ਨਵੀਂ ਦਿੱਲੀ -ਪਿਛਲੇ ਦਿਨਾਂ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਅਪਸ਼ਬਦ ਬੋਲੇ ਸੀ ਜਿਸ ਦੀ ਸ਼ਿਕਾਇਤ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਸੀ ਜਿਸ ਤੇ ਵਿਚਾਰ ਕਰਦੇ ਸ਼੍ਰੋਮਣੀ ਕਮੇਟੀ ਨੇ ਬਜ਼ਟ ਇਜਲਾਸ ਵਿੱਚ ਅਮਿਤ ਸ਼ਾਹ ਦੇ ਵਿਰੋਧ ਵਿੱਚ ਮਤਾ ਪਾ ਕੇ ਨਿੰਦਾ ਕੀਤੀ ਹੈ । ਇਸ ਦਾ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਜਿੱਥੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਉਥੇ ਹੀ ਅੱਜ ਚਾਰ ਮੰਗਾਂ ਸ਼੍ਰੋਮਣੀ ਕਮੇਟੀ ਅੱਗੇ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਧੀਨ ਜਥੇਦਾਰ ਸਾਹਿਬ ਵੀ ਨਿਯੁਕਤ ਕੀਤੇ ਜਾਂਦੇ ਹਨ, 1947 ਤੋਂ ਬਾਅਦ 1979, 1996, 2004 ਅਤੇ 2011 ਵਿਚ ਹੀ ਚੋਣਾਂ ਹੋਈਆਂ ਹਨ। ਜਦੋਂ ਕਿ ਐਕਟ ਸੰਗਤ ਮਤਦਾਨ ਹਰੇਕ ਪੰਜ ਸਾਲ ਬਾਅਦ ਮੰਗਦਾ ਹੈ। ਇਹ ਆਮ ਜਮਹੂਰੀਅਤ ਦਾ ਨਿਯਮ ਹੈ ਕਿ ਸੰਗਤ ਦੇ ਕਹੇ ਤੇ ਹੀ ਸੇਵਾ ਸੰਭਾਲ ਸੌਂਪੀ ਜਾਂਦੀ ਹੈ । ਬਹੁਤ ਸਾਰੀਆਂ ਮੌਕੇ ਦੀਆਂ ਸਿੱਖ ਕੌਮ ਵਿੱਚ ਪਈਆਂ ਹੋਈਆਂ ਗੁੰਝਲਾਂ ਲਗਾਤਾਰ ਚੋਣ ਰਾਹੀਂ ਹੱਲ ਹੋ ਸਕਦੀਆਂ ਹਨ ਜਿਸ ਕਰਕੇ ਅਸੀ ਜਮਹੂਰੀਅਤ ਬਹਾਲੀ ਦੀ ਅਵਾਜ਼ ਬੁਲੰਦ ਕਰਨ ਦੀ ਬੇਨਤੀ ਕੀਤੀ ਹੈ। ਅਗਲੀ ਮੰਗ ਬਾਰੇ ਉਨ੍ਹਾਂ ਕਿਹਾ ਕਿ 40 ਸਾਲ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਕਤਲੇਆਮ ਅਤੇ ਘਣਾਉਣੇ ਕਨੂੰਨਾ ਦੇ ਜਬਰ ਅਧੀਨ ਸਿੱਖ ਕੋਮ ਜੀਵਨ ਬਸਰ ਕਰ ਰਹੀ ਹੈ। ਜਬਰ ਦੇ ਬਰਖਿਲਾਫ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਬਾਣੀ ਅਧੀਨ ਆਵਾਜ਼ ਚੱਕੀ ਸੀ ਆਪ ਜੀ ਨੂੰ ਬੇਨਤੀ ਹੈ ਇਸ ਵਾਰ 6 ਜੂਨ ਨੂੰ ਸਿੱਖਾਂ ਦੇ ਤਰਸਯੋਗ ਹਾਲਾਤਾਂ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ ਤੇ ਇਕੱਠ ਕਰਕੇ ਭਾਰਤ ਨੂੰ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਚਾਨਣਾ ਪਾਇਆ ਜਾਏ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਖਾਲਿਸਤਾਨ ਦਾ ਨੀਹ ਪੱਥਰ ਹੋਵੇਗਾ ਦੀ ਅਸਲੀਅਤ ਪ੍ਰਗਟਾਈ ਜਾਵੇ। ਉਨ੍ਹਾਂ ਕਿਹਾ ਜਿੱਥੇ ਭਾਰਤੀ ਨੀਤੀ ਰਾਹੀਂ ਨਇਜਾਜ਼ ਕਤਲੇਆਮ ਸਿੱਖਾ ਤੇ 1947 ਅਤੇ 1978 ਅਤੇ 1984, ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25 ਹਜਾਰ ਲਾਵਾਰਿਸ ਲਾਸ਼ਾਂ ਦੀ ਜਾਂਚ ਕਰਕੇ ਲੋਕਾਂ ਸਾਹਮਣੇ ਰੱਖਣਾ ਤੇ ਪਿਛਲੇ ਦਿਨਾਂ ਵਿੱਚ ਆਰਐਸਐਸ, ਭਾਜਪਾ ਅਤੇ ਸਰਕਾਰ ਵੱਲੋਂ ਗੈਰ ਕਾਨੂੰਨੀ ਹੱਤਿਆ ਕਰਨ ਦਾ ਚੋਣਾਂ ਵਿੱਚ ਮੁੱਦਾ ਪ੍ਰਚਾਰਿਆ ਸੀ । ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ ਦਾ ਕੇਸ ਦਰਜ ਕਰਕੇ ਪ੍ਰਧਾਨ ਮੰਤਰੀ ਦਫਤਰ, ਅਮਿਤ ਸ਼ਾਹ ਗ੍ਰਹਿ ਮੰਤਰੀ, ਰਾਜਨਾਥ ਸਿੰਘ, ਜੈ ਸ਼ੰਕਰ ਅਜੀਤ ਡੋਵਾਲ, ਸਮਿਤ ਕੁਮਾਰ ਗੋਇਲ ਰਾਅ ਦਾ ਮੁਖੀ, ਵਿਕਾਸ਼ ਯਾਦਵ, ਅਮਰੀਕਾ ਅਤੇ ਕੈਨੇਡਾ ਦੇ ਅੰਬੈਸਡਰ ਨੇ ਇਸ ਦਾ ਖੁਲਾਸਾ ਕੀਤਾ ਹੈ, ਇਹ ਕੇਸ ਸਬੂਤ ਬਣਦਾ ਹੈ। ਬਾਹਰਲੇ ਦੇਸ਼ਾਂ ਵਿੱਚ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਝਰ, ਰਿਪਦੁਮਨ ਸਿੰਘ ਮਲਿਕ, ਸਖਦੂਲ ਸਿੰਘ ਅਤੇ ਪਾਕਿਸਤਾਨ ਵਿੱਚ ਅਨੇਕਾਂ ਸਿੱਖਾਂ ਅਤੇ ਹਰਿਆਣੇ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸਿੱਧੂ ਮੂਸੇਵਾਲਾ, ਅਤੇ ਗਰਪ੍ਰੀਤ ਸਿੰਘ ਹਰੀ ਨੌ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਗੰਭੀਰ ਮਾਮਲੇ ਤੇ ਵੀ ਮਤਾ ਪਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਭਗਤਾਂ ਵਾਲੇ ਡੰਪ ਵਿੱਚੋਂ ਰਿਸਦਾ ਧਰਤੀ ਵਿੱਚ ਜਹਰੀਲਾ ਪਾਣੀ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਵਿੱਚ ਜਾ ਰਿਹਾ ਹੈ ਇਸ ਕਾਰਨ ਗੁਰੂ ਸਾਹਿਬ ਵੱਲੋਂ ਸਿਰਜੇ ਗਏ ਪਵਿੱਤਰ ਸਰੋਵਰਾਂ ਦੀ ਪਵਿੱਤਰਤਾ ਬਹਾਲ ਨਹੀਂ ਰਹਿੰਦੀ ਅਤੇ ਸਰੋਵਰਾਂ ਵਿੱਚ ਜਲ ਛਕਣ ਵਾਲੀਆਂ ਸੰਗਤਾਂ ਦੀ ਸਹਿਤ ਤੇ ਜਾਨ ਨੂੰ ਨੁਕਸਾਨ ਪਹੁੰਚਣ ਦਾ ਖਦਸਾ ਹੈ ਇਸ ਦੇ ਨਾਲ ਹੀ ਭਗਤਾਂ ਵਾਲੇ ਡੰਪ ਵਿੱਚੋਂ ਨਿਕਲ ਰਹੀਆਂ ਜਹਰੀਲੀਆਂ ਗੈਸਾਂ ਹਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨਾ, ਚਾਂਦੀ, ਪੱਥਰ ਅਤੇ ਖੁਸਹਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵਿਚਾਰ ਕਰਕੇ ਇਸ ਬਾਰੇ ਆਵਾਜ਼ ਬੁਲੰਦ ਕਰੋ।
ਇਸ ਮੌਕੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਜਰਨਲ ਸਕੱਤਰ ਉਪਕਾਰ ਸਿੰਘ ਸੰਧੂ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਅਮਰੀਕ ਸਿੰਘ ਨੰਗਲ, ਜਸਬੀਰ ਸਿੰਘ ਬਚੜੇ, ਹਰਜੀਤ ਸਿੰਘ ਮੀਆਪੁਰ, ਹਰਮਨਦੀਪ ਸਿੰਘ ਸੁਲਤਾਨਵਿੰਡ, ਸ਼ਮਸ਼ੇਰ ਸਿੰਘ ਸਿੰਘ ਬਰਾੜ, ਕੁਲਵੰਤ ਸਿੰਘ ਕੋਟਲਾ, ਰਵੀ ਸ਼ੇਰ ਸਿੰਘ, ਬਲਵਿੰਦਰ ਸਿੰਘ ਕਾਲਾ, ਬੀਬੀ ਬਲਜਿੰਦਰ ਕੌਰ, ਕੁਲਵੰਤ ਸਿੰਘ ਮਝੈਲ, ਤਰਲੋਕ ਸਿੰਘ ਬਿੱਟਾ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ।