ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਜਾਰੀ ਹੁਕਮਨਾਮੇ ਨੂੰ ਰੋਲਣ ਲਈ ਇਹ ਪੈਂਤੜਾ ਖੇਡਿਆ ਅਕਾਲੀ ਦਲ ਨੇ- ਵਡਾਲਾ

ਕੌਮੀ ਮਾਰਗ ਬਿਊਰੋ | January 03, 2025 08:20 PM

ਚੰਡੀਗੜ -ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਸੁਖਬੀਰ ਬਾਦਲ ਵਾਲੀ ਧਿਰ ਵੱਲੋਂ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸਿਆਸੀ ਕਾਨਫਰੰਸ ਦਾ ਐਲਾਨ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਜਾਰੀ ਹੁਕਮਨਾਮੇ ਨੂੰ ਰੋਲਣ ਲਈ ਇਹ ਪੈਂਤੜਾ ਖੇਡਿਆ ਗਿਆ ਹੈ। ਇੱਥੇ ਜਾਰੀ ਬਿਆਨ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਸਿੱਖ ਕੌਮ ਸਾਹਮਣੇ ਗਹਿਰੀ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਵੀ ਬਣ ਚੁੱਕਾ ਹੈ ਕਿ ਆਪਣੇ ਆਪ ਨੂੰ ਪੰਥ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਅਕਾਲੀ ਲੀਡਰਸ਼ਿਪ ਵਲੋ ਤਖ਼ਤ ਜਾਰੀ ਹੁਕਮਨਾਮਿਆਂ ਨੂੰ ਰੋਲਣ ਅਤੇ ਇਹਨਾ ਹੁਕਮਨਾਮਾ ਸਾਹਿਬ ਦੀ ਸਿੱਖ ਕੌਮ ਵਿੱਚ ਕੀ ਅਹਿਮੀਅਤ ਹੁੰਦੀ ਹੈ ਉਸ ਨੂੰ ਬੇਮੁੱਖ ਕਰਨ ਲਈ ਇਖ਼ਲਾਕ ਤੋ ਡਿੱਗੀ ਸਿਆਸਤ ਕੀਤੀ ਜਾ ਰਹੀ ਹੈ। ਪਰ ਲੋਕ ਮੂੰਹ ਨਹੀਂ ਲਾਉਣਗੇ।

ਜਾਰੀ ਬਿਆਨ ਵਿੱਚ ਜਥੇ: ਵਡਾਲਾ ਨੇ ਕਿਹਾ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਈ ਲੀਡਰਸ਼ਿਪ ਹੁਣ ਟਕਰਾਅ ਦੀ ਸਥਿਤੀ ਪੈਦਾ ਕਰਨ ਤੋਂ ਬਾਝ ਆਵੇ, ਇਸ ਟਕਰਾਅ ਅਤੇ ਭਗੌੜੇਪਣ ਦੇ ਨਤੀਜੇ ਠੀਕ ਨਹੀਂ ਹੋਣਗੇ।

ਜਥੇਦਾਰ ਵਡਾਲਾ ਨੇ ਤਖ਼ਤ ਤੋਂ ਭਗੌੜਾ ਹੋਈ ਲੀਡਰਸ਼ਿਪ ਦੇ ਓਹਨਾ ਤਰਕਾਂ ਤੇ ਹੈਰਾਨੀ ਪ੍ਰਗਟ ਕੀਤੀ ਜਿਸ ਵਿੱਚ ਸੰਗਤ ਸਮੇਤ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਵੱਲੋ ਆਦੇਸਾਂ ਮੁਤਾਬਕ ਅਸਤੀਫ਼ੇ ਸਵੀਕਾਰ ਕਰਨ ਅਤੇ ਭਰਤੀ ਕਮੇਟੀ ਲਈ ਵਰਕਿੰਗ ਕਮੇਟੀ ਨਾ ਬੁਲਾਏ ਜਾਣ ਦਾ ਪਹਿਲਾ ਕਾਰਨ ਲੱਗੀ ਤਨਖਾਹ ਸੀ ਫਿਰ ਬਾਅਦ ਚ ਸ਼ਹੀਦੀ ਦਿਹਾੜਿਆਂ ਨੂੰ ਵਜਾ ਕਰਾਰ ਦਿੱਤਾ ਗਿਆ ਸੀ, ਪਰ ਹੁਣ ਸਿਆਸੀ ਕਾਨਫਰੰਸ ਦਾ ਐਲਾਨ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਸ ਕਾਬਜ ਲੀਡਰਸ਼ਿਪ ਲਈ ਸਿਆਸਤ ਹੀ ਸਭ ਕੁਝ ਹੈ ਅਤੇ ਇੱਕ ਵਿਅਕਤੀ ਵਿਸ਼ੇਸ਼ ਦੇ ਅਸਤੀਫ਼ੇ ਸਮੇਤ ਕੁਝ ਨੇੜਲੇ ਨੇਤਾਵਾਂ ਦੇ ਅਸਤੀਫਿਆਂ ਨੂੰ ਸਵੀਕਾਰ ਹੋਣ ਲਟਕਾਉਣਾ ਅਤੇ ਟਰਕਾਉਣਾ ਹੀ ਮਨੋਰਥ ਹੈ।

ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧਿਰ, ਸਿਧਾਂਤਾ, ਅਸੂਲਾਂ, ਜਿੰਮੇਵਾਰੀ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਆਗੂਆਂ ਨੇ ਜਾਰੀ ਆਪਣੇ ਬਿਆਨ ਵਿੱਚ ਇਸ ਗੱਲ ਦਾ ਖੇਦ ਪ੍ਰਗਟ ਕੀਤਾ ਕਿ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਪੁਜੀਸ਼ਨ ਨੂੰ ਵੀ ਇਸ ਕਾਬਜ ਧੜੇ ਨੇ ਆਪਣੇ ਸਿਆਸੀ ਮੁਫਾਦਾਂ ਲਈ ਵਰਤਿਆ। ਇਸ ਤੋਂ ਇਲਾਵਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪਿਛਲੇ ਕੁਝ ਦਿਨਾਂ ਦੌਰਾਨ ਗਲਤ ਫੈਸਲੇ ਕਰਵਾਉਣ ਲਈ ਮਜਬੂਰ ਹੀ ਨਹੀਂ ਕੀਤਾ ਸਗੋਂ ਹੁਕਮਨਾਮੇ ਲਾਗੂ ਕਰਾਉਣ ਦੀ ਜਿੰਮੇਵਾਰੀ ਤੋ ਵੀ ਪਿੱਛੇ ਧੱਕਿਆ ਜਾ ਰਿਹਾ ਹੈ।
ਸਿੱਧੇ ਤੌਰ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋ ਸਵਾਲ ਕੀਤਾ ਕਿ, ਕੀ ਇਹ ਦੋਹੇਂ ਆਗੂ ਜਿਹੜੇ ਕਿ ਸਿਆਸੀ ਅਤੇ ਧਾਰਮਿਕ ਖੇਤਰ ਦੀ ਅਗਵਾਈ ਕਰ ਰਹੇ ਹਨ, ਪਾਰਟੀ ਦੇ ਇਸ ਫੈਸਲੇ ਨਾਲ ਇਤਫ਼ਾਕ ਰੱਖਦੇ ਹਨ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨਾਲ ਇਤਫ਼ਾਕ ਰੱਖਦੇ ਹਨ, ਆਪਣੀ ਸਥਿਤੀ ਜਰੂਰ ਸਪੱਸ਼ਟ ਕਰਨ।

ਜਥੇ: ਵਡਾਲਾ ਨੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਅਪੀਲ ਕੀਤੀ ਕਿ, ਓਹ ਪਾਰਟੀ ਦੇ ਪੁਰਾਣੇ, ਸਭ ਦੇ ਸਤਿਕਾਰਯੋਗ ਆਗੂ ਹਨ, ਇਸ ਕਰਕੇ ਉਹ ਅੱਗੇ ਆਕੇ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਈ ਲੀਡਰਸ਼ਿਪ ਨੂੰ ਸੇਧ ਦੇਣ ਦਾ ਕੰਮ ਕਰਨ ਅਤੇ ਗਲਤ ਫੈਸਲੇ ਲੈਣ ਅਤੇ ਫੈਸਲੇ ਕਰਨ ਦਾ ਦਬਾਅ ਬਣਾਉਣ ਵਾਲੇ ਆਗੂਆਂ ਨਾਲ ਸਖ਼ਤੀ ਨਾਲ ਪੇਸ਼ ਆਉਣ।

ਇਸ ਦੇ ਨਾਲ ਹੀ ਜਥੇ: ਵਡਾਲਾ ਨੇ ਬੇਨਤੀ ਕਿ, ਭਰਤੀ ਦੀ ਪੂਰਨ ਕਮਾਂਡ ਕਮੇਟੀ ਦੇ ਹੱਥ ਹੋਵੇ ਤਾਂ ਕਿ ਸ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਪ੍ਰਵਾਨ ਕਰਨ ਵਾਲਿਆਂ ਨੂੰ ਕਮੇਟੀ ਇੱਕ ਵਿਧਾਨ, ਇੱਕ ਸੰਵਿਧਾਨ ਅਤੇ ਇੱਕ ਪ੍ਰਧਾਨ ਦੇ ਝੰਡੇ ਥੱਲੇ ਇਕੱਠਾ ਕਰੇ ਇਹੀ ਪੰਥ ਅਤੇ ਪੰਜਾਬ ਦੇ ਹਿੱਤ ਚ ਹੋਵੇਗਾ।

Have something to say? Post your comment

 

ਪੰਜਾਬ

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਵਜੋਂ ਚੈਕ ਕੀਤਾ ਭੇਂਟ

ਭਾਕਿਯੂ ਏਕਤਾ ਡਕੌਂਦਾ ਵੱਲੋਂ ਐੱਸਕੇਐੱਮ ਦੇ ਸੱਦੇ 'ਤੇ 9 ਜਨਵਰੀ ਮੋਗਾ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ

ਕਿਸਾਨ ਆਗੂ ਡੱਲੇਵਾਲ ਦੀ ਤਬੀਅਤ ਵਿਗੜੀ, ਨਬਜ਼ ਦੀ ਦਰ ਅਤੇ ਬਲੱਡ ਪ੍ਰੈਸ਼ਰ ਘਟਿਆ

ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ "ਸਾਡੇ ਬਜ਼ੁਰਗ ਸਾਡਾ ਮਾਣ" ਤਹਿਤ ਬਜੁਰਗਾਂ ਦੇ ਜੀਵਨ ਪੱਧਰ ਸਬੰਧੀ ਸਰਵੇਖਣ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਔਰਤ ਸਮੇਤ ਚਾਰ ਵਿਅਕਤੀ ਕਾਬੂ 5 ਕਿਲੋ ਹੈਰੋਇਨ ਬਰਾਮਦ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗਾਂ

120 ਦਿਨਾਂ ਅੰਦਰ ਲਗਾਏ ਜਾਣਗੇ 663 ਹੋਰ ਖੇਤੀ ਸੋਲਰ ਪੰਪ: ਅਮਨ ਅਰੋੜਾ

ਬੁੱਢਾ ਦਲ ਵੱਲੋਂ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਗੁ: ਲੋਹਗੜ੍ਹ ਸਾਹਿਬ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪੋ੍. ਕਰਮਜੀਤ ਸਿੰਘ ਵੱਲੋਂ ‘ਕਲਮਾਂ ਜੋ ਸਿਰਨਾਵਾਂ ਬਣੀਆਂ’ ਕਿਤਾਬ ਰਲੀਜ਼

ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸੰਗਤ ਨੂੰ ਮਾਘੀ ਤੇ ਮੁਕਤਸਰ ਸਾਹਿਬ ਵਿਖੇ ਨਵੀ ਪਾਰਟੀ ਦਾ ਹਿੱਸਾ ਬਣਨ ਦੀ ਕੀਤੀ ਅਪੀਲ