ਨੈਸ਼ਨਲ

ਭਾਈ ਮਹਿਲ ਸਿੰਘ ਬੱਬਰ ਦੀ ਯਾਦ ਵਿਚ ਮੌਂਟਰੀਆਲ ਗੁਰਦੁਆਰਾ ਵਿਖੇ ਸਜਾਏ ਗਏ ਦੀਵਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 31, 2025 07:43 PM

ਨਵੀਂ ਦਿੱਲੀ - ਕੈਨੇਡਾ ਦੇ ਮੌਂਟਰੀਆਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਭਾਈ ਮਹਿਲ ਸਿੰਘ ਬੱਬਰ ਜੋ ਕਿ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਵਿਰਾਜੇ ਸਨ ਦੇ ਸਬੰਧ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਭਾਈ ਜਸਵਿੰਦਰ ਸਿੰਘ ਜਨਰਲ ਸੈਕਟਰੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਮੌਂਟਰੀਆਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਭਾਈ ਮਹਿਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਦਸਿਆ ਕਿ ਇਸ ਮੌਕੇ ਜਥੇਦਾਰ ਭਾਈ ਸੰਤੋਖ ਸਿੰਘ ਖੇਲਾ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਦਸਿਆ ਕਿ 1978 ਦੀ ਵਿਸਾਖੀ ਪੁਰਬ ਮੌਕੇ ਨਿਰੰਕਾਰੀ ਮੁੱਖੀ ਵਲੋਂ ਸਿੱਖ ਪੰਥ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੱਖ ਪੰਥ ਦੇ 13 ਸਿੰਘ ਸ਼ਹੀਦ ਹੋ ਗਏ ਸਨ, ਤੋ ਸ਼ੁਰੂ ਹੋ ਕੇ ਭਾਈ ਮਹਿਲ ਸਿੰਘ ਬੱਬਰ ਨੇ ਸਾਰਾ ਜੀਵਨ ਸਿੱਖ ਪੰਥ ਲੇਖੇ ਲਾਇਆ। ਉਨ੍ਹਾਂ ਦਸਿਆ ਕਿ ਭਾਈ ਮਹਿਲ ਸਿੰਘ ਬੱਬਰ ਖਾਲਸਾ ਦੇ ਮੁੱਖੀ ਸ਼ਹੀਦ ਜੱਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਸਨ ਤੇ ਉਨ੍ਹਾਂ ਨੇ ਉਚੇਰੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ । ਪੰਜਾਬ ਪੁਲਿਸ ਵਲੋਂ ਭਾਈ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਾਰ ਵਾਰ ਤਸ਼ੱਦਦ ਦਾ ਸਾਹਮਣਾ ਕਰਣਾ ਪੈਂਦਾ ਸੀ ਜਿਸ ਕਰਕੇ ਭਾਈ ਮਹਿਲ ਸਿੰਘ 1990 ਵਿਚ ਇੰਡੀਆ ਛੱਡ ਕੇ ਪਾਕਿਸਤਾਨ ਚਲੇ ਗਏ  । ਉਨ੍ਹਾਂ ਕਿਹਾ ਕਿ ਅਸੀਂ ਭਾਈ ਮਹਿਲ ਸਿੰਘ ਦੇ ਜੀਵਨ ਤੋ ਸਿੱਖਿਆ ਲੈਂਦਿਆਂ ਆਖਰੀ ਦਮ ਤੱਕ ਖਾਲਸਾ ਰਾਜ ਦੀ ਪ੍ਰਾਪਤੀ ਲਈ ਲੜਦੇ ਰਹਾਂਗੇ। ਭਾਈ ਕਰਨੈਲ ਸਿੰਘ ਨੇ ਭਾਈ ਮਹਿਲ ਸਿੰਘ ਬੱਬਰ ਨਾਲ ਬਿਤਾਏ ਪਲਾਂ ਨੂੰ ਸੰਗਤ ਨਾਲ ਸਾਂਝਾ ਕੀਤਾ ਤੇ ਹਰਜਿੰਦਰ ਸਿੰਘ ਕੋਹਲੀ ਨੇ ਵੀ ਆਪਣੇ ਵਿਚਾਰਾਂ ਨਾਲ ਹਾਜ਼ਰੀ ਲਗਵਾਈ ਸੀ । ਸਟੇਜ ਦੀ ਸੇਵਾ ਭਾਈ ਅਵਤਾਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਸੀ। ਸਮਾਗਮ ਵਿੱਚ ਭਾਈ ਪਰਮਜੀਤ ਸਿੰਘ ਗਿੱਲ, ਭਾਈ ਬਲਰਾਜ ਸਿੰਘ ਢਿੱਲੋਂ, ਭਾਈ ਜਤਿੰਦਰ ਸਿੰਘ ਮੁਲਤਾਨੀ, ਭਾਈ ਕਮਲਜੀਤ ਸਿੰਘ ਵਿਰਦੀ, ਭਾਈ ਸਤਨਾਮ ਸਿੰਘ, ਭਾਈ ਰਸ਼ਪਾਲ ਸਿੰਘ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਨੇ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਭਾਈ ਮਹਿਲ ਸਿੰਘ ਬੱਬਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ।

Have something to say? Post your comment

 

ਨੈਸ਼ਨਲ

ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ  ਜਾਰੀ ਕੀਤਾ ਵ੍ਹਿਪ, 2-4 ਅਪ੍ਰੈਲ ਨੂੰ ਲੋਕ ਸਭਾ ਵਿੱਚ ਉਨ੍ਹਾਂ ਦੀ ਮੌਜੂਦਗੀ ਲਾਜ਼ਮੀ 

ਦਿੱਲੀ ਵਿੱਚ ਭਾਜਪਾ ਨੇ ਪਾਣੀ ਅਤੇ ਸੀਵਰੇਜ ਕਨੈਕਸ਼ਨ ਕੀਤਾ ਮਹਿੰਗਾ ਆਮ ਆਦਮੀ ਪਾਰਟੀ ਦਾ ਵਿਰੋਧ

ਵਕਫ਼ ਸੋਧ ਬਿੱਲ: ਭਾਜਪਾ ਨੇ ਜਾਰੀ ਕੀਤਾ ਵ੍ਹਿਪ

ਨਿਆਂ ਦਾ ਮੰਦਰ ਉਦੋਂ ਹੀ ਮਜ਼ਬੂਤ ਹੋਵੇਗਾ ਜਦੋਂ ਨਿਆਂਪਾਲਿਕਾ 'ਚ ਸੁਧਾਰ ਹੋਣਗੇ-ਸੰਸਦ ਮੈਂਬਰ ਰਾਘਵ ਚੱਢਾ

ਭਾਜਪਾ ਨੇਤਾ ਕਪਿਲ ਮਿਸ਼ਰਾ ਵਿਰੁੱਧ 2020 ਵਿੱਚ ਉੱਤਰ-ਪੂਰਬੀ ਦਿੱਲੀ ਅੰਦਰ ਹੋਏ ਦੰਗਿਆਂ ਦੇ ਮਾਮਲੇ ਵਿੱਚ ਅਦਾਲਤ ਵਲੋਂ ਜਾਂਚ ਦੇ ਆਦੇਸ਼

ਕੇਂਦਰ ਸਰਕਾਰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਕਰੇ ਐਲਾਨ: ਪਰਮਜੀਤ ਸਿੰਘ ਵੀਰਜੀ

ਰਾਜੌਰੀ ਗਾਰਡਨ ਗੁਰਦੁਆਰਾ ਸਿੰਘ ਸਭਾ ਵਿਖੇ ਬੱਚਿਆਂ ਦਾ ਗੁਰਬਾਣੀ ਕੰਠ ਗਾਇਨ ਮੁਕਾਬਲਾ

ਸ਼੍ਰੋਮਣੀ ਕਮੇਟੀ ਵੱਲੋਂ ਬਜ਼ਟ ਇਜਲਾਸ ਵਿੱਚ ਅਮਿਤ ਸ਼ਾਹ ਵਿਰੁੱਧ ਪਾਏ ਗਏ ਮਤੇ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤਾ ਧੰਨਵਾਦ

ਮਹਾਰਾਸ਼ਟਰ ਵਿੱਚ ਪਹਿਲਾ ਇਤਿਹਾਸਕ ਪੰਜਾਬੀ ਸਭਿਆਚਾਰ ਮੇਲਾ 2025 ਸ਼ਾਨਦਾਰ ਸਫਲਤਾ ਨਾਲ ਹੋਇਆ ਸੰਪੰਨ

ਮਣੀਪੁਰ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ "ਅਫਸਪਾ" ਛੇ ਮਹੀਨਿਆਂ ਲਈ ਵਧਾਇਆ ਗਿਆ