ਹਰਿਆਣਾ

ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਭਾਈ-ਭਤੀਜਾਵਾਦ ਖ਼ਤਮ ਹੋਇਆ -ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਕੌਮੀ ਮਾਰਗ ਬਿਊਰੋ | December 01, 2024 07:02 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਰੋਧੀਆਂ ਨੂੰ ਬੋਲਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਵਿਚ ਵਿਕਾਸ ਦੇ ਮਾਮਲੇ ਵਿਚ ਖੇਤਰਵਾਦ ਅਤੇ ਭਾਈ-ਭਤੀਜਵਾਦ ਦਾ ਬੋਲਬਾਲਾ ਸੀ। ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਹਰਿਆਣਾ ਵਿਚ ਇਕ ਪ੍ਰਥਾ ਨੂੰ ਖਤਮ ਕਰਕੇ ਹਰੇਕ ਵਰਗ ਦੀ ਭਲਾਈ ਅਤੇ ਸਾਰੇ ਖੇਰਤਾਂ ਦਾ ਬਰਾਬਰ ਵਿਕਾਸ ਕੀਤਾ ਹੈ। ਸਾਡੀ ਸਰਕਾਰ ਦੀਆਂ ਨੀਤੀਆਂ 'ਤੇ ਜਨਤਾ ਨੇ ਭਰੋਸਾ ਵਿਖਾਇਆ ਅਤੇ ਉਸ ਦਾ ਨਤੀਜਾ ਹੈ ਕਿ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ ਹੈ।

ਮੁੱਖ ਮੰਤਰੀ ਅੱਜ ਜਿਲਾ ਕੈਥਲ ਵਿਚ ਮਹਾਰਾਜਾ ਸ਼ੂਰ ਸੈਨੀ ਜੈਯੰਤੀ ਦੇ ਮੌਕੇ ' ਆਯੋਜਿਤ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਤ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਇੰਨ੍ਹੇ ਵੱਡੇ ਫਤਵੇ ਨਾਲ ਸਾਡੀ ਸਰਕਾਰ ਨੂੰ ਜਨਤਾ ਦੀ ਸੇਵਾ ਕਰਨ ਦਾ ਜੋ ਮੌਕਾ ਮਿਲਿਆ ਹੈ ਅਤੇ ਸਾਡੀ ਸਰਕਾਰ ਜਨਤਾ ਦੇ ਸਹਿਯੋਗ ਨਾਲ ਹਰਿਆਣਾ ਨੂੰ ਤੇਜ ਗਤੀ ਨਾਲ ਵਿਕਾਸ ਦੇ ਰਸਤੇ 'ਤੇ ਅੱਗੇ ਵੱਧਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਭ ਕਾ ਸਾਥ-ਸੱਭ ਕਾ ਵਿਕਾਸ-ਸੱਭ ਦਾ ਵਿਸ਼ਵਾਸ ਅਤੇ ਸੱਭ ਦਾ ਪ੍ਰਯਾਸ ਦੇ ਚਲਦੇ ਹੋਏ ਸੂਬਾ ਸਰਕਾਰ 36 ਬਿਰਾਦਰੀ ਦਾ ਬਰਾਬਰ ਭਲਾਈ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾ ਲਗਾਤਾਰ ਈਵੀਐਮ 'ਤੇ ਸੁਆਲ ਚੁੱਕਦੇ ਰਹਿੰਦੇ ਹਨ। ਕਾਂਗਰਸ ਦੇ ਨੇਤਾ ਆਪਣੇ ਅੰਦਰ ਵੇਖਣ ਤਾਂ ਉਨ੍ਹਾਂ ਨੂੰ ਪਤਾ ਲਗੇਗਾ ਕਿ ਕੌਣ ਗਲਤ ਹੈ। ਕਾਂਗਰਸ ਦਾ ਕੰਮ ਸਿਰਫ ਝੂਠ ਬੋਲਣਾ ਅਤੇ ਝੂਠ ਬੋਲ ਕੇ ਲੋਕਾਂ ਵਿਚ ਭਰਮ ਦੀ ਸਥਿਤੀ ਪੈਦਾ ਕਰਨਾ ਹੈ। ਕਾਂਗਰਸ ਨੇ ਝੂਠ ਬੋਲ ਕੇ ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿਚ ਸੱਤਾ ਤਾਂ ਹਥਿਾਈ ਸੀ, ਪਰ ਉਨ੍ਹਾਂ ਦੀ ਸਰਕਾਰ ਨੇ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ ਅਤੇ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੋ ਗਿਆ।

ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਨੇਤਾਵਾਂ ਦੇ ਬਿਆਨਾਂ 'ਤੇ ਬੋਲਦੇ ਹੋਏ ਕਿਹਾ ਕਿ ਇਹ ਈਵੀਐਮ ਦੀ ਖਰਾਬੀ ਨਹੀਂ ਹੈ, ਸਗੋਂ ਲੋਕਾਂ ਨੇ ਆਪਣਾ ਸਹਿਯੋਗ ਭਾਜਪਾ ਨੂੰ ਦੇਕੇ ਨਰਿੰਦਰ ਮੋਦੀ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵੱਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਜੋ ਕਿਹਾ, ਉਸ ਨੂੰ ਪੂਰਾ ਕੀਤਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਪਹਿਲੇ ਵਿਧਾਨ ਸਭਾ ਸੈਸ਼ਸ਼ ਵਿਚ ਹੀ ਕਿਸਾਨ ਹਿੱਤ ਵਿਚ 3 ਨਵੇਂ ਕਾਨੂੰਨ ਬਣਾਏ ਹਨ। ਹਰਿਆਣਾ ਖੇਤੀਬਾੜੀ ਪੱਟਾ ਬਿਲ, 2024 ਪਾਸ ਕਰਕੇ ਪੱਟੇਦਾਰ ਕਿਸਾਨਾਂ ਅਤੇ ਜਮੀਨ ਮਾਲਕਾਂ ਵਿਚਕਾਰ ਭਰੋਸਾ ਪੈਦਾ ਕਰਨ ਦਾ ਕੰਮ ਕੀਤਾ ਹੈ। ਸ਼ਾਮਲਾਤ ਜਮੀਨ ''ੇ 20 ਸਾਲਾਂ ਤੋਂ ਕਾਬਜ ਕਿਸਾਨ ਪੱਟੇਦਾਰਾਂ ਨੂੰ ਉਸ ਜਮੀਨ ਦਾ ਮਾਲਕਾਨਾ ਹੱਕ ਦਿੱਤਾ ਹੈ। ਇਸ ਤੋਂ ਇਲਾਪਾ, ਪਿੰਡਾਂ ਵਿਚ 20 ਸਾਲ ਤੋਂ ਵੱਧ ਸਮੇਂ ਤੋਂ 500 ਗਜ ਤਕ ਖੇਤਰ ਵਿਚ ਬਣੇ ਮਕਾਨਾਂ ਦਾ ਮਾਲਕਨਾ ਹੱਕ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੁੰਦੇ ਹੀ ਬਿਨਾਂ ਪਰਚੀ-ਖਰਚੀ ਦੇ 26, 000 ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਕੁਲ ਮਿਲਾ ਕੇ ਹੁਣ ਤਕ 1.71 ਲੱਖ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ, ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਤਹਿਤ ਕੰਮ ਕਰ ਰਹੇ 1.20 ਲੱਖ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਦਿੱਤੀ ਹੈ। ਕਰਮਚਾਰੀਆਂ ਦੀ ਦੁਰਘਟਨਾ ਬੀਮਾ ਰਕਮ ਨੂੰ 30 ਲੱਖ ਰੁਪਏ ਤੋਂ ਵੱਧਾ ਕੇ 50 ਲੱਖ ਰੁਪਏ ਅਤੇ ਪਰਮਾਨੇਂਟ ਟਰਮ ਬੀਮਾ ਨੂੰ 2 ਲੱਖ ਰੁਪਏ ਤੋਂ ਵੱਧਾ ਕੇ 4 ਲੱਖ ਰੁਪਏ ਕੀਤਾ ਹੈ। ਹਰਕੇ ਘਰ ਗ੍ਰਹਿਣੀ ਯੋਜਨਾ ਵਿਚ 13 ਲੱਖ ਗਰੀਬ ਪਰਿਵਾਰਾਂ ਨੂੰ ਹਰੇਕ ਮਹੀਨੇ ਸਿਰਫ 500 ਰੁਪਏ ਵਿਚ ਗੈਸ ਸਿਲੈਂਡਰ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ-ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿਚ, ਵਿਧਾਨ ਸਭਾ ਚੋਣ ਦੌਰਾਨ ਕਈ ਨਵੇਂ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਕਈ ਪੂਰੇ ਵੀ ਕੀਤੇ ਜਾ ਚੁੱਕੇ ਹਨ। ਵਿਧਾਨ ਸਭਾ ਚੋਣ ਵਿਚ ਕੀਤੇ ਗਏ ਆਪਣੇ ਵਾਅਦੇ ਅਨੁਸਾਰ 29 ਅਕਤੂਬਰ ਤੋਂ 70 ਸਾਲ ਤੋਂ ਵੱਧ ਉਮਰ ਵਰਗ ਦੇ ਬਜੁਰਗਾਂ ਲਈ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫਤ ਇਲਾਜ ਸਹੂਲਤ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ, ਕਿਡਨੀ ਰੋਗੀਆਂ ਨੂੰ ਮੁਫਤ ਡਾਇਲਿਸਿਸ ਦੀ ਸੇਵਾਵਾਂ 18 ਅਕਤੂਬਰ ਤੋਂ ਸ਼ੁਰੂ ਕੀਤੀ ਹੈ। ਇਸ ਨਾਲ ਸੂਬੇ ਦੇ ਲਗਭਗ 20, 000 ਮਰੀਜ ਲਾਭਵੰਦ ਹੋਣਗੇ।

ਉਨ੍ਹਾਂ ਕਿਹਾ ਕਿ ਮਨੋਹਰ ਪੱਤਰ ਵਿਚ ਸਾਰੀਆਂ ਫਸਲਾਂ ਦੇ ਦਾਣੇ-ਦਾਣੇ ਦੀ ਖਰੀਦ ਦਾ ਵਾਅਦਾ ਕੀਤਾ ਸੀ। ਅਸੀਂ ਚਾਲੂ ਖਰੀਦ ਮੌਸਮ ਵਿਚ ਝੌਨੇ, ਬਾਜਰਾ ਤੇ ਮੂੰਗ ਦੇ ਹਰੇਕ ਦਾਨੇ ਦੀ ਖਰੀਦ ਐਮਐਸਪੀ 'ਤੇ ਕੀਤੀ ਹੈ। ਵਰਖਾ ਘੱਟ ਹੋਣ 'ਤੇ ਕਿਸਾਨਾਂ ਦੇ ਆਰਥਿਕ ਬੋਝ ਨੂੰ ਘੱਟ ਕਰਨ ਲਈ ਖਰੀਫ ਫਸਲਾਂ ਲਈ 2, 000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 825 ਕਰੋੜ ਰੁਪਏ ਦੀ ਬੋਨਸ ਰਕਮ ਜਾਰੀ ਕੀਤੀ ਹੈ।

Have something to say? Post your comment

 

ਹਰਿਆਣਾ

ਪੰਜਾਬੀ ਦੇ ‘ਮਾਸਟਰ ਟਰੇਨਰਜ਼’ ਦੀ ਤਿੰਨ ਰੋਜ਼ਾ ਵਰਕਸ਼ਾਪ ਐੱਸਈਆਰਟੀ ‘ਗੁਰੂਗ੍ਰਾਮ’ ਵੱਲੋਂ ਹੋਈ ਸੰਪੰਨ

ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਐਲਾਨ ਪੰਥਕ ਇਕੱਠ ਗੁਰਦੁਆਰਾ ਦਾਦੂ ਸਾਹਿਬ ਵਿਖੇ ਆਗੂਆਂ ਨੇ ਕੀਤਾ 

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਦਾ ਲੋਗੋ ਜਾਰੀ; ਇੱਕ ਰੋਜ਼ਾ ਚੈਂਪੀਅਨਸ਼ਿਪ ਕੱਲ੍ਹ ਪੰਚਕੂਲਾ ਵਿਖੇ

ਡੇਂਗੂ ਦੀ ਰੋਕਥਾਮ ਅਤੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪੂਰੀ ਤਿਆਰੀ, ਲਗਾਤਾਰ ਕਰਵਾਈ ਜਾ ਰਹੀ ਫਾਗਿੰਗ

ਚੰਡੀਗੜ੍ਹ 'ਤੇ ਹਰਿਆਣਾ ਦਾ ਵੀ ਹੱਕ, ਭਗਵੰਤ ਮਾਨ ਵਿਧਾਨਸਭਾ ਦੇ ਵਿਸ਼ਾ 'ਤੇ ਰਾਜਨੀਤੀ ਨਾ ਕਰਨ - ਨਾਇਬ ਸਿੰਘ ਸੈਨੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਗੁਰਦੁਆਰਾ ਨਾਢਾ ਸਾਹਿਬ ਵਿਖੇ "ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ" ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਨੂੰ ਸੌਂਪੀ ਗਈ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

ਹਰਿਆਣਾ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਵਿਚ ਆਈ ਗਿਰਾਵਟ - ਸ਼ਾਮ ਸਿੰਘ ਰਾਣਾ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਜਨਵਰੀ ਵਿਚ - ਜੱਜ ਐਚ ਐਸ ਭੱਲਾ