ਨੈਸ਼ਨਲ

ਪੰਜਾਬ ਸਰਕਾਰ ਨੇ ਮਨੁੱਖੀ ਤਸਕਰੀ ਅਤੇ ਜਾਅਲੀ ਏਜੰਟਾਂ ਖ਼ਿਲਾਫ਼ ਕਾਰਵਾਈ ਲਈ ਕੀਤੀ ਐਸ਼ ਆਈ ਟੀ ਕਾਇਮ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | May 27, 2023 09:01 PM


ਵਿਕਰਮਜੀਤ ਸਿੰਘ ਸਾਹਨੀ, ਐਮ ਪੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐਸ ਆਈ ਟੀ ਕਾਇਮ ਕਰਨ ਵਿੱਚ ਦਿਖਾਈ ਤੇਜੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਦਾ ਧੰਨਵਾਦ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋ ਮੱਧ ਪੂਰਬ ਦੇ ਦੇਸ਼ਾਂ ਵਿੱਚ ਯਾਤਰਾ, ਰੁਜ਼ਗਾਰ ਵੀਜ਼ੇ ਹੇਠ ਔਰਤਾਂ ਨੂੰ ਭੇਜਿਆ ਜਾ ਰਿਹਾ ਹੈ, ਜਿੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਇਸ ਕਾਰਵਾਈ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਇਸ ਐਸ ਆਈ ਟੀ ਦਾ ਗਠਨ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਹਾਲ ਵਿੱਚ ਹੀ ਸ਼ੁਰੂ ਕੀਤੇ ਗਏ ਮਿਸ਼ਨ ਹੋਪ ਤਹਿਤ ਹੀ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਓਮਾਨ ਵਿੱਚ ਫਸੀਆਂ ਕੁੜੀਆਂ ਨੂੰ ਛੁਡਾਉਣ ਲਈ ਕੀਤੀ ਗਈ ਸੀ ਅਤੇ ਇਸ ਹੇਠ ਹੀ ਸ੍ਰ ਸਾਹਨੀ ਦੇ ਯਤਨਾਂ ਸਦਕਾ ਓਮਾਨ ਤੋ ਕਈ ਲੜਕੀਆਂ ਨੂੰ ਵਾਪਿਸ ਭਾਰਤ ਲਿਆਂਦਾ ਗਿਆ ਹੈ।
ਇਸ ਐਸ ਆਈ ਟੀ ਵਿੱਚ ਸ੍ਰੀ ਕੌਸਤੁਭ ਸ਼ਰਮਾ ਡੀਆਈ ਜੀ ਲੁਧਿਆਣਾ ਰੇਂਜ ਕੋਲ ਪੰਜਾਬ ਵਿੱਚ ਮਾਨਵ ਤਸਕਰੀ ਦੇ ਕੇਸਾਂ ਦੀ ਬਿਨਾ ਕਿਸੇ ਪਰੇਸ਼ਾਨੀਆਂ ਐਫ ਆਈ ਆਰ ਦਰਜ ਕਰਵਾਈ ਜਾ ਸਕੇਗੀ, ਜੋ ਇਸਦੇ ਨਿਡਲ ਅਧਿਕਾਰੀ ਹਨ। ਜਦਕਿ ਸ੍ਰੀ ਰਣਧੀਰ ਸੁੰਘ ਆਈ ਪੀ ਐਸ ਦੀ ਅਗਵਾਈ ਹੇਠ ਇਕ ਵਿਸ਼ੇਸ਼ ਦਲ ਇੰਨਾਂ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ।
ਸ੍ਰ ਸਾਹਨੀ ਜਿਹੜੇ ਵਰਲਡ ਪੰਜਾਬੀ ਆਰਡੇਨਾਈਹੇਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਉਹਨਾਂ ਦਾ ਪਾਰਲੀਮੈਂਟਰੀ ਦਫ਼ਤਰ ਅਤੇ ਡਬਲਿਯੂ ਪੀ ਓ , ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਥਾਣਿਆਂ ਵਿੱਚ ਐਨ ਆਈ ਆਰ ਦਰਜ ਕਰਨ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੀਆਂ ਕੁੜੀਆ ਨੂੰ ਬਚਾਉਣ ਲਈ ਸਾਰੇ ਪੀੜਤ ਪਰਿਵਾਰਾਂ ਦੀਮਦਦ ਕਰ ਰਹੇ ਹਨ।ਉਹਨਾਂ ਨੇ ਅਬੂ ਧਾਬੀ, ਓਮਾਨ ਅਤੇ ਭਾਰਤ ਵਿੱਚ ਚਾਰ ਹਾਟ ਲਾਈਨਾਂ ਵੀ ਸ਼ੁਰੂ ਕੀਤੀਆ ਹਨ।
ਸੁਰਜੀਤ ਸਿੰਘ ਪ੍ਰਧਾਨ , ਡਬਲਯੂ ਪੀ ਓ, ਅਬੂ ਧਾਬੀ +971556129811, ਕਮਲਜੀਤ ਸਿੰਘ ਮਠਾਰੂ, ਪ੍ਰਧਾਨ ਡਬਲਯੂ ਪੀ ਓ, ਓਮਾਨ- +96894055561, ਰਮਨੀਤ ਕੌਰ ਭਸੀਨ, ਸ੍ਰ ਸਾਹਨੀ ਦਾ ਪਾਰਲੀਮੈਂਟਰੀ ਦਫ਼ਤਰ- +919910061111 ਅਤੇ ਗੁਰਬੀਰ ਸਿੰਘ ਡਬਲਯੂ ਪੀ ਓ ਚੰਡੀਗੜ -+97110008371। ਫਸੀਆਂ ਹੋਈਆਂ ਕੁੜੀਆਂ ਤੇ ਉੱਨਾਂ ਦੇ ਪਰਿਵਾਰ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਉਪਰੋਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ੍ਰ ਸਾਹਨੀ ਨੇ ਵਾਪਸ ਆਉਣ ਵਾਲੀਆਂ ਸਾਰੀਆਂ ਕੁੜੀਆਂ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੇ ਗੈਰ ਕਾਨੂੰਨੀ ਪਰਵਾਸੀਆਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਸਬੰਧਤ ਥਾਣਿਆਂ ਵਿਚ ਕੇਸ ਦਰਜ ਕਰਾਉਣ ਤਾਂ ਜੋ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਸ੍ਰ ਸਾਹਨੀ ਨੇ ਮਧ ਪੂਰਬ ਦੇ ਦੇਸ਼ਾਂ ਵਿੱਚ ਫਸੀਆਂ ਕੁੜੀਆ ਤੇ ਉੱਨਾਂ ਦੇ ਪਰਿਵਾਰਾਂ ਨੂੰ ਭਰੋਸਾ ਦੁਆਇਆ ਹੈ ਕਿ ਜਦੋ ਉਹ ਵਾਪਸ ਆਉਣਗੀਆ ਤਾਂ ਇੰਨਾਂ ਕੁੜੀਆਂ ਨੂੰ ਮੁਫ਼ਤ ਕਿਤਾਮੁਖੀ ਸਿੱਖਿਆ ਦੇ ਕੇ ਉੱਨਾਂ ਨੂ ਪੰਜਾਬ ਵਿੱਚ ਪੱਕਾ ਸਨਮਾਨ ਯੋਗ ਰੁਜ਼ਗਾਰ ਦਿੱਤਾ ਜਾਏਗਾ।

Have something to say? Post your comment

 

ਨੈਸ਼ਨਲ

ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿਧਾਨ ਸਭਾ ਵਿਚ ਸਿੱਖ ਕੌਮ ਦੀ ਆਵਾਜ਼ ਬਣਨਗੇ: ਜਗਦੀਪ ਸਿੰਘ ਕਾਹਲੋਂ

ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਨੇ ਰਾਜੌਰੀ ਗਾਰਡਨ ਤੋਂ ਬਣਾਇਆ ਉਮੀਦਵਾਰ

ਤਖਤ ਪਟਨਾ ਸਾਹਿਬ ਵਿੱਚ ਵੱਡੀ ਪ੍ਰਭਾਤ ਫੇਰੀ ਨਾਲ ਪ੍ਰਕਾਸ਼ ਪੂਰਬ ਸਮਾਗਮਾਂ ਦੀ ਸ਼ੁਰੂਆਤ

ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਦੇ 29 ਉਮੀਦਵਾਰਾਂ ਦੀ ਪਹਿਲੀ ਸੂਚੀ ਕਰ ਦਿੱਤੀ ਜਾਰੀ

ਸਰਕਾਰ ਬਣਦੇ ਹੀ ਹਜ਼ਾਰਾਂ-ਲੱਖਾਂ 'ਗਲਤ' ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ-ਕੇਜਰੀਵਾਲ ਨੇ ਕੀਤਾ ਇੱਕ ਹੋਰ ਵੱਡਾ ਐਲਾਨ

ਯੂ.ਪੀ. ਦੇ ਪੀਲੀਭੀਤ 'ਚ ਪੁਲਿਸ ਮੁਕਾਬਲੇ 'ਚ ਮਾਰੇ ਤਿੰਨ ਨੌਜਵਾਨਾਂ ਦੇ ਨਮਿੱਤ ਹੋਇਆ ਪੰਥਕ ਸਮਾਗਮ, ਪਰਿਵਾਰਾਂ ਦਾ ਕੀਤਾ ਸਨਮਾਨ

ਬਲਜੀਤ ਸਿੰਘ ਮਾਰਵਾਹ ਤੀਜੀ ਵਾਰ ਸੈਨੀਕ ਵਿਹਾਰ ਗੁਰਦੁਆਰਾ ਦੇ ਨਿਰ ਵਿਰੋਧ ਪ੍ਰਧਾਨ ਚੁਣੇ ਗਏ

ਵਿਕਰਮਜੀਤ ਸਿੰਘ ਸਾਹਨੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ

ਸੁਪਰੀਮ ਕੋਰਟ ਨੇ ਰਾਮ ਰਹੀਮ ਸਮੇਤ ਚਾਰ ਲੋਕਾਂ ਵਿਰੁੱਧ ਕਤਲ ਮਾਮਲੇ 'ਚ ਜਾਰੀ ਕੀਤਾ ਨੋਟਿਸ

ਸਾਬਕਾ ਪ੍ਰਧਾਨਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਕੀਤੀ ਗਈ ਅੰਤਿਮ ਅਰਦਾਸ