ਨਵੀਂ ਦਿੱਲੀ - ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਸਰਦਾਰ ਮਨਮੋਹਨ ਸਿੰਘ, ਜੋ ਆਪਣੀ ਸਾਦਗੀ ਅਤੇ ਦੇਸ਼ ਭਗਤੀ ਲਈ ਜਾਣੇ ਜਾਂਦੇ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਕੀਤੀ ਗਈ । ਇਸ ਮੌਕੇ ਹਰ ਕੋਈ ਉਨ੍ਹਾਂ ਵੱਲੋਂ ਕੀਤੇ ਮਹਾਨ ਕਾਰਜ ਨੂੰ ਯਾਦ ਕਰਦਿਆਂ ਭਾਵੁਕ ਹੋ ਗਿਆ। ਇਸ ਮੌਕੇ 'ਤੇ ਵਡੀ ਗਿਣਤੀ ਅੰਦਰ ਦੇਸ਼ ਦੇ ਨੇਤਾਵਾਂ ਨੇ ਪਹੁੰਚ ਕੇ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਵਲੋਂ ਦੇਸ਼ ਲਈ ਕੀਤੇ ਗਏ ਮਹਾਨ ਕਾਰਜਾਂ ਨੂੰ ਯਾਦ ਕੀਤਾ। ਜਿਕਰਯੋਗ ਹੈ ਕਿ ਮਨਮੋਹਨ ਸਿੰਘ ਦੀ ਇਮਾਨਦਾਰੀ ਅਤੇ ਸਾਦੇ ਸੁਭਾਅ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਦੇਸ਼ ਤੇ ਇਕ ਸਮਾਂ ਓਹ ਵੀ ਆਇਆ ਸੀ ਜਦੋ ਸੰਸਾਰ ਪੱਧਰ ਤੇ ਵਪਾਰਿਕ ਮੰਦੀ ਫੈਲੀ ਹੋਈ ਸੀ ਪਰ ਮਨਮੋਹਨ ਸਿੰਘ ਨੇ ਆਪਣੀ ਸੂਝਬੂਝ ਨਾਲ ਦੇਸ਼ ਨੂੰ ਇਸ ਮੰਦੀ ਵਿੱਚੋ ਬਾਹਰ ਕਢਿਆ ਸੀ । ਮਨਮੋਹਨ ਸਿੰਘ ਵੱਡੇ ਅਰਥਸ਼ਾਸ਼ਤਰੀ ਸਨ ਤੇ ਉਨ੍ਹਾਂ ਦੀ ਸੂਝਬੂਝ ਨੇ ਦੇਸ਼ ਨੂੰ ਵਡੀ ਤਾਕਤ ਵਜੋਂ ਵਿਕਸਿਤ ਕੀਤਾ ਸੀ । ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਲਈ ਉਸ ਦੇ ਜਾਣ ਦਾ ਸਭ ਨੂੰ ਦੁੱਖ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿਚ ਮਨਮੋਹਨ ਸਿੰਘ ਦੀ ਯਾਦ ਵਿਚ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ ਉਪਰੰਤ ਕੀਰਤਨ ਵਿਚ ਮਨਮੋਹਨ ਸਿੰਘ ਦੀ ਧਰਮਸੁਪਤਨੀ ਬੀਬੀ ਗੁਰਸ਼ਰਨ ਕੌਰ ਨੇ ਸ਼ਬਦੀ ਹਾਜ਼ਿਰੀ ਭਰੀ ਸੀ।