ਨੈਸ਼ਨਲ

ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 2024 ਦੌਰਾਨ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ, ਲੋਕਾਂ ਲਈ ਖਿੱਚ ਦਾ ਬਣ ਰਿਹਾ ਹੈ ਕੇਂਦਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 19, 2024 07:25 PM

ਚੰਡੀਗੜ੍ਹ-ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2024 ਦੇ ਵਿਸ਼ੇ ‘ਵਿਕਸਿਤ ਭਾਰਤ 2047’ ਦੀ ਤਰਜ਼ ’ਤੇ ਪੰਜਾਬ ਪੈਵਿਲੀਅਨ ਸੂਬੇ ਦੇ ਉਦਯੋਗਿਕ ਵਿਕਾਸ, ਰਵਾਇਤ ਅਤੇ ਆਧੁਨਿਕਤਾ, ਅਮੀਰ ਸੱਭਿਆਚਾਰਕ ਵਿਰਾਸਤ, ਖੇਤੀਬਾੜੀ, ਦਸਤਕਾਰੀ, ਫੈਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਕੀਤੀ ਤਰੱਕੀ ਦੀ ਨਰੋਈ ਝਲਕ ਪੇਸ਼ ਕਰ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੂਬੇ ਦੀ ਸਰਬਪੱਖੀ ਵਿਕਾਸ ਪ੍ਰਤੀ ਦੂਰਦਰਸ਼ਤਾ ਨੂੰ ਦਰਸਾਉਣ ਲਈ ਪੰਜਾਬ ਪੈਵਿਲੀਅਨ ਨੂੰ ਨਿਵੇਕਲੇ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ। ਇਹ ਪੈਵਿਲੀਅਨ ਪੰਜਾਬ ਵੱਲੋਂ ਦੇਸ਼ ਦੇ ਵਿਕਾਸ ਹਿੱਤ ਵੱਖ ਵੱਖ ਖੇਤਰਾਂ ਜਿਵੇਂ ਦੁੱਧ ਉਤਪਾਦਨ, ਸਾਈਕਲ ਨਿਰਮਾਣ, ਖੇਡਾਂ ਦਾ ਸਾਮਾਨ ਆਦਿ ਵਿਚ ਪਾਏ ਜਾ ਰਹੇ ਯੋਗਦਾਨ ਦੀ ਝਲਕ ਪੇਸ਼ ਕਰ ਰਿਹਾ ਹੈ।

ਉਦਯੋਗ, ਖੇਤੀਬਾੜੀ, ਦਸਤਕਾਰੀ, ਫੈਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਸੂਬੇ ਦੀ ਤਰੱਕੀਪਸੰਦ ਪਹੁੰਚ ਨੂੰ ਪੈਵਿਲੀਅਨ ਜ਼ਰੀਏ ਦਰਸਾਉਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੁਆਰਾ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ, ਇੰਡਸਟਰੀਜ਼ ਅਤੇ ਕਾਮਰਸ, ਡੀ.ਪੀ.ਐਸ. ਖਰਬੰਦਾ ਸੀ.ਈ.ਓ ਨਿਵੇਸ਼ ਪੰਜਾਬ, ਵਰਿੰਦਰ ਕੁਮਾਰ ਸ਼ਰਮਾ ਐਮ.ਡੀ. ਅਤੇ ਹਰਜੀਤ ਸਿੰਘ ਸੰਧੂ ਏ.ਐਮ.ਡੀ ਦੀ ਅਗਵਾਈ ਹੇਠ ਪ੍ਰਤੀਬੱਧ ਯਤਨ ਕੀਤੇ ਗਏ ਹਨ।

ਉਦਯੋਗ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਇੱਥੇ ਸੱਭਿਆਚਾਰਕ ਸ਼ਾਮ ਦਾ ਪ੍ਰਬੰਧ 27 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬ ਪੈਵਿਲੀਅਨ ਵਿੱਚ ਆਉਣ ਦਾ ਸੱਦਾ ਦਿੱਤਾ ਹੈ।

ਪੈਵਿਲੀਅਨ ਦੇ ਡਿਜਾਇਨ ਬਾਰੇ ਵੇਰਵੇ ਸਾਂਝੇ ਕਰਦਿਆਂ ਪੈਵਿਲੀਅਨ ਦੇ ਪ੍ਰਸ਼ਾਸਕ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਵੇਸ਼ ’ਤੇ ਡਿਜੀਟਲ ਸਕਰੀਨਾਂ ਜ਼ਰੀਏ ਪੰਜਾਬ ਦੀ ਤਰੱਕੀਪਸੰਦ ਸੋਚ, ਆਰਥਿਕ ਸ਼ਕਤੀ ਅਤੇ ਸਭਿਆਚਾਰਕ ਅਮੀਰੀ ਨੂੰ ਦਰਸਾਇਆ ਗਿਆ ਹੈ। ਪੈਵਿਲੀਅਨ ਵਿਖੇ ਆਪਣੀ ਖੂਬਸੂਰਤੀ ਲਈ ਜਾਣੀਆਂ ਜਾਂਦੀਆਂ ਨਾਨਕਸ਼ਾਹੀ ਇੱਟਾਂ ਦੇ ਡਿਜਾਇਨ ਜ਼ਰੀਏ ਸੂਬੇ ਦੇ ਆਰਕੀਟੈਕਟ ਖੇਤਰ ਦੀ ਅਮੀਰੀ ਤੋਂ ਆਉਣ ਵਾਲੇ ਲੋਕਾਂ ਨੂੰ ਜਾਣੂੰ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਪ੍ਰਵੇਸ਼ ਤੇ ਹਵੇਲੀਨੁਮਾ ਡਿਜਾਇਨ ਅਤੇ ਸਾਡਾ ਪੰਜਾਬ ਸੰਕੇਤਕ ਬੋਰ਼ਡ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਇਸਦੇ ਨਾਲ ਹੀ ਸੂਬੇ ਦੇ ਰਾਜ ਪੰਛੀ ਦਾ ਦਰਜਾ ਰਖਦੇ ਪੰਛੀ ਬਾਜ਼ ਦਾ ਧਾਤ ਨਾਲ ਤਿਆਰ ਮੁਜੱਸਮਾਂ ਸੂਬੇ ਦੀ ਸਭਿਆਚਾਰਕ ਅਤੇ ਰੂਹਾਨੀਅਤ ਖਾਸ ਕਰ ਸਿੱਖ ਰਵਾਇਤ ਵਿਚ ਇਸਦੀ ਮਹੱਤਤਾ ਨੂੰ ਰੂਪਮਾਨ ਕਰ ਰਿਹਾ ਹੈ।

ਪੰਜਾਬ ਪੈਵਿਲੀਅਨ ਦੇ ਡਿਪਟੀ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਜਿਵੇਂ ਮਾਰਕਫੈਡ, ਮਿਲਕਫੈਡ, ਗਮਾਡਾ/ਪੁੱਡਾ, ਪੰਜਾਬ ਇੰਨਫੋਟੈਕ, ਪੰਜਾਬ ਐਗਰੋ, ਪੀ.ਐਸ.ਆਈ.ਈ.ਸੀ., ਨਿਵੇਸ਼ ਪੰਜਾਬ, ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਨਿਫਟ, ਪੰਜਾਬ ਮੰਡੀ ਬੋਰਡ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵੱਲੋਂ ਲੋਕਾਂ ਨੂੰ ਉਤਪਾਦਾਂ ਤੇ ਸੇਵਾਵਾਂ ਬਾਰੇ ਜਾਣੂੰ ਕਰਵਾਉਣ ਲਈ ਸਟਾਲ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਬੇ ਦੇ ਕਲਾਕਾਰਾਂ ਤੇ ਕਾਰੀਗਰਾਂ

Have something to say? Post your comment

 

ਨੈਸ਼ਨਲ

ਇੰਦਰਪ੍ਰੀਤ ਸਿੰਘ ਕੌਛੜ ਮਨੁੱਖੀ ਸੇਵਾਵਾਂ ਲਈ ਦੁਬਈ ਵਿਖ਼ੇ ਹੋਏ ਸਨਮਾਨਿਤ

ਐਮਪੀ ਦੇ ਸ਼ਿਡੋਲ ਵਿਖ਼ੇ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਧਰਨ ਦੀ ਸਖ਼ਤ ਨਿੰਦਾ, ਪੰਥਕ ਮਰਿਆਦਾ ਅਨੁਸਾਰ ਦਿੱਤੀ ਜਾਏ ਸਜ਼ਾ: ਅਖੰਡ ਕੀਰਤਨੀ ਜੱਥਾ ਦਿੱਲੀ

ਗੁਰੂ ਨਾਨਕ ਦੇਵ ਜੀ ਦਾ ਸਵਰੂਪ ਦੁਨਿਆਵੀ ਵਿਅਕਤੀ ਨੂੰ ਬਣਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ ਕਰਮਸਰ ਨੇ ਰਾਗੀ ਤੇ ਪ੍ਰਚਾਰਕਾਂ ਨੂੰ ਦਿੱਤੀ ਨਸੀਹਤ

ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਤੇ ਪਹਿਰਾ ਦੇਂਦਿਆ ਏਕਤਾ ਵਲ ਵੱਧ ਕੇ ਪੰਥ ਨੂੰ ਕੀਤਾ ਜਾਏ ਮਜਬੂਤ: ਪੀਤਮਪੁਰਾ

ਬ੍ਰਿਟਿਸ਼ ਪੀਐਮ ਕੀਰ ਸਟਾਰਮਰ ਜੀ-20 ਸਿਖਰ ਸੰਮੇਲਨ ਵਿੱਚ ਜੱਗੀ ਜੋਹਲ ਦੀ ਰਿਹਾਈ ਦਾ ਮਸਲਾ ਚੱਕਣ : ਸਿੱਖ ਫੈਡਰੇਸ਼ਨ ਯੂਕੇ

ਭਾਜਪਾ ਸਰਕਾਰ ਨੂੰ ਦਮਦਮੀ ਟਕਸਾਲ ਵਲੋਂ ਹਮਾਇਤ ਦੇਣਾ ਟਕਸਾਲ ਦੇ ਅਕਸ ਨੂੰ ਢਾਹ ਲਗਾਉਣ ਵਾਲਾ : ਸਰਨਾ

ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਸਿੱਖ ਦਰਬਾਰ ਕੈਨੇਡਾ ਵਿਖੇ ਯਾਦਗਾਰੀ ਗੇਟ ਉਸਾਰੀ ਕਾਰ ਸੇਵਾ ਸ਼ੁਰੂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਖਾਰਘਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ