ਨੈਸ਼ਨਲ

ਗੁਰੂ ਨਾਨਕ ਦੇਵ ਜੀ ਦਾ ਸਵਰੂਪ ਦੁਨਿਆਵੀ ਵਿਅਕਤੀ ਨੂੰ ਬਣਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ ਕਰਮਸਰ ਨੇ ਰਾਗੀ ਤੇ ਪ੍ਰਚਾਰਕਾਂ ਨੂੰ ਦਿੱਤੀ ਨਸੀਹਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 20, 2024 06:52 PM

ਨਵੀਂ ਦਿੱਲੀ- ਪਿਛਲੇ ਦਿਨਾਂ ਵਿੱਚ ਕਿਸੇ ਵਿਅਕਤੀ ਨੂੰ ਗੁਰੂ ਨਾਨਕ ਦੇਵ ਜੀ ਦਾ ਸੁਰੂਪ ਬਣਾਉਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਸਿੱਖ ਪੰਥ ਦੇ ਪ੍ਰਚਾਰਕਾਂ ਅਤੇ ਰਾਗੀ ਜਥਿਆਂ ਨੂੰ ਵੀ ਨਸੀਹਤ ਦਿਤੀ। ਉਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਵਿੱਚ ਘਾਟਾ ਹੈ ਜਿਸ ਕਰਕੇ ਅਸੀਂ ਅੱਜ ਤੱਕ ਲੋਕਾਂ ਨੂੰ ਗੁਰੂ ਸਾਹਿਬਾਂ ਦੇ ਆਦਰਸ਼ਾਂ ਅਤੇ ਸਿੱਖ ਰਹਤ ਮਰਿਆਦਾ ਬਾਰੇ ਜ਼ਿਆਦਾ ਜਾਣਕਾਰੀ ਦੇਣ ਵਿੱਚ ਅਸਫਲ ਰਹੇ ਹਾਂ।

ਸ੍. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹ ਘਟਨਾ ਵੀ ਸ਼ਾਇਦ ਇਸੇ ਲਈ ਹੋਈ ਹੈ ਕਿਉਂਕਿ ਉਥੇ ਸਿੰਧੀ ਭਾਈਚਾਰਾ ਵੱਧ ਗਿਣਤੀ ਵਿੱਚ ਵੱਸਦਾ ਹੈ, ਜੋ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਇਸ਼ਟ ਤਾਂ ਮੰਨਦੇ ਹਨ ਪਰ ਗੁਰੂ ਸਾਹਿਬ ਦੇ ਆਦਰਸ਼ਾਂ ਅਤੇ ਸਿੱਖ ਮਰਿਆਦਾ ਤੋਂ ਅੰਜਾਨ ਹਨ। ਅੱਜ 555 ਸਾਲ ਬਾਅਦ ਵੀ ਅਸੀਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਸਿੱਖ ਮਰਿਆਦਾ ਸਹੀ ਢੰਗ ਨਾਲ ਨਹੀਂ ਦੱਸ ਸਕੇ, ਕਿਉਂਕਿ ਜੇ ਉਨ੍ਹਾਂ ਨੂੰ ਮਰਿਆਦਾ ਦਾ ਸਹੀ ਗਿਆਨ ਹੋ ਜਾਵੇ, ਤਾਂ ਸ਼ਾਇਦ ਕੋਈ ਵਿਅਕਤੀ ਹੋਵੇ ਜੋ ਉਸਦਾ ਪਾਲਣ ਨਾ ਕਰੇ।
ਸ੍. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸਾਡੇ ਪ੍ਰਚਾਰਕਾਂ ਅਤੇ ਰਾਗੀ ਜਥਿਆਂ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਜਾਵੇਂ, ਖਾਸ ਕਰਕੇ ਜਦੋਂ ਗੈਰ-ਸਿੱਖਾਂ ਦੇ ਕਾਰਜਕ੍ਰਮਾਂ ਵਿੱਚ ਜਾਵੇਂ ਤਾਂ ਸਿੱਖ ਰਹਤ ਮਰਿਆਦਾ ਅਤੇ ਸਿੱਖ ਇਤਿਹਾਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ ਅਤੇ ਢੰਗ ਨਾਲ ਸਮਝਾਈ ਜਾਵੇ।
ਸ. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਹਾਲਾਂਕਿ ਮੰਬਈ ਦੇ ਸਿੱਖਾਂ ਨੇ ਇਸ ਘਟਨਾ ਵਿੱਚ ਦੋਸ਼ੀ ਲੋਕਾਂ ਦੇ ਖਿਲਾਫ ਕਾਰਵਾਈ ਲਈ ਪੁਲਿਸ ਵਿੱਚ ਸ਼ਿਕਾਇਤ ਕੀਤੀ ਹੈ, ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਅਲੱਗ ਤੋਂ ਇਸ ਦੀ ਸ਼ਿਕਾਇਤ ਦਰਜ ਕਰਵਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।

Have something to say? Post your comment

 

ਨੈਸ਼ਨਲ

ਇੰਦਰਪ੍ਰੀਤ ਸਿੰਘ ਕੌਛੜ ਮਨੁੱਖੀ ਸੇਵਾਵਾਂ ਲਈ ਦੁਬਈ ਵਿਖ਼ੇ ਹੋਏ ਸਨਮਾਨਿਤ

ਐਮਪੀ ਦੇ ਸ਼ਿਡੋਲ ਵਿਖ਼ੇ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਧਰਨ ਦੀ ਸਖ਼ਤ ਨਿੰਦਾ, ਪੰਥਕ ਮਰਿਆਦਾ ਅਨੁਸਾਰ ਦਿੱਤੀ ਜਾਏ ਸਜ਼ਾ: ਅਖੰਡ ਕੀਰਤਨੀ ਜੱਥਾ ਦਿੱਲੀ

ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਤੇ ਪਹਿਰਾ ਦੇਂਦਿਆ ਏਕਤਾ ਵਲ ਵੱਧ ਕੇ ਪੰਥ ਨੂੰ ਕੀਤਾ ਜਾਏ ਮਜਬੂਤ: ਪੀਤਮਪੁਰਾ

ਬ੍ਰਿਟਿਸ਼ ਪੀਐਮ ਕੀਰ ਸਟਾਰਮਰ ਜੀ-20 ਸਿਖਰ ਸੰਮੇਲਨ ਵਿੱਚ ਜੱਗੀ ਜੋਹਲ ਦੀ ਰਿਹਾਈ ਦਾ ਮਸਲਾ ਚੱਕਣ : ਸਿੱਖ ਫੈਡਰੇਸ਼ਨ ਯੂਕੇ

ਭਾਜਪਾ ਸਰਕਾਰ ਨੂੰ ਦਮਦਮੀ ਟਕਸਾਲ ਵਲੋਂ ਹਮਾਇਤ ਦੇਣਾ ਟਕਸਾਲ ਦੇ ਅਕਸ ਨੂੰ ਢਾਹ ਲਗਾਉਣ ਵਾਲਾ : ਸਰਨਾ

ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 2024 ਦੌਰਾਨ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ, ਲੋਕਾਂ ਲਈ ਖਿੱਚ ਦਾ ਬਣ ਰਿਹਾ ਹੈ ਕੇਂਦਰ

ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਸਿੱਖ ਦਰਬਾਰ ਕੈਨੇਡਾ ਵਿਖੇ ਯਾਦਗਾਰੀ ਗੇਟ ਉਸਾਰੀ ਕਾਰ ਸੇਵਾ ਸ਼ੁਰੂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਖਾਰਘਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ