰਦਣਯੋਗ ਹਰਕਤਾਂ ਲਈ ਬਿਨਾਂ ਸ਼ਰਤ ਲਿਖਤੀ ਜਨਤਕ ਮੁਆਫੀ ਮੰਗੋ ਅਤੇ ਲਿਖਤੀ ਭਰੋਸਾ ਦਿਵਾਓ ਕਿ ਤੁਸੀਂ ਅਗੇ ਤੋਂ ਕੋਈ ਵੀ ਅਜਿਹਾ ਇਸ਼ਤਿਹਾਰ ਦੇਣ ਤੋਂ ਗੁਰੇਜ਼ ਕਰੋਗੇ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ।

Have something to say? Post your comment

 

ਨੈਸ਼ਨਲ

ਪੋਲੀਕੈਬ ਪੱਖੇ ਵਾਲੀ ਕੰਪਨੀ ਨੇ ਸਿੱਖੀ ਸਰੂਪ ਦਾ ਮਜ਼ਾਕ ਉਡਾਣ ਵਾਲਾ ਇਸ਼ਤਿਆਰ ਲਗਾਇਆ ਹਾਪੁੜ ਰੋਡ ਤੇ

ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਲੋਂ ਵਕੀਲ ਪੇਸ਼ ਨਾ ਹੋਣ ਕਰਕੇ ਅਦਾਲਤੀ ਸੁਣਵਾਈ 12 ਨਵੰਬਰ ਨੂੰ ਹੋਵੇਗੀ

ਕੈਨੇਡਾ ਅੰਦਰ ਹਿੰਸਾ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਬਾਰੇ ਡੂੰਘੀ ਪੜਤਾਲ ਕਰੇ ਪੁਲਿਸ-ਕੈਨੇਡੀਅਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ

ਯੂਪੀ, ਪੰਜਾਬ, ਕੇਰਲ 'ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ: 14 ਸੀਟਾਂ 'ਤੇ ਵੋਟਿੰਗ ਹੁਣ 13 ਦੀ ਬਜਾਏ 20 ਨਵੰਬਰ ਨੂੰ

ਸਿੱਖ ਮਸਲਿਆਂ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਕੋਲ ਸਮਾਂ ਨਾ ਹੋਣਾ ਚਿੰਤਾਜਨਕ: ਪੀਤਮਪੁਰਾ

ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਵੱਲੋਂ ਦਸਤਾਰ ਮੁਕਾਬਲੇ 10 ਨਵੰਬਰ ਨੂੰ ਦਿਲੀ ਹਾਟ ਵਿਖੇ

ਨਵੰਬਰ 1984 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ ਭੇਂਟ ਕੀਤੀ ਸ਼ਰਧਾਂਜਲੀ

ਸੁਪਰੀਮ ਕੋਰਟ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਸਿੱਖਾਂ ਤੋਂ ਸੁਪਰੀਮ ਕੋਰਟ ਵੱਲੋਂ ਇਸ ਕਤਲੇਆਮ ਦੌਰਾਨ ਆਪਣੀ ਅੱਖਾਂ ਬੰਦ ਕਰਕੇ ਰੱਖਣ ਲਈ ਮੁਆਫ਼ੀ ਮੰਗਣ: ਜੀਕੇ

ਜੰਮੂ-ਕਸ਼ਮੀਰ ਦੇ ਸਿਆਸਤਦਾਨਾਂ ਨੇ ਸ੍ਰੀਨਗਰ ਵਿੱਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ