ਹਰਿਆਣਾ

ਪੰਜਾਬੀ ਦੇ ‘ਮਾਸਟਰ ਟਰੇਨਰਜ਼’ ਦੀ ਤਿੰਨ ਰੋਜ਼ਾ ਵਰਕਸ਼ਾਪ ਐੱਸਈਆਰਟੀ ‘ਗੁਰੂਗ੍ਰਾਮ’ ਵੱਲੋਂ ਹੋਈ ਸੰਪੰਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 30, 2024 09:10 PM

ਨਵੀਂ ਦਿੱਲੀ-ਐੱਸ.ਸੀ.ਈ.ਆਰ.ਟੀ. ਗੁਰੂਗ੍ਰਾਮ ਹਰਿਆਣਾ ਵੱਲੋਂ ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਤੋਂ 27 ਦੇ ਕਰੀਬ ਆਏ ਹੋਏ ਪੰਜਾਬੀ ਵਿਸ਼ੇ ਦੇ ਚੌਣਵੇਂ ਮਾਸਟਰ ਟਰੇਨਰਜ਼ (ਪੀ.ਜੀ.ਟੀ) ਦੀ ਤਿੰਨ ਰੋਜ਼ਾ ਵਰਕਸ਼ਾਪ ਦੀ ਸਮਾਪਤੀ ਐੱਸ.ਸੀ.ਈ.ਆਰ.ਟੀ. ਦੇ ਹੈਡਕੁਆਰਟਰ ਵਿਖੇ ਹੋਈ। ਵਰਕਸ਼ਾਪ ਦੇ ਉਦਘਾਟਨੀ ਸਮਾਗਮ ਵਿੱਚ ਐੱਸ.ਸੀ.ਈ.ਆਰ.ਟੀ. ਦੇ ਡਿਪਟੀ ਡਾਇਰੈਕਟਰ ਵੀਰੇਂਦੇਰ ਸਿੰਘ ਨਾਹਰਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਥੋਂ ਦੀ ਸਿਖਲਾਈ ਪ੍ਰਾਪਤ ਮਾਸਟਰ ਟਰੇਨਰਜ਼ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪ੍ਰਾਅਧਿਆਪਕਾਂ ਨੂੰ ਪੰਜਾਬੀ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਦਾ ਉਪਰਾਲਾ ਕਰਨਗੇ ਤਾਂ ਕਿ ਉਹ ਆਪਣੀ ਜਮਾਤਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਨਾਲ ਸਹਿਜੇ ਢੰਗ ਨਾਲ ਹੀ ਜੋੜ ਸਕਣਗੇ। ਪੋ੍ਰਗਰਾਮ ਕੋਆਰਡੀਨੇਟਰ ਡਾ. ਸੁਨੀਤਾ ਯਾਦਵ ਅਨੁਸਾਰ ਭਾਰਤੀ ਭਾਸ਼ਾਵਾਂ ਸਾਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀਆਂ ਹਨ। ਅਧਿਆਪਕ ਸਿੱਖਿਆ ਸਿਖਲਾਈ ਕੇਂਦਰ ਦੇ ਮੁਖੀ ਡਾ. ਮਧੂਪ ਕੁਮਾਰ ਅਨੁਸਾਰ ਐੱਸ.ਸੀ.ਈ.ਆਰ.ਟੀ. ਵੱਲੋਂ ਅਧਿਆਪਕਾਂ ਲਈ ‘ਸਿਖਲਾਈ ਮਾਡਿਊਲ’ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਐਨ.ਸੀ.ਐਫ 2023, ਦੂਜੀ ਭਾਸ਼ਾ ਸਿੱਖਿਆ ਹਰਿਆਣਾ ਦੇ ਸੰਦਰਭ ਵਿੱਚ, ਪੰਜਾਬੀ ਭਾਸ਼ਾ¸ਜਨਮ, ਵਿਕਾਸ ਤੇ ਸੰਭਾਵਨਾਵਾਂ, ਸਾਹਿਤ ਦੇ ਰੂਪ, ਪਾਠ ਯੋਜਨਾ¸ਉਦੇਸ਼ ਤੇ ਸੰਰਚਨਾ, ਕਵਿਤਾ, ਕਿੱਸਾ, ਵਾਰਤਕ, ਕਹਾਣੀ, ਇਕਾਂਗੀ, ਵਿਆਕਰਨ, ਲਿਖਣ ਕੌਸ਼ਲ, ਵਾਤਾਵਰਨ ਸਿੱਖਿਆ, ਲਾਇਬਰੇਰੀ ਦੀ ਵਰਤੋਂ ਬਾਰੇ ਵਿਦਵਾਨਾਂ ਵੱਲੋਂ ਪਾਠ ਤਿਆਰ ਕੀਤੇ ਗਏ ਹਨ। ਨਿਸ਼ਚਿਤ ਰੂਪ ਵਿੱਚ ਸਕੂਲੀ ਪੰਜਾਬੀ ਅਧਿਆਪਕਾਂ ਨੂੰ ਇਸ ਮਾਡਿਊਲ ਦਾ ਲਾਭ ਹੋਵੇਗਾ। ਮਾਸਟਰ ਟਰੇਨਰਜ਼ ਨੂੰ ਪੰਜਾਬੀ ਵਿਸ਼ੇ ਸੰਬੰਧੀ ਦੇਣ ਲਈ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਨਛੱਤਰ ਸਿੰਘ ਵੱਲੋਂ ‘ਪੰਜਾਬੀ ਵਿਆਕਰਨ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੀ.ਪੀ.ਕੰਬੋਜ ਵੱਲੋਂ ‘ਪੰਜਾਬੀ ਅਧਿਆਪਨ ਵਿੱਚ ਕੰਪਿਊਟਰ ਦੀ ਵਰਤੋਂ’ ਤੇ ਸੀਬੀਐਸਈ ਦੀ ਪੰਜਾਬੀ ਪਾਠਕ੍ਰਮ ਕਮੇਟੀ ਦੇ ਮੈਂਬਰ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਪੰਜਾਬੀ ਵਿਭਾਗ ਮੁਖੀ ਸ. ਪ੍ਰਕਾਸ਼ ਸਿੰਘ ਗਿੱਲ ਵੱਲੋਂ ‘ਪੰਜਾਬੀ ਵਿਸ਼ੇ ਦੀ ਮਹੱਤਤਾ ਤੇ ਰੋਜ਼ਗਾਰ’ ਬਾਰੇ ਸ਼ਾਮਲ ਮਾਸਟਰ ਟਰੇਨਰਜ਼ ਨੂੰ ਪੀਪੀਟੀ ਰਾਹੀਂ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਪੋ੍ਰਗਰਾਮ ਵਿੱਚ ਹਾਜ਼ਰ ਪ੍ਰਾਅਧਿਆਪਕਾਂ ਨੂੰ ਪੰਜਾਬੀ ਵਿਸ਼ਾ ਸਟੇਟ ਕੋਆਰਡੀਨੇਟਰ ਡਾ. ਕਰਨੈਲ ਚੰਦ ਬੈਂਸ, ਡਾ. ਮਹਿੰਦਰ ਕੁਮਾਰ ਡਾ. ਰੇਖਾ ਰਾਣੀ. ਡਾ. ਗੁਰਦੀਪ ਸਿੰਘ, ਗੁਰਦੀਪ ਸਿੰਘ ਅਤੇ ਹੋਰ ਵਿਦਵਾਨਾਂ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਅਧਿਆਪਕਾਂ ਵੱਲੋਂ ਆਏ ਹੋਏ ਵਿਸ਼ਾ ਮਾਹਿਰਾਂ ਤੋਂ ਆਪਣੇ ਸ਼ੰਕਿਆਂ ਦਾ ਨਿਵਾਰਣ ਕੀਤਾ ਗਿਆ ਤੇ ਉਮੀਦ ਜ਼ਾਹਿਰ ਕੀਤੀ ਕਿ ਐੱਸ.ਸੀ.ਈ.ਆਰ.ਟੀ. ਆਉਣ ਵਾਲੇ ਸਮੇਂ ਦੌਰਾਨ ਇਸੇ ਤਰ੍ਹਾਂ ਹੀ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਟਰੇਨਿੰਗ ਦੇ ਪੋ੍ਰਗਰਾਮ ਕਰਾਏ ਜਾਣਗੇ।

Have something to say? Post your comment

 

ਹਰਿਆਣਾ

ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਭਾਈ-ਭਤੀਜਾਵਾਦ ਖ਼ਤਮ ਹੋਇਆ -ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਐਲਾਨ ਪੰਥਕ ਇਕੱਠ ਗੁਰਦੁਆਰਾ ਦਾਦੂ ਸਾਹਿਬ ਵਿਖੇ ਆਗੂਆਂ ਨੇ ਕੀਤਾ 

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਦਾ ਲੋਗੋ ਜਾਰੀ; ਇੱਕ ਰੋਜ਼ਾ ਚੈਂਪੀਅਨਸ਼ਿਪ ਕੱਲ੍ਹ ਪੰਚਕੂਲਾ ਵਿਖੇ

ਡੇਂਗੂ ਦੀ ਰੋਕਥਾਮ ਅਤੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪੂਰੀ ਤਿਆਰੀ, ਲਗਾਤਾਰ ਕਰਵਾਈ ਜਾ ਰਹੀ ਫਾਗਿੰਗ

ਚੰਡੀਗੜ੍ਹ 'ਤੇ ਹਰਿਆਣਾ ਦਾ ਵੀ ਹੱਕ, ਭਗਵੰਤ ਮਾਨ ਵਿਧਾਨਸਭਾ ਦੇ ਵਿਸ਼ਾ 'ਤੇ ਰਾਜਨੀਤੀ ਨਾ ਕਰਨ - ਨਾਇਬ ਸਿੰਘ ਸੈਨੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਗੁਰਦੁਆਰਾ ਨਾਢਾ ਸਾਹਿਬ ਵਿਖੇ "ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ" ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਨੂੰ ਸੌਂਪੀ ਗਈ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

ਹਰਿਆਣਾ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਵਿਚ ਆਈ ਗਿਰਾਵਟ - ਸ਼ਾਮ ਸਿੰਘ ਰਾਣਾ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਜਨਵਰੀ ਵਿਚ - ਜੱਜ ਐਚ ਐਸ ਭੱਲਾ