BREAKING NEWS
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾਪੰਜਾਬ ਵਿਧਾਨ ਸਭਾ ਸਪੀਕਰ ਨੇ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆਅਮਿਤ ਸ਼ਾਹ ਨੇ ਅੰਬੇਡਕਰ ਦਾ ਨਹੀਂ, ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ- ਹਰਪਾਲ ਚੀਮਾਪੰਜਾਬ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸੰਸਦ ਵਿੱਚ ਡਾਕਟਰ ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰੜੀ ਨਿੰਦਾਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਉਘੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ: ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਅਪੀਲ

ਸਿਹਤ ਅਤੇ ਫਿਟਨੈਸ

ਏਕਾਂਤਵਾਂਸ ਦੌਰਾਨ ਤਣਾਅ ਦਾ ਡੱਟ ਕੇ ਟਾਕਰਾ ਕਰੋ ਸਾਇੰਸ ਸਿਟੀ ਕੋਵਿਡ-19 ਦੌਰਾਨ ਤਣਾਅ ਪ੍ਰਬੰਧਨ 'ਤੇ ਵੈੱਬਨਾਰ

ਕੌਮੀ ਮਾਰਗ ਬਿਊਰੋ | September 26, 2020 06:30 PM



ਜ਼ਿੰਦਗੀ ਨੂੰ ਤਣਾਅ ਮੁਕਤ ਬਣਾਉਣ ਲਈ ਪ੍ਰਭਾਵਸ਼ਾਲੀ ਤਣਾਅ ਮੁਕਤ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ, ਇਸ ਦੇ ਨਾਲ ਹੀ ਜੀਵਨ ਨੂੰ ਖੁਸ਼ਹਾਲ, ਤੰਦਰੁਸਤ ਤੇ ਲਾਭਕਾਰੀ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਵਿਚ ਅੱਗੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸੰਤੁਲਿਤ ਜੀਵਨ-ਜਾਂਚ ਅਪਣਾਈਏ, ਜਿਸ ਵਿਚ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਸਮਾਂ ਦਿੱਤਾ ਜਾਵੇ, ਕੰਮ ਦੇ ਸਮੇਂ ਕੰਮ, ਅਰਾਮ ਦਾ ਸਮੇਂ ਅਰਾਮ, ਅਤੇ ਇਸ ਦੇ ਨਾਲ-ਨਾਲ ਸਵੈ-ਪੜਚੋਲ ਤੇ ਸਮਾਜਿਕ ਸੰਬੰਧਾਂ ਨੂੰ ਵੀ ਪੂਰਾ ਵਕਤ ਦਿੱਤਾ ਜਾਣਾ ਲਾਜ਼ਮੀ ਹੈ। ਤਣਾਅ ਮੁਕਤ ਪ੍ਰਬੰਧ ਦਾ ਅਸਲ ਅਰਥ ਹੈ ਕਿ ਅਸੀਂ ਇਹ ਜਾਣੀਏ ਕਿ ਤਣਾਅ ਦੇ ਸਰੋਤ ਕੀ ਹਨ ਭਾਵ ਤਣਾਅ ਪੈਦਾ ਕਿੱਥੋਂ ਹੁੰਦਾ ਹੈ। ਤਣਾਅ ਮੁਕਤੀ ਲਈ ਸਾਨੂੰ ਸਾਰਿਆਂ ਨੂੰ ਚਾਰ “ਏ” (ਅਵਾਈਡ , ਅਲਟਰ, ਐਕਸੈਪਟ ਅਤੇ ਅਡੈਪਟ) ਭਾਵ ਬਚੋ, ਬਦਲੋ, ਸਵੀਕਾਰ ਅਤੇ ਅਨੁਕੂਲ ਦੇ ਸਿਧਾਂਤਾ ਨੂੰ ਰੋਜ਼ਾਨਾਂ ਦੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਇੰਸ ਸਿਟੀ ਵੱਲੋਂ “ਕੋਵਿਡ-19 ਦੇ ਸਮੇਂ ਦੌਰਾਨ ਤਣਾਅ ਮੁਕਤ ਪ੍ਰਬੰਧ” 'ਤੇ ਕਰਵਾਏ ਗਏ ਵੈੱਬਨਾਰ ਦੌਰਾਨ ਕੌਮੀ ਐਵਾਰਡ ਪ੍ਰਾਪਤ ਅਧਿਆਪਕ ਯੋਗੇਸ਼ ਗੰਭੀਰ ਨੇ ਕੀਤਾ।
ਉਨ•ਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਭਾਵ ਕੋਵਿਡ-19 ਦੀ ਮਹਾਂਮਾਰੀ ਨੇ ਸਾਡੇ ਸਾਰਿਆਂ ਦੇ ਅੰਦਰ ਡਰ, ਚਿੰਤਾ ਤੇ ਤਣਾਅ ਪੈਦਾ ਕੀਤਾ ਹੋਇਆ ਹੈ, ਜੋ ਕਿ ਸਾਡੀ ਜ਼ਿੰਦਗੀ ਵਿਚ ਆਏ ਰੁਖੇ ਤੇ ਚਿੜਚਿੜੇਪਨ ਦਾ ਮੁੱਖ ਕਾਰਨ ਹੈ। ਇਸ ਚਿੜਚਿੜੇਪਨ ਦੇ ਕਾਰਨ ਹੀ ਨਾ ਅਸੀਂ ਚੰਗੀ ਤਰ•ਾਂ ਸੌਂ ਸਕਦੇ ਹਾਂ ਤੇ ਨਾ ਹੀ ਕਿਸੇ ਕੰਮ 'ਤੇ ਸਾਡੀ ਇਕਾਗਰਤਾ ਬਣਦੀ ਹੈ, ਬਸ ਹਰ ਪਾਸੇ ਉਦਾਸੀ ਦਾ ਅਲਾਮ ਹੈ। ਇਸ ਭੈਅ ਤੇ ਉਦਾਸੀ ਨੇ ਬੱਚਿਆਂ ਅਤੇ ਬਜੁਰਗਾਂ ਵਿਚ ਕਈ ਤਰ•ਾਂ ਨਵੀਆਂ ਬਿਮਾਰੀਆਂ ਪੈਦਾ ਕੀਤੀਆਂ ਹਨ । ਜਿਵੇਂ ਕਿ ਏਕਾਂਤਵਾਸ ਦੇ ਸਮੇਂ ਜਦੋਂ ਕਿਸੇ ਨੂੰ ਵੀ ਇਕੱਲਾ ਛੱਡਿਆ ਜਾਂਦਾ ਹੈ ਤਾਂ ਇਸ ਮੌਕੇ ਪੈਦਾ ਹੋਇਆ ਤਣਾਅ ਤੇ ਚਿੰਤਾ ਜਾਨਲੇਵਾ ਸਿੱਧ ਹੁੰਦੇ ਹਨ। ਇਸ ਦੇ ਬਵਾਜੂਦ ਕੋਵਿਡ-19 ਦੇ ਫ਼ੈਲਾਅ ਨੂੰ ਰੋਕਣ ਲਈ ਏਕਾਂਤਵਾਸ ਬਹੁਤ ਜ਼ਰੂਰੀ ਹੈ। ਸਮਾਜ ਦੀ ਮਜ਼ਬੂਤੀ ਲਈ ਏਕਾਂਤਵਾਸ ਦੌਰਾਨ ਵੀ ਇਸ ਤਣਾਅ ਦਾ ਸਾਨੂੰ ਡੱਟ ਕੇ ਟਾਕਰਾ ਕਰਨਾ ਚਾਹੀਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ, ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਕਸਰਤ ਸਾਡੀ ਸਰੀਰਕ ਪ੍ਰਣਾਲੀ ਵਿਚੋਂ ਐਂਡਰੋਫ਼ਿਨ (ਕੁਦਰਤੀ ਰਸਾਇਣ) ਕੱਢਣ ਵਿਚ ਸਹਾਇਤਾ ਕਰਦਾ ਹੈ, ਇਸ ਨਾਲ ਸਾਡੇ ਸੁਭਾਅ ਵਿਚ ਸਾਕਰਾਤਮਿਕਤਾ ਆਉਂਦੀ ਹੈ। ਇਸੇ ਤਰ•ਾਂ ਯੋਗਾ ਦੀਆਂ ਕਿਰਿਆਵਾਂ ਵੀ ਜਿੱਥੇ ਸਾਨੂੰ ਤਦੰਰੁਸਤ ਰੱਖਦੀਆਂ ਉੱਥੇ ਨਾਲ-ਨਾਲ ਸਾਡਾ ਦਿਮਾਗ ਵੀ ਸ਼ਾਂਤ ਰਹਿੰਦਾ ਹੈ। ਉਨ•ਾਂ ਕਿਹਾ ਕਿ ਤੰਦਰੁਸਤ ਮੁਲਾਜ਼ਮ ਜੋ ਤਣਾਅ ਮੁਕਤ ਹੋ ਕੇ ਕੰਮ ਕਰਦੇ ਹਨ, ਉਹ ਹਮੇਸ਼ਾਂ ਹੀ ਖੁਸ਼ ਅਤੇ ਵਧੇਰੇ ਸਾਕਾਰਾਤਮਿਕ ਹੁੰਦੇ ਹਨ। ਤਣਾਅ ਮੁਲਾਜ਼ਮਾਂ ਦੇ ਕੰਮ ਕਤਰਾਉਣ ਦਾ ਵੀ ਇਕ ਪ੍ਰਮੁੱਖ ਕਾਰਨ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸਾਡੀ ਜ਼ਿੰਦਗੀ ਦਾ ਮੁੱਖ ਉਦੇਸ਼ ਹੀ ਤਣਾਅ ਮੁਕਤ ਪ੍ਰਬੰਧ ਹੈ, ਇਸ ਦੀ ਪ੍ਰਾਪਤੀ ਲਈ ਤੰਦਰੁਸਤ ਤੇ ਸਿਹਤਮੰਦ ਜੀਵਨ ਸ਼ੈਲੀ, ਕੰਮ ਵਿਚ ਮੁਹਾਰਤ ਅਤੇ ਸਮਾਂ ਪ੍ਰਬੰਧ ਦਾ ਹੋਣ ਬਹੁਤ ਜ਼ਰੂਰੀ ਹੈ।

 

Have something to say? Post your comment

 

ਸਿਹਤ ਅਤੇ ਫਿਟਨੈਸ

ਫੁਜੀਫਿਲਮ ਨੇ ਭਾਰਤ ਦੀ ਪਹਿਲੀ ਗੈਸਟਰੋ ਏਆਈ ਅਕੈਡਮੀ ਦੀ ਕੀਤੀ ਸਥਾਪਨਾ 

ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ ਵਿਖੇ ਫਰੀ ਹੋਮਿਓਪੈਥੀ ਡਿਸਪੈਂਸਰੀ ਫਿਰ ਤੋਂ ਹੋਈ ਸ਼ੁਰੂ

ਡੇਂਗੂ ਵਿਰੋਧੀ ਮੁਹਿੰਮ ਦਾ ਨਿਰੀਖਣ- ਲੋਕਾਂ ਨੂੰ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ

ਡੇਂਗੂ ਬੁਖ਼ਾਰ ਤੋਂ ਬਚਾਅ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ : ਡਾ. ਅਲਕਜੋਤ ਕੌਰ

ਭਾਰਤ ਵਿੱਚ ਵੀਹ ਅਤੇ ਤੀਹ ਸਾਲਾਂ ਦੇ ਬਹੁਤ ਸਾਰੇ ਨੌਜਵਾਨ ਮਰੀਜ਼ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ: ਡਾ ਬਾਲੀ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ