BREAKING NEWS
ਜ਼ਮੀਨੀ ਪੱਧਰ ‘ਤੇ ਹੋਵੇਗਾ ਨਸ਼ਿਆਂ ਦਾ ਖਾਤਮਾ: ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੌਰਾਨ ਸਪੱਸ਼ਟ ਸੰਦੇਸ਼ਪੁਲਿਸ ਜਾਂਚ ਤੋਂ ਭੱਜ ਰਹੇ ਹਨ ਬਾਜਵਾ - ਸੰਨੀ ਆਹਲੂਵਾਲੀਆ'ਆਪ' ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਜਪਾ ਨੂੰ ਦਿੱਤੀ ਚੇਤਾਵਨੀ, ਕਿਹਾ – ਪੰਜਾਬ ਨੂੰ ਪਾਣੀ ਤੋਂ ਵਾਂਝਾ ਕਰਨ ਦੀ ਨਾ ਕਰੋ ਕੋਸ਼ਿਸ਼ਹਰਪਾਲ ਚੀਮਾ ਵੱਲੋਂ ‘ਫੂਡ ਪ੍ਰੋਸੈਸਿੰਗ ਕੰਪਲੈਕਸ’ ਦੇ ਉਦਘਾਟਨ ਦੌਰਾਨ ਪੀਏਯੂ ਨੂੰ 40 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਸਰਕਾਰੀ ਸਕੂਲ ਬਣਿਆਂ ਸ਼ੂਟਿੰਗ ਚੈਂਪੀਅਨਾਂ ਦੀ ਨਰਸਰੀਇੱਕ ਦਿਨ ਵਿੱਚ 5 ਲੱਖ ਮੀਟਰਿਕ ਟਨ ਕਣਕ ਦੀ ਹੋਈ ਲਿਫਟਿੰਗ, 100 ਲੱਖ ਮੀਟਰਿਕ ਟਨ ਆਮਦ ਦਾ ਅੰਕੜਾ ਹੋਇਆ ਪਾਰ, ਕਿਸਾਨਾਂ ਨੂੰ 20,000 ਕਰੋੜ ਰੁਪਏ ਦਾ ਕੀਤਾ ਭੁਗਤਾਨ: ਲਾਲ ਚੰਦ ਕਟਾਰੂਚੱਕ

ਨੈਸ਼ਨਲ

ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ: ਅਖੰਡ ਕੀਰਤਨੀ ਜੱਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 28, 2025 08:29 PM

ਨਵੀਂ ਦਿੱਲੀ - ਅਖੰਡ ਕੀਰਤਨੀ ਜੱਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਅਤੇ ਅਖੰਡ ਕੀਰਤਨੀ ਜੱਥਾ (ਰਜਿ) ਨੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸਿੱਖਾਂ ਦੇ ਅਕਸ ਨੂੰ ਵਿਗਾੜਦੀਆਂ ਫ਼ਿਲਮਾਂ, ਗੁਰੂ ਸਾਹਿਬਾਨ ਦੀਆਂ ਐਨੀਮੇਸ਼ਨ ਫ਼ਿਲਮਾਂ ਉਪਰ ਤੁਰੰਤ ਰੋਕ ਲਗਾਉਣ ਲਈ ਸਖ਼ਤ ਕਾਰਵਾਈ ਕਰਣ ਲਈ ਪੱਤਰ ਲਿਖਿਆ ਹੈ। ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਭਾਈ ਆਰਪੀ ਸਿੰਘ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬੀਤੇ ਕੁਝ ਸਮੇਂ ਤੋਂ ਸਿੱਖ ਪੰਥ ਦਾ ਅਕਸ ਵਿਗਾੜ ਰਹੀਆਂ ਫ਼ਿਲਮਾਂ ਦਾ ਚਲਣ ਬਹੁਤ ਵੱਧ ਗਿਆ ਹੈ ਤੇ ਹੱਦ ਇਥੋਂ ਤਕ ਹੋ ਗਈ ਹੈ ਕਿ ਗੁਰੂ ਸਾਹਿਬਾਨ ਦੀਆਂ ਕਲਪਿਤ ਫੋਟੋਆਂ ਦੀ ਵੀ ਐਨੀਮੇਸ਼ਨ ਬਣ ਕੇ ਸਾਨੂੰ ਵੰਗਾਰ ਪਾ ਰਹੀਆਂ ਹਨ। ਗੁਰਸਿੱਖੀ ਸਦਾ ਹੀ ਸੰਸਾਰ ਦੀ ਪ੍ਰਚੱਲਤ ਧਾਰਾ ਤੋਂ ਵਖਰੀ ਤੇ ਰੌਸ਼ਨ ਹੋਂਦ ਵਾਲੀ ਰਹੀ ਹੈ। ਇਸ ਦਾ ਕਾਰਨ ਗੁਰੂ ਸਾਹਿਬਾਨ ਤੇ ਗੁਰਬਾਣੀ ਲਈ ਗੁਰਸਿੱਖਾਂ ਦਾ ਸਮਰਪਣ ਤੇ ਪ੍ਰੀਤ ਹੈ। ਇਹ ਅੰਤਰ ਅਵੱਸਥਾ ਤੋਂ ਬਣਦੀ ਹੈ ਕਿਸੇ ਬਾਹਰਲੀ ਪ੍ਰੇਰਣਾ ਤੋਂ ਨਹੀਂ। ਗੁਰਮਤਿ ਦਾ ਮਾਰਗ ਬਾਹਰਲੇ ਭੇਖ, ਤਮਾਸ਼ੇ, ਰਸ ਕਸ ਦਾ ਨਹੀਂ ਹੈ। ਇਸ ਨੇ ਹੀ ਧਰਮ ਦਾ ਘਾਣ ਕੀਤਾ ਸੀ ਤੇ ਇਸ ਤੋਂ ਬਾਹਰ ਕੱਢਣ ਲਈ ਹੀ ਬਾਬਾ ਨਾਨਕ ਜੀ ਨੇ ਅਵਤਾਰ ਧਾਰਿਆ। ਗੁਰਮਤਿ ਨੂੰ ਸਮਝਣ ਤੇ ਪ੍ਰੇਰਣਾ ਲਈ ਉਸ ਅਵਸਥਾ ਦੀ ਲੋੜ ਹੁੰਦੀ ਹੈ ਜਿਸ ਅੰਦਰ ਬਿਨਾ ਅੱਖਾਂ ਵੇਖਣ ਤੇ ਬਿਨਾ ਕੰਨਾਂ ਸੁਣਨ ਦਾ ਅਭਿਆਸ ਹੋ ਜਾਵੇ ''ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ'' ਇਸ ਅਵਸਥਾ ਅੰਦਰ ਮਨੁੱਖ ਦੀਆਂ ਸਾਰੀਆਂ ਇੰਦਰੀਆਂ ਤੇ ਅੰਗਾਂ ਦਾ ਬਲ ਨਿੱਤਰ ਕੇ ਆਤਮਕ ਤਲ ਵਿਚ ਸਮੋਇਆ ਜਾਂਦਾ ਹੈ। ਸ੍ਰੀਰਕ ਅੰਗਾਂ ਤੇ ਇੰਦ੍ਰਿਆਂ ਦੀ ਜੁਗਤ ਨਾਲ ਆਤਮਕ ਪ੍ਰਾਪਤੀ ਨਹੀਂ ਹੁੰਦੀ ''ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ'' ਗੁਰਮਤਿ ਤੇ ਗੁਰਸਿੱਖੀ ਅੰਤਰ ਅਵਸਥਾ ਦਾ ਵਿਸ਼ਾ ਹੈ, ਫ਼ਿਲਮਾਂ, ਨਾਟਕਾਂ ਚੇਟਕਾਂ ਦਾ ਨਹੀਂ। ਜੇ ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ। ਅੱਜ ਇਕ ਫ਼ਿਲਮ ਹੈ, ਕੱਲ ਹੋਰ ਲੋਕ ਤਿਆਰ ਹੋ ਜਾਣਗੇ। ਇਹਨਾਂ ਪੈਸੇ ਕਮਾ ਕੇ ਕਿਨਾਰੇ ਲੱਗ ਜਾਣੈ ਤੇ ਘਾਣ ਸਿੱਖੀ ਦਾ ਹੋਵੇਗਾ। ਫ਼ਿਲਮਾਂ ਨਾਲ ਨਾ ਤਾਂ ਸਿੱਖੀ ਦਾ ਕੋਈ ਭਲਾ ਹੋਣਾ ਹੈ ਨਾ ਹੀ ਕੋਈ ਨਜ਼ੀਰ ਬਣਨੀ ਹੈ। ਇਹ ਅਸੀ ਸਾਰੇ ਜਾਣਦੇ ਹਾਂ ਕਿ ਫ਼ਿਲਮਾਂ ਦਾ ਇਕ ਬਜਟ ਹੁੰਦਾ ਹੈ ਤੇ ਫਾਇਨੈਂਸਰ ਮੁਨਾਫ਼ਾ ਕਮਾਉਣ ਲਈ ਇਸ ਵਿਚ ਪੈਸਾ ਲਗਾਉਂਦੇ ਹਨ। ਮੁਨਾਫ਼ੇ ਲਈ ਫ਼ਿਲਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀਆਂ ਹਲਕੀਆਂ ਭਾਵਨਾਵਾਂ ਨੂੰ ਉਭਾਰ ਕੇ ਸਿਨੇਮਾਘਰਾਂ ਤਕ ਲੈ ਆਇਆ ਜਾਵੇ। ਗੁਰਸਿੱਖੀ ਮਨ ਪਰਚਾਵਾ ਨਹੀਂ ਖੰਡੇ ਦੀ ਧਾਰ ਤੇ ਤਿੱਖੀ ਤੇ ਵਾਲ ਤੋਂ ਵੀ ਨਿੱਕੀ ਹੈ। ਗੁਰਸਿੱਖੀ ਦੀ ਪ੍ਰੇਰਣਾ ਸਿਨੇਮਾਘਰ ਵਿਚ ਨਹੀਂ ਅਲੂਣੀ ਸਿੱਲ ਚੱਟ ਕੇ ਮਿਲਦੀ ਹੈ। ਸਾਡੇ ਅੰਦਰ ਵੀ ਭਰਮ ਹਨ ਕਿ ਫ਼ਿਲਮਾਂ ਤੇ ਬੰਦਿਸ਼ਾਂ ਦੀ ਗੱਲ ਕਰ ਕੇ ਅਸੀ ਆਪ ਗੁਰਸਿੱਖੀ ਦੇ ਪ੍ਰਚਾਰ ਵਿਚ ਵਿਘਨ ਬਣ ਰਹੇ ਹਾਂ। ਪ੍ਰਚਾਰ ਦੀ ਫਿਕਰ ਛੱਡ ਕੇ ਇਹ ਸੋਚਣਾ ਚਾਹੀਦੈ ਕਿ ਜੇ ਗੁਰਸਿੱਖੀ ਦੀ ਮਰਿਆਦਾ ਹੀ ਨਹੀਂ ਰਹੇਗੀ ਤਾਂ ਫ਼ਿਲਮਾਂ ਰਾਹੀਂ ਪ੍ਰਚਾਰ ਕਿਸ ਕੰਮ ਦਾ? ਫ਼ਿਲਮਾਂ ਕਿਸੇ ਵੀ ਵਿਸ਼ੇ ਨੂੰ ਮੂਰਤ ਰੂਪ ਦੇ ਕੇ ਹੀ ਬਣਦੀਆਂ ਹਨ। ਗੁਰਸਿੱਖੀ ਅੰਦਰ ਮੂਰਤ ਦੀ ਨਹੀਂ ਸੋਚ ਤੇ ਸ਼ਬਦ ਦੀ ਮਹੱਤਤਾ ਕਾਇਮ ਕੀਤੀ ਗਈ ਹੈ। ਜੋ ਕਦਮ ਕੌਮ ਨੂੰ ਸ਼ਬਦ ਗੁਰੂ ਦੀ ਸੋਚ ਤੋਂ ਦੂਰ ਕਰਨ ਵਾਲਾ ਹੋਵੇ, ਉਹ ਕਿਵੇਂ ਪ੍ਰਵਾਨ ਕੀਤਾ ਜਾ ਸਕਦੈ। ਗੁਰਸਿੱਖੀ ਦੀ ਪ੍ਰੇਰਣਾ ਲਈ ਸ਼ਬਦ ਗੁਰੂ ਹੈ, ਗੁਰੂ ਘਰ ਹੈ ਤੇ ਸਾਧ ਸੰਗਤ ਹੈ ਸਿਨੇਮਾ ਘਰ ਨਹੀਂ। ਠੀਕ ਹੈ ਕਿ ਬਦਲਦੇ ਸਮੇਂ ਨਾਲ ਬਦਲਣਾ ਚਾਹੀਦੈ। ਮੀਡੀਆ ਦਾ ਸਮਾਜ ਅੰਦਰ ਅਸਰ ਤੇ ਦਖਲ ਵੱਧ ਰਿਹਾ ਹੈ। ਇਸ ਦਾ ਇਸਤੇਮਾਲ ਕਿਸ ਆਦਮੀ, ਕਿਸ ਅਦਾਰੇ ਤੇ ਕਿਸ ਕੌਮ ਨੇ ਕਿਵੇਂ ਕਰਨਾ ਹੈ, ਇਹ ਉਸ ਦਾ ਅਪਣਾ ਫ਼ੈਸਲਾ ਹੈ। ਸਿੱਖ ਕੌਮ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਮੁੱਖ ਧਾਰਮਕ ਅਸਥਾਨਾਂ ਤੋਂ ਸ਼ਬਦ ਕੀਰਤਨ ਦੇ ਲਾਈਵ ਪ੍ਰਸਾਰਣ ਦਾ ਪ੍ਰਬੰਧ ਕਰ ਕਿ ਮੀਡੀਆ ਦੀ ਸੁਚੱਜੀ ਵਰਤੋਂ ਦੀ ਮਿਸਾਲ ਕਾਇਮ ਕੀਤੀ ਹੈ। ਲੱਖਾਂ ਲੋਕ ਜੋ ਗੁਰ ਅਸਥਾਨਾਂ ਤੋਂ ਦੂਰ ਹਨ, ਇਨ੍ਹਾਂ ਪ੍ਰਸਾਰਣਾਂ ਰਾਹੀਂ ਲਾਹੇਵੰਦ ਹੋ ਰਹੇ ਹਨ। ਗੁਰਮਤਿ ਸਬੰਧੀ ਲਿਟਰੇਚਰ ਪ੍ਰਕਾਸ਼ਤ ਕੀਤਾ ਤੇ ਵੰਡਿਆ ਜਾ ਰਿਹੈ। ਹਰ ਉਹ ਕੰਮ ਜੋ ਸ਼ਬਦ ਗੁਰੂ ਦੀ ਸੋਚ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਜਾਵੇ ਤਾਂ ਕੌਮ ਨੂੰ ਅੱਗੇ ਵਧਾਉਣ ਵਾਲਾ ਕਿਹਾ ਜਾ ਸਕਦਾ ਹੈ। ਇਸ ਤੋਂ ਅਲਾਵਾ ਹੋਰ ਕੋਈ ਮਾਪਦੰਡ ਨਹੀਂ ਹੋ ਸੱਕਦਾ। ਸਿੱਖ ਕੌਮ ਦੇ ਹਿੱਤ ਵਿਚ ਹੈ ਕਿ ਸਿੱਖੀ ਤੇ ਸਿੱਖ ਇਤਿਹਾਸ ਦੇ ਨਾਂਅ ਤੇ ਫ਼ਿਲਮਾਂ, ਸੀਰੀਅਲਾਂ ਦੀ ਲੋੜ ਨੂੰ ਸਿਰੇ ਤੋਂ ਹੀ ਖ਼ਾਰਜ ਕਰ ਦਿਤਾ ਜਾਵੇ। ਸੈਂਸਰ ਬੋਰਡ ਜਾਂ ਕਿਸੇ ਹੋਰ ਸੰਸਥਾ ਦੀ ਮਨਜ਼ੂਰੀ ਦੀ ਲੋੜ ਹੀ ਕਿਉਂ ਪਵੇ? ਮਨਜ਼ੂਰੀ ਦੇਣ ਵਾਲੇ ਵੀ ਇਨਸਾਨ ਹੀ ਹੋਣਗੇ। ਇਹ ਕੌਣ ਕਹਿ ਸਕਦਾ ਹੈ ਕਿ ਉਹ ਕਿਵੇਂ ਚੀਜ਼ਾਂ ਨੂੰ ਵੇਖਣਗੇ? ਸਿੱਖੀ ਪ੍ਰਚਾਰ ਦਾ ਸੱਭ ਤੋਂ ਵੱਡਾ ਮਾਧਿਅਮ ਆਪ ਸਿੱਖ ਹੈ ਜੋ ਪੂਰਣ ਤੌਰ ਉਤੇ ਰਹਿਤਵਾਨ ਹੋਵੇ। ਕੌਮ ਦਾ ਧਿਆਨ ਰਹਿਤ ਤੇ ਪ੍ਰਪੱਕ ਸਿੱਖ ਤਿਆਰ ਕਰਨਾ ਹੋਣਾ ਚਾਹੀਦੈ। ਹਰ ਸਿੱਖ ਨੂੰ ਪਤਾ ਹੋਣਾ ਚਾਹੀਦੈ ਕਿ ਸਿੱਖੀ ਦੀ ਮਰਿਆਦਾ ਕਿਵੇਂ ਸੰਭਾਲਣੀ ਹੈ। ਗੁਰੂ ਸਾਹਿਬ ਨੇ ਧਰਮ, ਸਮਾਜ ਨੂੰ ਵੇਖਣ ਲਈ ਜੋ ਦ੍ਰਿਸ਼ਟੀ ਬਖ਼ਸ਼ੀ, ਉਸ ਦੀ ਮਹੱਤਤਾ ਤੇ ਲੋੜ ਅੱਜ ਤੇਜ਼ੀ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਸਮੇਂ ਦੀ ਲੋੜ ਅਨੁਸਾਰ ਇਸ ਮੁੱਦੇ ਤੇ ਸਖ਼ਤ ਫੈਸਲੇ ਲੈ ਕੇ ਕਾਰਵਾਈ ਕਰਣ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਇਸ ਲਈ ਸਖ਼ਤ ਕਾਰਵਾਈ ਦੀ ਤੁਰੰਤ ਲੋੜ ਹੈ ਜਿਸ ਨਾਲ ਇਸ ਅਤਿ ਗੰਭੀਰ ਮਸਲੇ ਨਾਲ ਨਜਿੱਠਯਾ ਜਾ ਸਕੇ ਕਿਉਕਿ ਹੁਣ ਨਵੀਂ ਟੈਕਨੀਕ ਏ ਆਈ ਰਾਹੀਂ ਵੀ ਸਿੱਖੀ ਦਾ ਅਕਸ ਵਿਗਾੜਿਆ

ਜਾ ਰਿਹਾ ਹੈ ਜਿਸਦਾ ਪ੍ਰਮਾਣ ਬੀਤੇ ਇਕ ਦਿਨ ਪਹਿਲਾਂ ਆਮਿਰ ਖਾਨ ਦੀ ਫੋਟੋ ਨਾਲ ਗੁਰੂ ਨਾਨਕ ਨਾਮੀ ਪੋਸਟਰ ਅਤੇ ਟਰੇਲਰ ਨੂੰ ਵਾਇਰਲ ਕੀਤਾ ਗਿਆ ਸੀ

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਨੇ ਫੌਜ ਨੂੰ ਅੱਤਵਾਦ 'ਤੇ 'ਜ਼ੋਰਦਾਰ  ​ਹਮਲਾ" ਕਰਨ ਦੀ ਦਿੱਤੀ ਖੁੱਲ੍ਹ 

ਰਾਹੁਲ ਗਾਂਧੀ ਨੇ ਪਹਿਲਗਾਮ ਹਮਲੇ 'ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਕਰਵਾਇਆ ਗਿਆ ਜਪ ਤਪ ਸਮਾਗਮ

ਨਵੰਬਰ 84 ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ ਅਦਾਲਤ ਅੰਦਰ ਹੋਏ ਪੇਸ਼

ਪਹਿਲਗਾਮ ਹਮਲੇ ਉੱਤੇ ਆਪਣੇ ਨੇਤਾਵਾਂ ਦੀ ਗਲਤ ਬਿਆਨੀ ਤੋਂ ਕਾਂਗਰਸ ਨੇ ਕੀਤਾ ਕਿਨਾਰਾ

ਤਖ਼ਤ ਪਟਨਾ ਸਾਹਿਬ ਕਮੇਟੀ ਵਿਰੁੱਧ ਦੁਸ਼ਪ੍ਰਚਾਰ ਕਰਨ ਲਈ ਸਤਕਾਰ ਕਮੇਟੀ ਨੇ ਮੰਗੀ ਮਾਫੀ

ਸਿੱਖ ਬੱਚੀਆਂ ਨੂੰ ਵਰਗਲਾਉਣ, ਸੋਸ਼ਣ ਕਰਨ ਮਾਮਲੇ 'ਤੇ ਦੀਪਾ ਸਿੰਘ ਸਬੂਤਾਂ ਸਮੇਤ ਜਿੰਮੇਵਾਰ ਅਦਾਰਿਆਂ ਨੂੰ ਕਰਨ ਸੰਪਰਕ - ਅਕਾਲੀ ਦਲ ਅੰਮ੍ਰਿਤਸਰ ਯੂਕੇ

ਗੁਰੂਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ "ਗੁਰਬਾਣੀ ਕੰਠ ਚੇਤਨਾ ਲਹਿਰ" ਦਾ ਤੀਜਾ ਪੜਾਅ ਹੋਇਆ ਸੰਪੂਰਨ

ਨਵੰਬਰ 1984 ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਕੀਤੀ ਗਈ ਸੁਣਵਾਈ: ਭੋਗਲ

ਤਨਖਾਹੀਆ ਕਰਾਰ ਦਿੱਤੇ ਹਰਵਿੰਦਰ ਸਰਨਾ ਨੂੰ ਸਟੇਜ ਦੇਣ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਹੈਡ ਗ੍ਰੰਥੀ ਮੁਅੱਤਲ