ਨੈਸ਼ਨਲ

ਸਿੱਖ ਕੌਮ ਨੂੰ ਨਗਰ ਕੀਰਤਨਾਂ ਅੰਦਰ ਖਾਣ ਪੀਣ ਲਈ ਲੰਗਰ ਦੇ ਘੱਟ ਸਟਾਲ ਘਟਾ ਕੇ ਸਿੱਖਿਆ ਦੇ ਲੰਗਰ ਵੱਧ ਲਗਾਉਣ ਦੀ ਲੋੜ: ਜਸਪ੍ਰੀਤ ਸਿੰਘ ਕਰਮਸਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 11, 2024 08:55 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦਿੱਲੀ ਦੀ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੀਰਤਨਾਂ ਵਿੱਚ ਲਗਣ ਵਾਲੇ ਖਾਣ ਪੀਣ ਦੇ ਸਟਾਲਾਂ ਦੀ ਗਿਣਤੀ ਘਟਾ ਕੇ ਆਪਣੀ ਦਸਵੰਧ ਦੀ ਰਕਮ ਨੂੰ ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ 'ਤੇ ਖਰਚ ਕਰਨ। ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ‘‘ਵਿਦਿਆ ਵਿਚਾਰੀ ਤੇ ਪਰੋਪਕਾਰੀ’’ ਦਾ ਸੰਦੇਸ਼ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਕੌਮ ਦੇ ਉਹਨਾਂ ਪਰਿਵਾਰਾਂ ਦੀ ਮਦਦ ਕਰੀਏ ਜੋ ਆਪਣੇ ਬੱਚਿਆਂ ਨੂੰ ਪੜ੍ਹਾਈ ਤਾਂ ਕਰਵਾਉਣਾ ਚਾਹੁੰਦੇ ਹਨ, ਪਰ ਸਮੇਂ ਦੀ ਮਜਬੂਰੀ ਕਾਰਨ ਚੰਗੀ ਸਿੱਖਿਆ ਦੇਣ ਵਿੱਚ ਅਸਮਰਥ ਹਨ। ਇਸ ਲਈ ਹਰ ਸਿੱਖ ਨੂੰ ਅੱਗੇ ਆ ਕੇ ਆਪਣੀ ਦਸਵੰਧ ਨੂੰ ਹੋਰ ਕੰਮਾਂ 'ਤੇ ਖਰਚ ਕਰਨ ਦੀ ਬਜਾਏ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਲਵਾਉਣ ਲਈ ਉਦਮ ਕਰਨ ਚਾਹੀਦੇ ਹਨ। ਸਰਦਾਰ ਕਰਮਸਰ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ, ਨਗਰ ਕੀਰਤਨ ਦਿੱਲੀ ਦੇ ਵੱਖ-ਵੱਖ ਹਿੱਸਿਆ ਵਿੱਚ ਕੱਢੇ ਜਾਣਗੇ ਅਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ 'ਤੇ ਹੋਣ ਵਾਲੇ ਖਰਚ ਵਿੱਚ ਕਮੀ ਕਰਕੇ ਬੱਚਿਆਂ ਦੀ ਸਿੱਖਿਆ 'ਤੇ ਖਰਚ ਕੀਤਾ ਜਾਏ, ਕਿਉਂਕਿ ਇਕ ਗੁਰਸਿੱਖ ਬੱਚਾ ਖੁਦ ਪੜ੍ਹ-ਲਿਖ ਕੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਸਿੱਖ ਕੌਮ ਦੀ ਆਵਾਜ਼ ਬਣ ਕੇ ਉੱਚ ਪਦਾਂ 'ਤੇ ਬੈਠੇਗਾ, ਉਥੇ ਹੋਰ ਐਸੇ ਬੱਚਿਆਂ ਦੀ ਮਦਦ ਵੀ ਕਰੇਗਾ। ਨਗਰ ਕੀਰਤਨਾਂ ਵਿੱਚ ਲੋਕ ਸਟਾਲਾਂ ਉੱਤੇ ਖਾਂਦੇ ਹਨ ਅਤੇ ਅਗਲੇ ਦਿਨ ਭੁੱਲ ਜਾਂਦੇ ਹਨ, ਪਰ ਜੇ ਅਸੀਂ ਬੱਚਿਆਂ ਦੀ ਸਿੱਖਿਆ 'ਤੇ ਧਿਆਨ ਦਿਆਂਗੇ ਤਾਂ ਨਿਸ਼ਚਿਤ ਤੌਰ 'ਤੇ ਕੌਮ ਤਰੱਕੀ ਦੀ ਰਾਹ 'ਤੇ ਅੱਗੇ ਵਧੇਗੀ।

Have something to say? Post your comment

 

ਨੈਸ਼ਨਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਪੁਰਬ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਜੱਥਾ ਪਾਕਿਸਤਾਨ ਰਵਾਨਾ

ਬੱਚਿਆਂ ਨੂੰ ਸਿੱਖੀ ਸਵਰੂਪ ਵਲ ਪ੍ਰੇਰਿਤ ਕਰਣ ਲਈ ਗੁਰਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਕਰਵਾਏ ਗਏ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ

ਜਗਦੀਸ਼ ਟਾਈਟਲਰ, ਅਭਿਸ਼ੇਕ ਵਰਮਾ ਨੂੰ ਦਿੱਲੀ ਦੀ ਅਦਾਲਤ ਨੇ ਫਰਜ਼ੀ ਵੀਜ਼ਾ ਮਾਮਲੇ 'ਚ ਕੀਤਾ ਬਰੀ

ਨਵੰਬਰ 84 ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਿਰੁੱਧ ਲਖਵਿੰਦਰ ਕੌਰ ਦੀ ਕਰਾਸ ਗਵਾਹੀ ਹੋਈ ਪੂਰੀ

ਸਿੱਖਾਂ ਦੀਆਂ ‘ਟਾਰਗੇਟ ਕੀਲਿੰਗ’ ਵਿਰੁੱਧ ਵਿਦੇਸ਼ੀ ਸਿੱਖ ਆਪੋ-ਆਪਣੀਆਂ ਮੁਲਕਾਂ ਦੀਆਂ ਅਦਾਲਤਾਂ ਵਿਚ ਕੇਸ ਪਾ ਦੇਣ -ਮਾਨ

1984 ਦੀ ਸਿੱਖ ਨਸਲਕੁਸ਼ੀ ਨੂੰ ਯਾਦ ਕਰਨ ਲਈ ਸਲੋਅ (ਯੂਕੇ) ਵਿਖ਼ੇ ਵਡੀ ਗਿਣਤੀ 'ਚ ਸਿੱਖਾਂ ਨੇ ਮੋਮਬੱਤੀਆਂ ਜੱਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਜਗਦੀਸ਼ ਟਾਈਟਲਰ ਦੀ ਅਪੀਲ ਖਾਰਿਜ ਕੀਤੀ

ਭਾਜਪਾ ਨੇਤਾ ਜੈ ਭਗਵਾਨ ਗੋਇਲ ਵਲੋਂ ਖੰਡੇ ਦੀ ਬੇਅਦਬੀ, ਪੁਲਿਸ ਮੁੱਖੀ ਨੂੰ ਕਾਨੂੰਨੀ ਕਾਰਵਾਈ ਕਰਣ ਲਈ ਭੇਜਿਆ ਪੱਤਰ: ਪੀਤਮਪੁਰਾ

ਗੁਰਦੁਆਰਾ ਬੰਗਲਾ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ

ਕੈਨੇਡਾ ਵਿਖ਼ੇ ਸਿੱਖ ਵਿਰੋਧੀ ਤੱਤਾਂ ਵਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਣ ਦੀ ਸਾਜ਼ਿਸ਼ਾ ਉਪਰੰਤ ਗੁਰੂਘਰਾਂ ਦੀ ਰਾਖੀ ਲਈ ਸ਼ੁਰੂ ਹੋਈ ਹਥਿਆਰਬੰਦ ਗਸ਼ਤ