ਅੰਮ੍ਰਿਤਸਰ - ਅੱਧੀ ਦਰਜਨ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਦਾ ਯਤਨ ਕੀਤਾ।ਜਥੇਦਾਰ ਦੀ ਗੈਰ ਹਾਜਰੀ ਵਿਚ ਇਨਾਂ ਮੈਂਬਰਾਂ ਨੇ ਸਬੂਤਾਂ ਸਹਿਤ ਸੁਧਾਰ ਲਹਿਰ ਵਾਲੇ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਪ੍ਰਮਿੰਦਰ ਸਿੰਘ ਢੀਡਸਾ, ਸੁਰਜੀਤ ਸਿੰਘ ਰਖੜਾ ਅਤੇ ਬੀਬੀ ਜਗੀਰ ਕੌਰ ਦੇ ਖਿਲਾਫ ਇਕ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਨੂੰ ਸੋਪੀ। ਪੱਤਰਕਾਰਾਂ ਨਾਲ ਗਲ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ, ਸੁ‘ਰਜੀਤ ਸਿੰਘ ਰਖੜਾ , ਬੀਬੀ ਜਗੀਰ ਕੌਰ ਤੇ ਪ੍ਰਮਿੰਦਰ ਸਿੰਘ ਢੀਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜੇ ਹੋ ਕੇ ਝੂਠ ਬੋਲਿਆ ਹੈ ਕਿ ਇਨਾਂ ਆਗੂਆਂ ਵਲੋ ਡੇਰਾ ਸਿਰਸਾ ਨੂੰ ਦਿੱਤੀ ਮੁਆਫੀ ਦੀ ਉਸ ਸਮੇ ਜਥੇਦਾਰਾਂ ਦੇ ਫੈਸਲੇ ਦੀ ਵਿਰੋਧਤਾ ਕੀਤੀ ਗਈ ਸੀ। ਝੱਬਰ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਹੋਈ ਸੁਣਵਾਈ ਮੌਕੇ ਝੂਠ ਬੋਲਿਆ। ਉਨਾਂ ਕਿਹਾ ਕਿ ਅਸੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੋਪੀ ਹੈ ਜਿਸ ਵਿਚ ਉਹ ਮੁਆਫੀ ਪ੍ਰਕਰਣ ਦੀ ਰਜ ਕੇ ਤਰੀਫ ਕੀਤੀ ਹੈ। ਇਸ ਦੇ ਨਾਲ ਨਾਲ ਬੀਬੀ ਜਗੀਰ ਕੌਰ ਦੀ ਵੀਡੀਓ ਵਿਚ ਵੀ ਇਸ ਮੁਆਫੀ ਦੀ ਤਾਰੀਫ ਕਰਦੇ ਨਜਰ ਆਉਦੇ ਹਨ।ਪ੍ਰਮਿੰਦਰ ਸਿੰਘ ਢੀਡਸਾ ਇਜਹਾਰ ਆਲਮ ਮਾਮਲਾ ਤੇ ਡੇਰੇ ਜਾਣ ਦੀ ਵੀਡੀਓ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੀ ਹੈ। ਸੁਰਜੀਤ ਸਿੰਘ ਰਖੜਾ ਦਾ ਮਾਮਲਾ ਵੀ ਗੁੰਮਰਾਹ ਕਰਨ ਵਾਲਾ ਹੈ।ਅਸੀ ਸਾਰੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਤੇ ਦੁਬਾਰਾ ਗੌਰ ਕਰਕੇ ਸਜਾਵਾਂ ਲਗਾਈਆਂ ਜਾਣ। ਇਸ ਮੌਕੇ ਤੇ ਮੈਂਬਰ ਜੋਧ ਸਿੰਘ ਸਮਰਾ, ਪਰਮਜੀਤ ਸਿੰਘ ਖ਼ਾਲਸਾ, ਭਾਈ ਰਾਮ ਸਿੰਘ ਅਤੇ ਸ਼ੇਰ ਸਿੰਘ ਮੰਡਵਾਲਾ ਵੀ ਹਾਜਰ ਸਨ।