ਹਰਿਆਣਾ ਵਿਖੇ ਸਿੱਖ ਸੰਗਤਾਂ, ਸਿੱਖ ਸ਼ਖਸੀਅਤਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੌਜੂਦਾ ਅਤੇ ਸਾਬਕਾ ਮੈਂਬਰ ਸਾਹਿਬਾਨਾਂ ਵੱਲੋਂ ਇੱਕ ਨਿਰੋਲ ਪੰਥਕ ਪਾਰਟੀ 'ਸ਼੍ਰੋਮਣੀ ਅਕਾਲੀ ਦਲ ਆਜ਼ਾਦ' ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਪ੍ਰਧਾਨ ਦੀ ਚੋਣ ਲਈ ਸਿੱਖ ਸੰਗਤਾਂ ਸੰਤ ਮਹਾਂਪੁਰਸ਼ਾਂ ਸਿੱਖ ਸ਼ਖਸ਼ੀਅਤਾਂ ਦਾ ਰਾਏ ਮਸ਼ਵਰਾ ਲੈ ਕੇ ਐਲਾਨ ਕਰਨ ਲਈ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਜ ਸਿੰਘਾਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਜਥੇਦਾਰ ਸਵਰਨ ਸਿੰਘ ਰਤੀਆ ਫਤਿਹਾਬਾਦ, ਜਥੇਦਾਰ ਮਲਕੀਤ ਸਿੰਘ ਪੰਨੀਵਾਲਾ ਸਿਰਸਾ, ਜਥੇਦਾਰ ਉਮਰਾਓ ਸਿੰਘ ਛੀਨਾ ਕੈਂਥਲ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ ਨੂੰ ਜਿੰਮੇਵਾਰੀ ਸੌਂਪੀ ਗਈ ਸੀ।ਜਿਨਾਂ ਨੇ ਸਮੁੱਚੀ ਰਾਏ ਇਕੱਤਰ ਕਰਨ ਉਪਰੰਤ 13 ਦਸੰਬਰ 2024 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਦੀਵਾਨ ਹਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਹਜ਼ੂਰੀ ਅਤੇ ਪੰਥ ਦੇ ਪ੍ਰਭਾਵਸ਼ਾਲੀ ਇਕੱਠ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਵਜੋਂ ਐਲਾਨ ਕੀਤਾ ਪੰਜ ਸਿੰਘਾਂ ਵੱਲੋਂ ਜਦੋਂ ਹੀ ਜਥੇਦਾਰ ਦਾਦੂਵਾਲ ਜੀ ਦੇ ਨਾਮ ਦਾ ਐਲਾਨ ਕੀਤਾ ਗਿਆ ਉਪਰੰਤ ਪਹਿਲਾਂ ਪੰਜ ਪਿਆਰਿਆਂ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਸ੍ਰੀ ਸਾਹਿਬ ਭੇਂਟ ਕੀਤਾ ਉਪਰੰਤ ਸਮੁੱਚੇ ਸੰਤ ਮਹਾਂਪੁਰਸ਼ਾਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਮੂੰਹ ਅਹੁਦੇਦਾਰ ਮੌਜੂਦਾ ਅਤੇ ਸਾਬਕਾ ਮੈਂਬਰ ਸਾਹਿਬਾਨਾਂ ਨੇ ਜਥੇਦਾਰ ਦਾਦੂਵਾਲ ਨੂੰ ਸਿਰਪਾਉ ਭੇਟ ਕੀਤੇ। ਸਮਾਗਮ ਦੀ ਅਰੰਭਤਾ ਤੇ ਭਾਈ ਸੂਬਾ ਸਿੰਘ ਦੇ ਹਜ਼ੂਰੀ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ।ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਢਾਡੀ ਜੱਥਿਆਂ ਗਿ: ਸੁਖਚੈਨ ਸਿੰਘ ਸੀਤਲ ਅਤੇ ਗਿ: ਸੁਖਵਿੰਦਰ ਸਿੰਘ ਸੁਤੰਤਰ ਦੇ ਜਥੇ ਨੇ ਗੁਰੂ ਕਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ। ਹਰਿਆਣਾ ਕਮੇਟੀ ਨੇ ਆਪਣੇ ਨਵੇਂ ਬਣ ਰਹੇ ਮੁੱਖ ਦਫ਼ਤਰ ਦੀ ਬਹੁ ਮੰਜ਼ਿਲਾ ਨਵੀਂ ਇਮਾਰਤ ਜਥੇਦਾਰ ਕਰਤਾਰ ਸਿੰਘ ਝੱਬਰ ਹਾਲ ਦਾ ਨੀਂਹ ਪੱਥਰ ਰੱਖਿਆ। ਸਮਾਗਮ ਨੂੰ ਸੰਬੋਧਨ ਕਰਨ ਵਾਲੇ ਪੰਥਕ ਬੁਲਾਰਿਆਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਜਥੇਦਾਰ ਸੁਦਰਸ਼ਨ ਸਿੰਘ ਅੰਬਾਲਾ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਜਰਨਲ ਸਕੱਤਰ, ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਜਥੇਦਾਰ ਕਰਨੈਲ ਸਿੰਘ ਪੰਜੋਲੀ ਸਾਬਕਾ ਜਰਨਲ ਸਕੱਤਰ ਅਤੇ ਮੌਜੂਦਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਜਥੇਦਾਰ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਡਾ: ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਦਾਰਸ਼ਨਿਕ ਡਾ: ਸੁਰਿੰਦਰ ਸਿੰਘ ਗਿੱਲ ਕੋ - ਚੇਅਰ ਇੰਟਰਨੈਸ਼ਨਲ ਫੋਰਮ ਯੂਐਸਏ, ਗਿ:ਬਲਵੰਤ ਸਿੰਘ ਜੰਮੂ ਪ੍ਰਧਾਨ ਧਰਮ ਪ੍ਰਚਾਰ ਕੋਆਰਡੀਨੇਸ਼ਨ ਕਮੇਟੀ ਜੰਮੂ ਅਤੇ ਕਸ਼ਮੀਰ ਨੇ ਜਥੇਦਾਰ ਦਾਦੂਵਾਲ ਜੀ ਨੂੰ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਤਨ ਮਨ ਧਨ ਨਾਲ ਸਾਥ ਦੇਣ ਦੀ ਅਪੀਲ ਕੀਤੀ। ਉਪਰੋਕਤ ਤੋਂ ਇਲਾਵਾ ਸਮਾਗਮ ਵਿੱਚ ਬਾਬਾ ਅਮਰੀਕ ਸਿੰਘ ਕਾਰ ਸੇਵਾ ਹੀਰਾ ਬਾਗ ਪਟਿਆਲਾ, ਬਾਬਾ ਜੋਗਾ ਸਿੰਘ ਕਾਰ ਸੇਵਾ ਤਰਾਵੜੀ, ਬਾਬਾ ਦਲਵਿੰਦਰ ਸਿੰਘ ਇਸਰਾਣਾ ਸਾਹਿਬ, ਬਾਬਾ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਬਾਬਾ ਪਵਿੱਤਰ ਸਿੰਘ ਖਨੌਰੀ, ਬਾਬਾ ਸ਼ੁਬੇਗ ਸਿੰਘ ਕਾਰ ਸੇਵਾ ਸ੍ਰੀ ਗੋਇੰਦਵਾਲ ਸਾਹਿਬ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਬਾਬਾ ਸਵਰਨ ਸਿੰਘ ਪੰਜਤੀਰਥੀ ਯਮੁਨਾਨਗਰ, ਬਾਬਾ ਜਸਬੀਰ ਸਿੰਘ ਨਾਮਧਾਰੀ, ਜਥੇਦਾਰ ਹਰਵੇਲ ਸਿੰਘ ਸਫੀਦੋਂ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ, ਜਥੇਦਾਰ ਬਲਵਿੰਦਰ ਸਿੰਘ ਮੁਖੀ ਨਿਹੰਗ ਸਿੰਘ ਇਸਮਾਈਲਾਬਾਦ, ਜਥੇਦਾਰ ਬਾਬਾ ਬੀਰਾ ਸਿੰਘ ਤਰਨਾ ਦਲ ਨਿਹੰਗ ਸਿੰਘ ਜੀਂਦ, ਜਥੇਦਾਰ ਸ਼ੇਰ ਸਿੰਘ ਦਲ ਬਾਬਾ ਫਤਿਹ ਸਿੰਘ ਪਿਹੋਵਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਅੰਬਾਲਾ, ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਸੁਖਵਿੰਦਰ ਸਿੰਘ ਮੰਡੇਬਰ ਜਨਰਲ ਸਕੱਤਰ, ਗੁਲਾਬ ਸਿੰਘ ਮੂਨਕ ਮੀਤ ਸਕੱਤਰ, ਪਰਮਜੀਤ ਸਿੰਘ ਮੱਕੜ ਅੰਤ੍ਰਿੰਗ ਮੈਂਬਰ, ਗੁਰਪ੍ਰਸਾਦਿ ਸਿੰਘ ਫਰੀਦਾਬਾਦ ਅੰਤ੍ਰਿੰਗ ਮੈਂਬਰ, ਬੀਬੀ ਪਰਮਿੰਦਰ ਕੌਰ ਜੀਂਦ ਅੰਤ੍ਰਿੰਗ ਮੈਂਬਰ, ਟੀਪੀ ਸਿੰਘ ਅੰਬਾਲਾ ਅੰਤ੍ਰਿੰਗ ਮੈਂਬਰ, ਮੈਂਬਰ ਗੁਰਮੀਤ ਸਿੰਘ ਮੀਤਾ ਪਿੰਜੌਰ, ਮੈਂਬਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ, ਮੈਂਬਰ ਹਰਬੰਸ ਸਿੰਘ ਕੜਕੌਲੀ ਯਮੁਨਾਨਗਰ, ਮੈਂਬਰ ਅਮਰਜੀਤ ਸਿੰਘ ਡਡਿਆਣਾ ਯਮੁਨਾਨਗਰ, ਮੈਂਬਰ ਰਜਿੰਦਰ ਸਿੰਘ ਡੁਲਿਆਣਾ ਅੰਬਾਲਾ, ਮੈਂਬਰ ਇੰਦਰਜੀਤ ਸਿੰਘ ਸਾਹਾ ਅੰਬਾਲਾ, ਕੈਪਟਨ ਦਿਲਬਾਗ ਸਿੰਘ ਮੈਂਬਰ, ਮੈਂਬਰ ਹਰਪਾਲ ਸਿੰਘ ਕੰਬੋਜ ਅੰਬਾਲਾ, ਮੈਂਬਰ ਬੇਅੰਤ ਸਿੰਘ ਨਲਵੀ ਸਪੋਕਸਮੈਨ, ਮੈਂਬਰ ਸੁਰਿੰਦਰ ਸਿੰਘ ਲਾਡਵਾ ਕੁਰੂਕਸ਼ੇਤਰ, ਮੈਂਬਰ ਹਰਵਿੰਦਰਪਾਲ ਸਿੰਘ ਬਿੰਦੂ ਕੁਰੂਕਸ਼ੇਤਰ, ਮੈਂਬਰ ਨਿਸਾਨ ਸਿੰਘ ਡਾਚਰ ਕਰਨਾਲ, ਮੈਂਬਰ ਅਜੈਬ ਸਿੰਘ ਨਿੰਮਨਾਬਾਦ, ਮੈਂਬਰ ਸਤਿੰਦਰ ਸਿੰਘ ਮੰਟਾ ਰਸ਼ੀਦਾਂ, ਮੈਂਬਰ ਪਰਮਜੀਤ ਸਿੰਘ ਮਾਖਾ ਸਿਰਸਾ, ਮੈਂਬਰ ਮਲਕੀਤ ਸਿੰਘ ਪੰਨੀਵਾਲਾ ਸਿਰਸਾ, ਮੈਂਬਰ ਗੁਰਪਾਲ ਸਿੰਘ ਗੋਰਾ ਐਲਨਾਬਾਦ ਸਿਰਸਾ, ਮੈਂਬਰ ਮਾਲਕ ਸਿੰਘ ਭਾਵਦੀਨ ਸਿਰਸਾ, ਮੈਂਬਰ ਕਾਬਲ ਸਿੰਘ ਕੈਂਥਲ, ਮੈਂਬਰ ਦਵਿੰਦਰ ਸਿੰਘ ਹਾਬੜੀ ਕੈਂਥਲ, ਬੀਬੀ ਬਲਜਿੰਦਰ ਕੌਰ ਚੀਕਾ ਸਾਬਕਾ ਮੈਂਬਰ, ਸੋਹਣ ਸਿੰਘ ਗਰੇਵਾਲ ਦਾਦੂ ਸਾਹਿਬ ਸਾਬਕਾ ਮੈਂਬਰ, ਗਿ:ਸਾਹਿਬ ਸਿੰਘ ਚੱਕੂ ਸਾਬਕਾ ਮੈਂਬਰ, ਤਜਿੰਦਰਪਾਲ ਸਿੰਘ ਨਾਰਨੌਲ ਸਾਬਕਾ ਮੈਂਬਰ, ਸਵਰਨ ਸਿੰਘ ਰਤੀਆ ਸਾਬਕਾ ਮੀਤ ਪ੍ਰਧਾਨ, ਭਾਈ ਸਰਬਜੀਤ ਸਿੰਘ ਵਿਰਕ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਸਿੱਧ ਸੂਫੀ ਗਾਇਕ ਸ਼ਮਸ਼ੇਰ ਸਿੰਘ ਲਹਿਰੀ, ਜਥੇਦਾਰ ਗੁਰਜਿੰਦਰ ਸਿੰਘ ਜੀਂਦ, ਭਾਈ ਮਨਦੀਪ ਸਿੰਘ ਹੀਰਾਂਵਾਲੀਆ ਇਟਲੀ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਸਾਹੋਕੇ ਮੋਗਾ, ਬਲਵਿੰਦਰ ਸਿੰਘ ਟਹਿਣਾ ਫਰੀਦਕੋਟ, ਇੰਦਰਪਾਲ ਸਿੰਘ ਕਰਨਾਲ, ਬੀਬੀ ਗਗਨਦੀਪ ਕੌਰ ਗੁੜਗਾਂਉ, ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ, ਲਖਵਿੰਦਰ ਸਿੰਘ ਸਤਗੋਲੀ, ਲਖਵਿੰਦਰ ਸਿੰਘ ਬਸੰਤਪੁਰਾ, ਮਨਮੋਹਨ ਸਿੰਘ ਰਦੌਰ, ਸਕੱਤਰ ਸਰਬਜੀਤ ਸਿੰਘ ਜੰਮੂ, ਇੰਚਾਰਜ ਗੁਰਭੇਜ ਸਿੰਘ, ਇੰਚਾਰਜ ਗਿ:ਸੂਬਾ ਸਿੰਘ ਸਬ ਦਫਤਰ ਜੀਂਦ, ਇੰਚਾਰਜ ਸਿਕੰਦਰ ਸਿੰਘ ਵਰਾਣਾ, ਇੰਚਾਰਜ ਬਲਵੰਤ ਸਿੰਘ ਗੋਪਾਲਾ, ਸਕੱਤਰ ਰਾਜਪਾਲ ਸਿੰਘ ਔਲਖ, ਬਲਜੀਤ ਸਿੰਘ ਪੀਏ, ਜਗਮੀਤ ਸਿੰਘ ਬਰਾੜ, ਗੁਰਸੇਵਕ ਸਿੰਘ ਰੰਗੀਲਾ, ਸਰਪੰਚ ਦਰਸ਼ਨ ਸਿੰਘ ਦਾਦੂ ਸਾਹਿਬ, ਸਰਪੰਚ ਗੁਰਲਾਲ ਸਿੰਘ ਝੀਂਡਾ, ਮਨਪ੍ਰੀਤ ਸਿੰਘ ਸੀਂਘੜਾ, ਗਿ:ਸਰਬਜੀਤ ਸਿੰਘ ਝੀਂਡਾ, ਗਿ:ਸਿਮਰਨਜੀਤ ਸਿੰਘ, ਗਿ:ਬੂਟਾ ਸਿੰਘ ਪੰਜ਼ੋਖਰਾ ਸਾਹਿਬ ਵੀ ਇਸ ਸਮੇਂ ਹਾਜ਼ਰ ਸਨ ਪੰਜ ਪਿਆਰਿਆ ਪੰਜ ਸਿੰਘਾਂ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਖਜ਼ਾਨੇ ਲਈ ਇੱਕ ਇੱਕ ਲੱਖ ਰੁਪਿਆ ਵੀ ਭੇਂਟ ਕੀਤਾ।ਜਥੇਦਾਰ ਦਾਦੂਵਾਲ ਨੇ ਸੁਖਵਿੰਦਰ ਸਿੰਘ ਮੰਡੇਬਰ ਨੂੰ ਪਾਰਟੀ ਦਾ ਜਰਨਲ ਸਕੱਤਰ ਉਮਰਾਓ ਸਿੰਘ ਛੀਨਾ ਕੈਂਥਲ ਨੂੰ ਖਜ਼ਾਨਚੀ ਛਿੰਦਰਪਾਲ ਸਿੰਘ ਬਰਾੜ ਨੂੰ ਆਪਣਾ ਸਲਾਹਕਾਰ ਐਡਵੋਕੇਟ ਮਨਿੰਦਰ ਸਿੰਘ ਕੈਂਥਲ ਅਤੇ ਐਡਵੋਕੇਟ ਅੰਗਰੇਜ ਸਿੰਘ ਪੰਨੂ ਨੂੰ ਸਾਡਾ ਪਾਰਟੀ ਦਾ ਕਨੂੰਨੀ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ।