ਨਵੀਂ ਦਿੱਲੀ - ਅਖੰਡ ਕੀਰਤਨੀ ਜੱਥੇ ਦੇ ਪੁਰਾਤਨ ਸਿੰਘ ਜਥੇਦਾਰ ਕਰਮ ਸਿੰਘ ਹਾਲੈਂਡ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੇਆਮ ਤਾਨਾਸ਼ਾਹ ਰੂਪ ਵਿੱਚ ਬਾਦਲ ਪਰਿਵਾਰ ਦੀ ਸ਼ਵੀ ਨੂੰ ਬਚਾਉਣ ਲਈ ਪੰਥ ਘਾਤਕ ਫੈਂਸਲੇ ਕਰ ਰਹੀ ਹੈ। ਜਥੇਦਾਰ ਕਰਮ ਸਿੰਘ ਹਾਲੈਂਡ ਨੇ
ਅੰਤਿ੍ਰੰਗ ਕਮੇਟੀ ਵਲੋਂ ਜਥੇਦਾਰ ਸਾਹਿਬਾਨ ਨੂੰ ਬਦਲਣ ਦੇ ਫੈੰਸਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਕੌਮ ਉਪਰ ਅਬਦਾਲੀ, ਜਕਰੀਏ, ਇੰਦਰਾ ਵਰਗੇ ਅਨੇਕਾ ਹੁਕਮਰਾਨ ਨੇ ਹਮਲੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਢਾਹਿਆ ਗਿਆ ਪਰ ਸਿੱਖ ਕੌਮ ਨੇ ਇਮਾਰਤਾ ਦੀ ਦੁਆਰਾ ਉਸਾਰੀ ਕੀਤੀ ਪਰ ਜੋ ਨੁਕਸਾਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਮੌਜੂਦਾ ਸਮੇ ਵਿੱਚ ਕੀਤਾ ਉਹ ਬਹੁਤ ਹੀ ਖਤਰਨਾਕ ਹੈ। ਸਿੱਖ ਜਥੇਬੰਦੀਆ ਨੂੰ ਇਕਜੁੱਟ ਹੋ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਘਰਾਂ ਦੇ ਬਾਹਰ ਕੀਰਤਨ ਅਤੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਮਰੀ ਹੋਈ ਜਮੀਰ ਜਾਗ ਪਵੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਵਾਲੀਆ ਜਥੇਬੰਦੀਆ ਇਕਜੁੱਟ ਹੋ ਕੇ ਵਿਰੋਧ ਕਰਨ।